08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੀ. ਐੱਚ. ਸੀ. ਬੜਾ ਪਿੰਡ ਵਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 02-06-2025
ਗੁਰਾਇਆ, 1 ਜੂਨ (ਬਲਵਿੰਦਰ ਸਿੰਘ)-ਸਿਵਲ ਸਰਜਨ ਡਾ. ਗੁਰਮੀਤ ਲਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੰਬਾਕੂ ਸੇਵਨ ਦੇ ਦੁਰ ਪ੍ਰਭਾਵਾਂ ਸੰਬੰਧੀ ਜਾਣਕਾਰੀ ਦੇਣ ਲਈ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਵਿਸ਼ਵ ਨੋ ਤੰਬਾਕੂ ਦਿਵਸ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਿਤਾ ਲੂਨਾ ਦੀ ਅਗਵਾਈ ਹੇਠ ਮਨਾਇਆ | ਮੈਡੀਕਲ ਅਫ਼ਸਰ ਡਾ. ਮਮਤਾ ਗੌਤਮ ਨੇ ਦੱਸਿਆ ਕਿ ਅੱਜ ਇਸ ਦੇ ਨਾਲ ਹੀ ਬਲਾਕ ਬੜਾ ਪਿੰਡ ਅਧੀਨ ਵੱਖ-ਵੱਖ ਆਯੁਸ਼ਮਾਨ ਅਰੋਗਿਆ ਕੇਂਦਰਾਂ 'ਚ ਵੀ ਤੰਬਾਕੂ ਸੰਬੰਧੀ ਜਾਗਰੂਕਤਾ ਦਿਵਸ ਮਨਾਇਆ | ਡੇ. ਏ. ਵੀ. ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਬਲਾਕ ਐਕਸਟੈਨਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਵਿਸ਼ਵ ਵਿਚ ਹਰ ਸਾਲ 80 ਲੱਖ ਦੇ ਕਰੀਬ ਮੌਤਾਂ ਤੰਬਾਕੂ ਦੇ ਦੁਰ ਪ੍ਰਭਾਵਾਂ ਕਾਰਨ ਹੰੁਦੀਆਂ ਹਨ ਅਤੇ ਭਾਰਤ 'ਚ ਇਹ ਅੰਕੜਾ 13 ਲੱਖ ਦੇ ਕਰੀਬ ਹੈ | ਇਸ 'ਚ ਉਹ ਲੋਕ ਵੀ ਸ਼ਾਮਿਲ ਹਨ ਜੋ ਕਿ ਤੰਬਾਕੂ ਦਾ ਪ੍ਰਯੋਗ ਨਹੀਂ ਕਰਦੇ ਪਰ ਇਸ ਦਾ ਪ੍ਰਯੋਗ ਕਰਨ ਵਾਲਿਆਂ ਦੇ ਧੂਏ ਦੇ ਪ੍ਰਭਾਵ 'ਚ ਆਉਣ ਕਾਰਨ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਦੇ ਹਨ | ਹੈਲਥ ਸੁਪਰਵਾਈਜ਼ਰ ਸਤਨਾਮ ਨੇ ਦੱਸਿਆ ਕਿ ਇਕ ਸਰਵੇ ਮੁਤਾਬਿਕ ਭਾਰਤ ਸਭ ਤੋ ਜ਼ਿਆਦਾ ਤੰਬਾਕੂ ਵਰਤਣ ਵਾਲੇ ਦੇਸ਼ਾਂ 'ਚੋਂ ਦੂਸਰੇ ਨੰਬਰ 'ਤੇ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਪਰਮਿੰਦਰ ਸਿੰਘ ਲੋਹਟ ਨੇ ਬੀ. ਡੀ. ਪੀ. ਓ. ਸ਼ਾਹਕੋਟ ਦਾ ਵਾਧੂ ਚਾਰਜ ਸੰਭਾਲਿਆ <br/>
Ad Position 24