08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਭਗਵਤੀ ਚਰਨ ਵੋਹਰਾ ਦੇ ਸ਼ਹੀਦੀ ਦਿਹਾੜੇ 'ਤੇ ਪਈਆਂ ਗ਼ਦਰੀ ਗੂੰਜਾਂ <br/>

Ad Position 21
No active advertisement
ਭਗਵਤੀ ਚਰਨ ਵੋਹਰਾ ਦੇ ਸ਼ਹੀਦੀ ਦਿਹਾੜੇ ਮੌਕੇ ਵਿਚਾਰ ਚਰਚਾ ਦੌਰਾਨ ਸੰਬੋਧਨ ਕਰਦੇ ਹੋਏ ਪਿ੍ਥੀਪਾਲ ਸਿੰਘ ਮਾੜੀਮੇਘਾ, ਨਾਲ ਅਜਮੇਰ ਸਿੰਘ ਤੇ ਹੋਰ | ਅਜੀਤ ਤਸਵੀਰ <br/> 02-06-2025
ਜਲੰਧਰ, 1 ਜੂਨ (ਜਸਪਾਲ ਸਿੰਘ)-ਇਨਕਲਾਬੀ ਲਹਿਰ ਦੇ ਪ੍ਰਮੁੱਖ ਆਗੂ ਭਗਵਤੀ ਚਰਨ ਵੋਹਰਾ ਦੇ ਸ਼ਹੀਦੀ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਹਾਲ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ (ਘਾਹ ਪਾਰਕ), ਪ੍ਰਮੁੱਖ ਪ੍ਰਵੇਸ਼ ਦੁਆਰ ਦੇ ਨਾਲ ਆਧੁਨਿਕ ਸਾਊਾਡ ਸਿਸਟਮ ਲਗਾਇਆ ਗਿਆ, ਜਿਸ ਵਿੱਚ ਹਰ ਰੋਜ਼ ਸ਼ਾਮ ਸਵੇਰੇ ਗ਼ਦਰੀ ਗੂੰਜਾਂ ਤੇ ਲੋਕ-ਪੱਖੀ ਗੀਤ ਸੰਗੀਤ ਦੀ ਰਸਭਿੰਨੀ ਆਵਾਜ਼ ਜ਼ਿੰਦਗੀ ਨੂੰ ਨਵੀਂ ਪਰਵਾਜ਼ ਭਰਨ ਲਈ ਪ੍ਰੇਰਨਾਦਾਇਕ ਹੋਏਗੀ | ਗੀਤ-ਸੰਗੀਤ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਲੱਗਦੇ ਮੇਲੇ, ਹੋਰ ਸਮਾਗਮਾਂ ਮੌਕੇ ਵੀ ਸੂਚਨਾਵਾਂ ਦਾ ਕੰਟਰੋਲ ਰੂਮ ਹੋਏਗਾ | ਅੱਜ ਭਗਵਤੀ ਚਰਨ ਵੋਹਰਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੀਤਾ ਗਿਆ ਇਹ ਸਾਊਾਡ ਪ੍ਰੋਜੈਕਟ | ਕਮੇਟੀ ਦਾ ਕਹਿਣਾ ਹੈ ਕਿ ਗ਼ਦਰੀ ਗੂੰਜਾਂ ਦੇ ਇਸ ਪ੍ਰੋਜੈਕਟ ਵਿੱਚ ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਹੋਰੀਂ ਦਾ ਵਿਸ਼ੇਸ਼ ਯੋਗਦਾਨ ਲਈ ਵਧਾਈ ਦੇ ਪਾਤਰ ਹਨ | ਇਸ ਸਮਾਗਮ ਦੇ ਦੂਜੇ ਸੈਸ਼ਨ ਵਿੱਚ ਹੋਈ ਵਿਚਾਰ-ਚਰਚਾ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਮੁਲਕ ਦੀ ਭਟਕੀ ਜੁਆਨੀ ਲਈ ਮਾਰਗ ਦਰਸ਼ਕ ਹੈ ਵੋਹਰਾ ਦਾ ਸੰਗਰਾਮੀ ਸਫ਼ਰ | ਇਸ ਮੌਕੇ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਤੇ ਕਮੇਟੀ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਕਿਹਾ ਕਿ ਭਗਵਤੀ ਚਰਨ ਵੋਹਰਾ ਨੂੰ ਹਕੀਕੀ ਸ਼ਰਧਾਂਜ਼ਲੀ ਇਹੋ ਹੈ ਕਿ ਅਸੀਂ ਅੱਜ ਚੜ੍ਹਦੇ ਸੂਰਜ ਕਤਲ ਕੀਤੇ ਜਾ ਰਹੇ ਆਦਿਵਾਸੀਆਂ, ਮਾਓਵਾਦੀਆਂ ਦੇ ਹੱਕ 'ਚ ਆਵਾਜ਼ ਬੁਲੰਦ ਕਰੀਏ | ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਬੌਧਿਕ ਤੇ ਅਮਲ ਦੇ ਖੇਤਰ ਦੇ ਧਰੂ ਤਾਰਿਆਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹੋਏ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸਬਕ ਗ੍ਰਹਿਣ ਕਰਨ ਦੀ ਲੋੜ ਹੈ | ਇਸ ਮੌਕੇ ਕਮੇਟੀ ਮੈਂਬਰ ਗੁਰਮੀਤ, ਰਣਜੀਤ ਸਿੰਘ ਔਲਖ, ਦੇਸ਼ ਭਗਤ ਹਾਲ ਦੇ ਸਟਾਫ਼ ਮੈਂਬਰ ਅਤੇ ਵੱਖ-ਵੱਖ ਮਜ਼ਦੂਰ, ਕਿਸਾਨ, ਔਰਤ ਜੱਥੇਬੰਦੀਆਂ 'ਚ ਕੰਮ ਕਰਦੇ ਕਾਰਕੁੰਨ ਜਸਬੀਰ ਜੱਸੀ, ਕਸ਼ਮੀਰ ਘੁੱਗਸ਼ੋਰ, ਤਰਸੇਮ ਪੀਟਰ, ਨਿਰਭੈ ਢੁੱਡੀਕੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਥਾਂ-ਥਾਂ ਖੋਲੇ੍ਹ ਜਾ ਰਹੇ ਸ਼ਰਾਬ ਦੇ ਠੇਕੇ ਨਵੀਂ ਪੀੜ੍ਹੀ ਲਈ ਚਿੰਤਾ ਦਾ ਵਿਸ਼ਾ-ਆਗੂ ਅਗਲੀ ਖ਼ਬਰ ਖਾਲਸਾ ਕਾਲਜ ਫਾਰ ਵੂਮੈਨ 'ਚ ਤੰਬਾਕੂ ਰਹਿਤ ਦਿਵਸ ਮਨਾਇਆ <br/>
Ad Position 24