ਜਲੰਧਰ, 2 ਜੂਨ (ਸ਼ਿਵ)- ਕਾਂਗਰਸ ਦੇ ਸਾਬਕਾ ਕੌਂਸਲਰ ਤੇ ਸੀਨੀਅਰ ਆਗੂ ਜਗਦੀਸ਼ ਦਕੋਹਾ ਨੇ ਅੱਜ ਨਿਗਮ ਕਮਿਸ਼ਨਰ ਗੌਤਮ ਜੈਨ ਨੂੰ ਮਿਲ ਕੇ ਕਿਹਾ ਹੈ ਕਿ ਨਗਰ ਨਿਗਮ ਵਲੋਂ ਵਾਰਡ ਨੰਬਰ 10 ਦੇ ਢਿਲਵਾਂ ਵਿਚ ਪੈਂਦੀ ਡਾਇਮੰਡ ਸਿਟੀ ਕਾਲੋਨੀ ਨੂੰ ਨਾਜਾਇਜ ਕਾਲੋਨੀ ਦੱਸਦਿਆਂ ਕਿਹਾ ਹੈ ਕਿ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਵਾਰਡ ਨੰਬਰ 10 ਅਧੀਨ ਪੈਂਦੇ ਢਿਲਵਾਂ ਪਿੰਡ ਜਿਸ ਦੀਆਂ ਸੜਕਾਂ ਦਾ ਲੁੱਕ ਬਜਰੀ ਦਾ ਕਰੀਬ 20 ਤੋਂ 25 ਲੱਖ ਦਾ ਟੈਂਡਰ ਹੋਇਆ ਸੀ ਤੇ ਵਰਕ ਆਰਡਰ ਵੀ ਜਾਰੀ ਹੋ ਗਿਆ ਸੀ ਪਰ ਪਿੰਡ ਦੀਆਂ ਸੜਕਾਂ ਬਣਾਉਣ ਦੀ ਜਗਾ ਸ. ਬਿੱਟੂ ਨੇ ਕਾਲੋਨਾਈਜ਼ਰ ਨਾਲ ਮਿਲ ਕੇ ਉਕਤ ਨਾਜਾਇਜ਼ ਕਾਲੋਨੀ ਡਾਇਮੰਡ ਸਿਟੀ ਢਿਲਵਾਂ ਦੀਆਂ ਸੜਕਾਂ ਬਣਾ ਦਿੱਤੀਆਂ ਜਿਸ ਨਾਲ ਨਿਗਮ ਨੂੰ ਕਰੀਬ 25 ਲੱਖ ਦਾ ਨੁਕਸਾਨ ਹੋਇਆ ਹੈ | ਜਗਦੀਸ਼ ਦਕੋਹਾ ਨੇ ਕਮਿਸ਼ਨਰ ਤੋਂ ਇਸ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ |
ਸੀਨੀਅਰ ਡਿਪਟੀ ਮੇਅਰ ਨੇ ਨਾਜਾਇਜ਼ ਕਾਲੋਨੀ 'ਚ ਪੁਆਈ ਲੁੱਕ ਬਜਰੀ-ਜਗਦੀਸ਼ ਦਕੋਹਾ <br/>
ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਜਾਂਦੇ ਹੋਏ ਜਗਦੀਸ਼ ਦਕੋਹਾ | ਤਸਵੀਰ: ਮੁਨੀਸ਼<br/>
03-06-2025