16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ <br/>

Ad Position 21
No active advertisement
ਮੀਟਿੰਗ ਦੌਰਾਨ ਸਮੂਹ ਕਿਸਾਨ ਜਥੇਬੰਦੀ ਦੇ ਹਾਜਰ ਮੈਂਬਰ | ਤਸਵੀਰ- ਹਰਪ੍ਰੀਤ ਸਿੰਘ <br/> 03-06-2025
ਆਦਮਪੁਰ, 2 ਜੂਨ (ਹਰਪ੍ਰੀਤ ਸਿੰਘ )-ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਹੰਗਾਮੀ ਮੀਟਿੰਗ ਪਿੰਡ ਧੋਗੜੀ ਵਿਖੇ ਹੋਈ ਜਿਸ ਵਿੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਖੁੱਲ ਕੇ ਵਿਚਾਰਾਂ ਹੋਈਆਂ ਤੇ ਕਿਸਾਨਾਂ ਵਲੋਂ ਪਿਛਲੇ ਸਾਲ ਗੰਨੇ ਦੇ ਕਰੋੜਾਂ ਰੁਪਏ ਸਰਕਾਰੀ ਤੇ ਗੈਰ ਸਰਕਾਰੀ ਮਿੱਲਾਂ ਵੱਲ ਖੜ੍ਹਾ ਹੈ ਤੇ ਜੋ ਸਰਕਾਰ ਨੇ ਕਾਟ ਰੁਪਏ 50 ਪੈਸੇ ਮਿੱਲਾਂ ਨੂੰ ਸਬਸਿਡੀ ਦੇ ਤੌਰ 'ਤੇ ਦੇਣੇ ਸੀ, ਪੂਰੀ ਕਿਸਾਨਾਂ ਨੂੰ ਨਹੀਂ ਦਿੱਤੇ ਗਏ | ਉਸ ਦਾ ਗੰਭੀਰ ਨੋਟਿਸ ਲਿਆ ਤੇ ਲੁਧਿਆਣਾ ਸ਼ਹਿਰ ਵਿੱਚ ਜੋ 24 ਹਜਾਰ ਏਕੜ ਜ਼ਮੀਨ ਅਕੁਆਰ ਕਰਕੇ ਪੁੱਡਾ ਦੇ ਹਵਾਲੇ ਕੀਤੀ ਜਾ ਰਹੀ ਹੈ | ਬਹੁਤ ਸਾਰੇ ਪਿੰਡਾਂ ਦਾ ਉਜਾੜਾ ਕੀਤਾ ਜਾ ਰਿਹਾ ਉਸ ਦਾ ਦੁਆਬਾ ਕਿਸਾਨ ਸੰਘਰਸ਼ ਕਮੇਟੀ ਡੱਟ ਕੇ ਵਿਰੋਧ ਕਰਦੀ ਹੈ | ਇਸ ਮੌਕੇ ਪਿੰਡ ਧੋਗੜੀ ਵਿਖੇ ਨਵੀਂ ਇਕਾਈ ਦਾ ਗਠਨ ਵੀ ਕੀਤਾ ਗਿਆ ਜਿਸ 'ਚ ਸਰਦਾਰ ਰਸ਼ਪਾਲ ਸਿੰਘ ਪ੍ਰਧਾਨ, ਸਰਦਾਰ ਅਮਨਦੀਪ ਸਿੰਘ, ਵਾਈਸ ਪ੍ਰਧਾਨ ਸਰਦਾਰ ਦਰਸ਼ਨ ਸਿੰਘ, ਕੈਸ਼ੀਅਰ ਅਵਤਾਰ ਸਿੰਘ, ਸੈਕਟਰੀ ਸੁਬੇਗ ਸਿੰਘ, ਕਰਨ ਪਾਲ ਸਿੰਘ, ਚਰਨਜੀਤ ਸਿੰਘ, ਰਮਿੰਦਰ ਸਿੰਘ, ਗੁਣਵੰਤ ਸਿੰਘ ਤੇ ਸੁਮੀਤ ਪਾਲ ਸਿੰਘ ਨੂੰ ਮੈਂਬਰ ਲਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਦਾ ਅਪਮਾਨ ਕਰਨ ਦੀ ਘਟਨਾ ਨੂੰ ਲੈ ਕੇ ਰਾਜਪਾਲ ਨੂੰ ਕਰਾਂਗੇ ਸ਼ਿਕਾਇਤ-ਕੈਂਥ
Ad Position 24