08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਚਲਾਇਆ ਤੰਬਾਕੂ ਵਿਰੋਧੀ ਜਾਗਰੂਕਤਾ ਅਭਿਆਨ <br/>

Ad Position 21
No active advertisement
ਅਜੀਤ ਡੈਸਕ 02-06-2025
ਜਲੰਧਰ, 1 ਜੂਨ (ਪਵਨ ਖਰਬੰਦਾ)-ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵਲੋਂ ਸੰਚਾਲਿਤ 'ਦਿਸ਼ਾ ਐਨ- ਇਨੀਸ਼ੀਏਟਿਵ' ਦੇ ਤਹਿਤ 'ਤੰਬਾਕੂ ਇੱਕ ਧੀਮਾ ਜ਼ਹਿਰ' ਦਾ ਸੰਦੇਸ਼ ਦਿੰਦੇ ਹੋਏ ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਤੇ ਕਪੂਰਥਲਾ ਰੋਡ) ਵਿਚ ਲਿਟਰੇਰੀ ਕਲੱਬ ਤੇ ਇਨੋਵੇਟਿਵ ਕਲੱਬ ਦੇ ਵਿਦਿਆਰਥੀਆਂ ਵਲੋਂ 'ਵਿਸ਼ਵ ਤੰਬਾਕੂ ਨਿਸ਼ੇਦ ਦਿਵਸ' ਮਨਾਇਆ | ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਵਿਦਿਆਰਥੀਆਂ ਵਿਚ ਤੰਬਾਕੂ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਉਪਯੋਗ ਨਾਲ ਜੁੜੇ ਖਤਰਿਆਂ ਤੋਂ ਜਾਗਰੂਕ ਕਰਵਾਉਣਾ ਸੀ | ਵਿਦਿਆਰਥੀਆਂ ਨੂੰ ਤੰਬਾਕੂ ਵਿਰੋਧੀ ਲਹਿਰ ਵਿਚ ਸਰਗਰਮ ਭਾਗੀਦਾਰ ਬਣਨ ਲਈ ਮਾਰਗਦਰਸ਼ਨ ਕੀਤਾ | ਇਸ ਦੌਰਾਨ ਵਿਦਿਆਰਥੀਆਂ ਨੇ ਇਕ ਦਿਲਚਸਪ ਤੇ ਸੋਚ-ਉਕਸਾਉਣ ਵਾਲਾ ਨੁੱਕੜ ਨਾਟਕ ਪੇਸ਼ ਕੀਤਾ, ਜਿਸ 'ਚ ਤੰਬਾਕੂ ਦੇ ਖ਼ਤਰਿਆਂ ਤੇ ਸਿਹਤ ਅਤੇ ਇਸ ਦੇ ਵਿਨਾਸ਼ਕਾਰੀ ਪ੍ਰਭਾਵ ਨੂੰ ਦਰਸਾਇਆ ਗਿਆ | ਪ੍ਰਦਰਸ਼ਨ ਦੇ ਨਾਲ-ਨਾਲ, ਵਿਦਿਆਰਥੀਆਂ ਨੇ ਜਾਣਕਾਰੀ ਭਰਪੂਰ ਪੋਸਟਰ ਡਿਜ਼ਾਈਨ ਕਰਕੇ ਤੇ ਫੇਫੜਿਆਂ ਦੇ ਕੈਂਸਰ, ਮੂੰਹ ਦੇ ਕੈਂਸਰ ਤੇ ਜਿਗਰ ਦੇ ਨੁਕਸਾਨ ਵਰਗੀਆਂ ਤੰਬਾਕੂ ਨਾਲ ਸੰਬੰਧਤ ਬਿਮਾਰੀਆਂ ਵਿਰੁੱਧ ਚੇਤਾਵਨੀ ਦੇਣ ਵਾਲੇ ਪ੍ਰਭਾਵਸ਼ਾਲੀ ਨਾਅਰੇ ਲਿਖ ਕੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ | ਕੈਂਪਸਾਂ ਵਿਚ ਵਿਜ਼ੂਅਲ ਡਿਸਪਲੇਅ ਲਗਾਏ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਖਾਲਸਾ ਕਾਲਜ ਫਾਰ ਵੂਮੈਨ 'ਚ ਤੰਬਾਕੂ ਰਹਿਤ ਦਿਵਸ ਮਨਾਇਆ <br/> ਅਗਲੀ ਖ਼ਬਰ ਪਿੰਡ ਜਲਾਲਪੁਰ ਕਲਾਂ 'ਚ ਪੰਚਾਇਤ ਵਲੋਂ 'ਸਟੇਅ ਆਰਡਰ' ਦੇ ਬਾਵਜੂਦ ਸਾਡੇ ਕਬਜ਼ੇ ਵਾਲੀ ਜਗ੍ਹਾ ਨੂੰ ਜੇ.ਸੀ.ਬੀ. ਨਾਲ ਢਾਹ...
Ad Position 24