ਜੰਡਿਆਲਾ ਮੰਜਕੀ, 1 ਜੂਨ (ਸੁਰਜੀਤ ਸਿੰਘ ਜੰਡਿਆਲਾ)-ਸਤਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕੋਟ ਬਾਦਲ ਖਾਂ, ਥਾਣਾ ਨੂਰਮਹਿਲ ਨੇ ਦੱਸਿਆ ਕਿ ਸਨਿਚਰਵਾਰ ਨੂੰ ਆਪਣੇ ਪਿੰਡ ਕੋਟ ਬਾਦਲ ਖਾਂ ਤੋਂ ਮੈਂ ਨੂਰਮਹਿਲ ਦੀ ਮੋਬਾਇਲ ਰਿਪੇਅਰ ਦੁਕਾਨ 'ਤੇ ਆਪਣਾ ਮੋਬਾਈਲ ਰਿਪੇਅਰ ਕਰਵਾਉਣ ਵਾਸਤੇ ਮੋਟਰਸਾਈਕਲ ਨੰਬਰ ਪੀਬੀ08-ਈਆਰ- 9683 ਸਪਲੈਂਡਰ 'ਤੇ ਸ਼ਾਮ 7 ਵਜੇ ਦੇ ਕਰੀਬ ਗਿਆ | ਜਦੋਂ ਮੈਂ ਦੁਕਾਨ ਦੇ ਬਾਹਰ ਆ ਕੇ ਆਪਣਾ ਮੋਟਰਸਾਈਕਲ ਦੇਖਿਆ ਤਾਂ ਉਥੇ ਨਹੀਂ ਸੀ | ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਨ 'ਤੇ ਪਤਾ ਲੱਗਾ ਕਿ ਇਕ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੈ | ਉਨ੍ਹਾਂ ਕਿਹਾ ਕਿ ਚੋਰੀ ਦੀ ਇਸ ਘਟਨਾ ਸਬੰਧੀ ਤੁਰੰਤ ਥਾਣਾ ਨੂਰਮਹਿਲ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ |