08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਰਮਿੰਦਰ ਸਿੰਘ ਲੋਹਟ ਨੇ ਬੀ. ਡੀ. ਪੀ. ਓ. ਸ਼ਾਹਕੋਟ ਦਾ ਵਾਧੂ ਚਾਰਜ ਸੰਭਾਲਿਆ <br/>

Ad Position 21
No active advertisement
ਪਰਮਿੰਦਰ ਸਿੰਘ ਲੋਹਟ ਵਲੋਂ ਬੀ. ਡੀ. ਪੀ. ਓ. ਸ਼ਾਹਕੋਟ ਦਾ ਵਾਧੂ ਚਾਰਜ ਸੰਭਾਲਣ ਮੌਕੇ ਹਾਜ਼ਰ ਦਫ਼ਤਰ ਦਾ ਸਮੂਹ ਸਟਾਫ਼ ਤੇ ਪੰਚਾਇਤ ਸਕੱਤਰ | ਤਸਵੀਰ : ਬਾਂਸਲ <br/> 02-06-2025
ਸ਼ਾਹਕੋਟ, 1 ਜੂਨ (ਬਾਂਸਲ)-ਲੋਹੀਆਂ ਖ਼ਾਸ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਪਰਮਿੰਦਰ ਸਿੰਘ ਲੋਹਟ ਨੂੰ ਸ਼ਾਹਕੋਟ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਉਨ੍ਹਾਂ ਨੇ ਬੀ. ਡੀ. ਪੀ. ਓ. ਦਫ਼ਤਰ ਸ਼ਾਹਕੋਟ ਵਿਖੇ ਸਮੂਹ ਸਟਾਫ਼ ਦੀ ਹਾਜ਼ਰੀ 'ਚ ਸ਼ਾਹਕੋਟ ਦੇ ਬੀ. ਡੀ. ਪੀ. ਓ. ਵਜੋਂ ਵਾਧੂ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ 'ਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਹੋਣ ਦਿੱਤੀ ਜਾਵੇਗੀ | ਇਸ ਮੌਕੇ ਹਰਵਿੰਦਰ ਸਿੰਘ ਪੰਚਾਇਤ ਸਕੱਤਰ ਬਲਾਕ ਪ੍ਰਧਾਨ, ਅਮਨਿੰਦਰ ਪਾਲ ਸਿੰਘ, ਮਨਜੀਤ ਸਿੰਘ, ਸਤਿਬੀਰ ਸਿੰਘ, ਬਲਦੇਵ ਸਿੰਘ, ਅਮਨਦੀਪ ਸਿੰਘ ਪੰਚਾਇਤ ਸਕੱਤਰ, ਜਵਾਹਰ ਸਿੰਘ ਟੈਕਸ ਕੁਲੈਕਟਰ, ਸ਼ਿਵ ਦੱਤ ਜੇ. ਈ., ਜਸਵਿੰਦਰ ਸਿੰਘ, ਗੁਰਚਰਨ ਸਿੰਘ, ਵਿਜੇ ਕੁਮਾਰ ਪੰਚਾਇਤ ਸਕੱਤਰ ਲੋਹੀਆਂ ਖ਼ਾਸ, ਜਸਵਿੰਦਰ ਪਾਲ ਸਿੰਘ ਪੰਚਾਇਤ ਸਕੱਤਰ, ਸਮਿਤਾ ਸੀ. ਏ., ਮਾਨਸੀ ਮੱਟੂ ਗ੍ਰਾਮ ਸੇਵਕ, ਅਮਨਦੀਪ, ਸ਼ਮਾਂ, ਗਗਨ, ਜਤਿੰਦਰ, ਅਜੇਪਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀ. ਐੱਚ. ਸੀ. ਬੜਾ ਪਿੰਡ ਵਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਗਿਆਨ ਸਾਗਰ ਲੋਹੀਆਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ <br/>
Ad Position 24