08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਰਮਨ ਅਰੋੜਾ ਤੇ ਮਹੇਸ਼ ਮਖੀਜਾ ਦਾ ਸਿਵਲ ਹਸਪਤਾਲ ਵਿਖੇ ਕਰਵਾਇਆ ਮੈਡੀਕਲ

Ad Position 21
No active advertisement
ਅਜੀਤ ਡੈਸਕ 02-06-2025
ਜਲੰਧਰ, 1 ਜੂਨ (ਸ਼ਿਵ ਸ਼ਰਮਾ, ਸ਼ੈਲੀ)- ਵਿਜੀਲੈਂਸ ਵਲੋਂ ਰਮਨ ਅਰੋੜਾ ਤੇ ਮਹੇਸ਼ ਮਖੀਜਾ ਦਾ ਰਿਮਾਂਡ ਲਿਆ ਹੋਇਆ ਹੈ ਜਿਸ ਕਰਕੇ ਵਿਜੀਲੈਂਸ ਵਲੋਂ ਦੋਵਾਂ ਦੀ ਪੁੱਛਗਿਛ ਚੱਲ ਰਹੀ ਹੈ | ਅੱਜ ਰਾਤ ਵਿਜੀਲੈਂਸ ਦੀ ਟੀਮ ਵਿਧਾਇਕ ਰਮਨ ਅਰੋੜਾ ਤੇ ਮਹੇਸ਼ ਮਖੀਜਾ ਨੂੰ ਸਿਵਲ ਹਸਪਤਾਲ ਲੈ ਕੇ ਆਈ ਜਿੱਥੇ ਕਿ ਕੋਈ ਸਮੇਂ ਤੱਕ ਉਨ੍ਹਾਂ ਦਾ ਮੈਡੀਕਲ ਚੈਕਅਪ ਕੀਤਾ ਗਿਆ ਤੇ ਮੈਡੀਕਲ ਚੈੱਕਅਪ ਕਰਵਾ ਕੇ ਵਿਜੀਲੈਂਸ ਦੋਵਾਂ ਨੂੰ ਆਪਣੇ ਨਾਲ ਲੈ ਗਈ | ਜਾਣਕਾਰੀ ਅਨੁਸਾਰ ਵਿਧਾਇਕ ਰਮਨ ਅਰੋੜਾ ਦੇ ਖਾਸਮ ਖਾਸ ਮਹੇਸ਼ ਮਖੀਜਾ ਨੂੰ ਵੀ ਵਿਜੀਲੈਂਸ ਪੱੁਛਗਿੱਛ ਕਰ ਰਹੀ ਹੈ | ਜਾਣਕਾਰੀ ਅਨੁਸਾਰ ਮਹੇਸ਼ ਮਖੀਜਾ ਦੀ ਗਿ੍ਫ਼ਤਾਰੀ ਤੇ ਪੁੱਛਗਿੱਛ ਦੌਰਾਨ ਵਿਜੀਲੈਂਸ ਨੂੰ ਕਈ ਜਾਣਕਾਰੀਆਂ ਮਿਲ ਰਹੀਆਂ ਹਨ | ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਹੀ ਰਮਨ ਅਰੋੜਾ ਦੇ ਇਕ ਹੋਰ ਕਰੀਬੀ ਦੇ ਵੀ ਬਿਆਨ ਵਿਜੀਲੈਂਸ ਨੇ ਕਲਮਬਧ ਕੀਤੇ ਹਨ |
ਪੰਜਾਬ ਮਾਸਟਰਜ਼ (ਮਰਦਾਂ ਤੇ ਔਰਤਾਂ) ਦੀ ਹਾਕੀ ਟੀਮਾਂ ਦੇ ਚੋਣ ਟਰਾਇਲ ਕੱਲ੍ਹ
