16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਡਰਾਈਵਿੰਗ ਟਰੈਕ ਦਾ ਸਰਵਰ ਰਿਹਾ ਬੰਦ, ਲੋਕ ਰਹੇ ਪੇ੍ਰਸ਼ਾਨ <br/>

Ad Position 21
No active advertisement
ਡਰਾਈਵਿੰਗ ਟਰੈਕ ਜਿੱਥੇ ਕਿ ਟੈੱਸਟ ਲੈਣ ਦਾ ਕੰਮ ਨਹੀਂ ਹੋ ਸਕਿਆ | ਤਸਵੀਰ: ਮੁਨੀਸ਼ <br/> 03-06-2025
ਜਲੰਧਰ, 2 ਜੂਨ (ਸ਼ਿਵ)- ਡਰਾਈਵਿੰਗ ਟਰੈਕ 'ਤੇ ਸਰਵਰ ਬੰਦ ਹੋਣ ਜਾਂ ਕੈਮਰੇ ਖ਼ਰਾਬ ਹੋਣ ਸਮੇਤ ਅਕਸਰ ਕਈ ਖ਼ਰਾਬੀਆਂ ਹੋਣ ਕਰਕੇ ਆਏ ਦਿਨ ਡਰਾਈਵਿੰਗ ਟੈੱਸਟ ਲੈਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਜਿਸ ਕਰਕੇ ਲੋਕਾਂ ਦੀ ਪੇ੍ਰਸ਼ਾਨੀ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ ਪਰ ਟਰਾਂਸਪੋਰਟ ਵਿਭਾਗ ਨੇ ਅਜੇ ਡਰਾਈਵਿੰਗ ਟਰੈਕ ਦੇ ਕੰਮ 'ਚ ਕੋਈ ਸੁਧਾਰ ਨਹੀਂ ਕਰਵਾਇਆ ਹੈ ਜਿਸ ਕਰਕੇ ਲੋਕਾਂ ਦੇ ਦਸਤਾਵੇਜ਼ ਮਿਲਣ 'ਚ ਕਾਫੀ ਦੇਰੀ ਹੋ ਰਹੀ ਹੈ¢ ਅੱਜ ਵੀ ਡਰਾਈਵਿੰਗ ਟਰੈਕ 'ਤੇ ਡਰਾਈਵਿੰਗ ਲਾਇਸੈਂਸ ਲਈ ਟੈੱਸਟ ਲੈਣ ਦਾ ਕੰਮ ਸਰਵਰ ਦੇ ਬੰਦ ਹੋਣ ਕਰਕੇ ਪ੍ਰਭਾਵਿਤ ਰਿਹਾ , ਜਿਸ ਕਰਕੇ ਲੋਕਾਂ ਦੇ ਕਾਰਾਂ ਦੇ ਡਰਾਈਵਿੰਗ ਟੈੱਸਟ ਨਹੀਂ ਹੋ ਸਕੇ ਤੇ ਲੋਕ ਉ ੱਥੇ ਭਾਰੀ ਗਰਮੀ 'ਚ ਬੈਠਣ ਨੂੰ ਮਜਬੂਰ ਤੇ ਕੰਮ ਨਾ ਹੋਣ ਕਰਕੇ ਕਈ ਲੋਕ ਵਾਪਸ ਪਰਤ ਗਏ¢ ਲੋਕਾਂ ਦਾ ਕਹਿਣਾ ਸੀ ਕਿ ਡਰਾਈਵਿੰਗ ਟਰੈਕ 'ਤੇ ਸਮੱਸਿਆ ਹੱਲ ਨਹੀਂ ਕੀਤੀ ਜਾ ਰਹੀ ਹੈ | ਕਦੇ ਸਰਵਰ ਖ਼ਰਾਬ ਹੋ ਜਾਂਦਾ ਹੈ | ਕਦੇ ਕੈਮਰੇ ਖ਼ਰਾਬ ਹੋ ਜਾਂਦੇ ਹੈ ਤੇ ਕਦੇ ਕਈ ਸਮੱਸਿਆ ਖੜੀ ਹੋ ਜਾਂਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਇਸ ਕਰਕੇ ਉਨ੍ਹਾਂ ਦੇ ਦਸਤਾਵੇਜ਼ ਤਿਆਰ ਹੋਣ ਵਿਚ ਕਾਫੀ ਸਮਾਂ ਲੱਗ ਰਿਹਾ ਹੈ | ਪਹਿਲਾਂ ਦਾ ਕਾਫੀ ਮੁਸ਼ਕਿਲ ਨਾਲ਼ ਅਪੋਆਇੰਟਮੈਂਟ ਮਿਲਦੀ ਹੈ ਤੇ ਫਿਰ ਜਦੋਂ ਕੰਮ ਨਹੀਂ ਹੁੰਦੇ ਤੇ ਉਨ੍ਹਾਂ ਵਿਚ ਕਾਫੀ ਰੋਸ ਹੈ¢ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਰਾਈਵਿੰਗ ਟਰੈਕ 'ਤੇ ਲੋਕਾਂ ਦੀ ਖੱਜਲ ਖ਼ੁਆਰੀ ਨੂੰ ਬੰਦ ਕਰਵਾਉਣ ਲਈ ਸਾਰੀਆਂ ਸਮੱਸਿਆਵਾਂ ਹੱਲ ਕਰਵਾਈਆਂ ਜਾਣ¢ ਚੇਤੇ ਰਹੇ ਕੀ ਇਸ ਡਰਾਈਵਿੰਗ ਟਰੈਕ 'ਤੇ ਰੋਜ਼ਾਨਾ ਸੈਂਕੜੇ ਲੋਕ ਕੰਮ ਕਰਵਾਉਣ ਲਈ ਆਉਂਦੇ ਹਨ¢

Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀ ਨੇ 999ਵਾਂ ਰੈਂਕ ਪ੍ਰਾਪਤ ਕੀਤਾ ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਨੇ ਨਾਜਾਇਜ਼ ਕਾਲੋਨੀ 'ਚ ਪੁਆਈ ਲੁੱਕ ਬਜਰੀ-ਜਗਦੀਸ਼ ਦਕੋਹਾ <br/>
Ad Position 24