ਜਲੰਧਰ, 1 ਜੂਨ (ਡਾ.ਜਤਿੰਦਰ ਸਾਬੀ)- ਹਾਕੀ ਇੰਡੀਆ ਵਲੋਂ ਤਾਮਿਲਨਾਡੂ ਦੇ ਸ਼ਹਿਰ ਚੇਨਈ ਵਿਖੇ 18 ਤੋਂ 27 ਜੂਨ ਤੱਕ ਕਰਵਾਈ ਜਾ ਰਹੀ ਪਹਿਲੀ ਹਾਕੀ ਇੰਡੀਆ ਮਾਸਟਰਜ ਕੱਪ (ਮਰਦਾਂ ਤੇ ਔਰਤਾਂ) 2025 'ਚ ਭਾਗ ਲੈਣ ਵਾਲੀਆਂ ਪੰਜਾਬ ਦੀਆਂ ਟੀਮਾਂ ਦੇ ਚੋਣ ਟਰਾਇਲ 3 ਜੂਨ ਨੂੰ ਸਵੇਰੇ 8 ਵਜੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਮਰਦਾਂ ਦੇ ਵਰਗ 'ਚ 40 ਸਾਲ ਦਾ ਵਡੇਰੀ ਉਮਰ ਵਾਲੇ ( 1-1-1985 ਤੋੋਂ ਪਹਿਲਾਂ ਜਨਮੇ ਵੈਟਰਨ ਹਾਕੀ ਖਿਡਾਰੀ ਭਾਗ ਲੈ ਸਕਦੇ ਹਨ ਤੇ ਔਰਤਾਂ ਦੇ ਵਰਗ 'ਚ 35 ਸਾਲ ਤੋਂ ਵਡੇਰੀ ਉਮਰ ਦੀਆਂ ਹਾਕੀ ਖਿਡਾਰਨਾਂ (1-1-1991 ) ਤੋਂ ਪਹਿਲਾਂ ਪੈਦਾ ਹੋਈਆਂ ਖਿਡਾਰਨਾਂ ਹਿੱਸਾ ਲੈ ਸਕਦੀਆਂ ਹਨ | ਇਨ੍ਹਾਂ ਚੋਣ ਟਰਾਇਲਾਂ 'ਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੇ ਅਧਾਰ ਕਾਰਡ ਨਾਲ ਲੈ ਕੇ ਆਉਣ ਤੇ ਨਾਲ ਹੀ ਪੂਰੀ ਖੇਡ ਕਿੱਟ ਵੀ ਨਾਲ ਲੈ ਕੇ ਆਉਣ, ਨਹੀ ਤਾਂ ਚੋਣ ਟਰਾਇਲਾਂ 'ਚ ਹਿੱਸਾ ਨਹੀਂ ਲੈ ਸਕਦੇ | ਚੁਣੀਆਂ ਹੋਈਆਂ ਟੀਮਾਂ ਦਾ ਕੋਚਿੰਗ ਕੈਂਪ ਵੀ ਲਗਾਇਆ ਜਾਵੇਗਾ | ਇਸ ਟੂਰਨਾਮੈਂਟ 'ਚ ਉਹੀ ਖਿਡਾਰੀ ਭਾਗ ਲੈ ਸਕਦੇ ਹਨ ਜੋਂ ਹਾਕੀ ਇੰਡੀਆ ਨਾਲ ਰਜਿਸਟਰਡ ਹੋਣਗੇ ਤੇ ਇਸ ਲਈ ਹਰ ਇਕ ਖਿਡਾਰੀ ਨੂੰ ਹਾਕੀ ਇੰਡੀਆ ਨਾਲ ਰਜਿਸਟਰ ਹੋਣਾ ਲਾਜ਼ਮੀ ਹੈ ਤਾਂ ਹੀ ਹਿੱਸਾ ਲੈ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਜ਼ਿਆਦਾ ਆਉਣ ਨਾਲ ਸਤਨਾਮ ਨਗਰ ਦੇ ਲੋਕਾਂ ਦੀਆਂ ਸੜੀਆਂ ਇਲੈਕਟ੍ਰਾਨਿਕ ਵਸਤਾਂ <br/> ਅਗਲੀ ਖ਼ਬਰ ਮੋਬਾਈਲ ਰਿਪੇਅਰ ਕਰਾਉਣ ਗਏ ਵਿਅਕਤੀ ਦਾ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ
Ad Position 24