16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸਮਾਣਾ ਰੈਲੀ ਨੂੰ ਯੂਨਾਈਟਿਡ ਪਾਸਟਰਜ਼ ਐਸੋਸੀਏਸ਼ਨ ਜਲੰਧਰ ਵਲੋਂ

Ad Position 21
No active advertisement
ਅਜੀਤ ਡੈਸਕ 03-06-2025
ਸਮਰਥਨ
ਜਲੰਧਰ ਛਾਉਣੀ, 2 ਜੂਨ (ਪਵਨ ਖਰਬੰਦਾ)-ਮਸੀਹੀ ਭਾਈਚਾਰੇ ਵਲੋਂ 18 ਜੂਨ ਨੂੰ ਦਾਣਾ ਮੰਡੀ ਸਮਾਣਾ ਵਿਖੇ ਹੋ ਰਹੀ ਰਾਜ ਪੱਧਰੀ ਰੈਲੀ ਦੇ ਸੰਬੰਧ ਵਿੱਚ ਯੂਨਾਈਟਿਡ ਪਾਸਟਰਜ ਐਸੋਸੀਏਸ਼ਨ ਜਲੰਧਰ ਦੀ ਮੀਟਿੰਗ ਪਾਸਟਰ ਹੈਰੀਸਨ ਪ੍ਰਧਾਨ ਅਤੇ ਸੀਨੀਅਰ ਲਾਬੀ ਦੇ ਆਗੂ ਸੰਤ ਵਿਜੇ ਅਤੇ ਬਿਸ਼ਪ ਅਜ਼ੀਜ਼ ਮਸੀਹ ਦੀ ਪ੍ਰਧਾਨਗੀ ਹੇਠ ਪਿੰਡ ਦਕੋਹਾ ਦੇ ਵੇਅ ਆਫ਼ ਹੈਵਨ ਚਰਚ ਵਿਖੇ ਪਾਸਟਰ ਰਾਜ ਕੁਮਾਰ ਦੇ ਸਹਿਯੋਗ ਨਾਲ ਕਰਵਾਈ ਗਈ | ਇਸ ਮੌਕੇ ਰੈਲੀ ਦੀਆ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਗੱਲਬਾਤ ਕਰਦਿਆਂ ਯੂ ਪੀ ਏ ਦੇ ਨੇਤਾਵਾਂ ਨੇ ਕਿਹਾ ਕਿ 18 ਜੂਨ ਨੂੰ ਉਕਤ ਸਮਾਣਾ ਦੀ ਦਾਣਾ ਮੰਡੀ ਵਿਖੇ ਹੋ ਰਹੀ ਰੈਲੀ ਦਾ ਯੂਨਾਈਟਿਡ ਪਾਸਟਰ ਐਸੋਸੀਏਸ਼ਨ ਸਮਰਥਨ ਕਰਦੀ ਹੈ | ਇਸ ਮੌਕੇ ਸਾਬਕਾ ਪ੍ਰਧਾਨ ਪਾ.ਅਸ਼ਵਨੀ ਕੁਮਾਰ, ਵਾਈਸ ਪ੍ਰਧਾਨ ਪਾਸਟਰ ਸੁਰਿੰਦਰ ਕੁਮਾਰ, ਜਨਰਲ ਸਕੱਤਰ ਪਾ.ਗੁਰਮੀਤ ਲਾਲ, ਕੈਸ਼ੀਅਰ ਪਾ. ਤਜਿੰਦਰ, ਸਲਾਹਕਾਰ ਪਾ.ਕਿਰਪਾਲ, ਸਲਾਹਕਾਰ ਪਾ. ਯੋਗਰਾਜ, ਮੀਡੀਆ ਇੰਚਾਰਜ ਪਾ. ਦੀਪਕ ਕੁਮਾਰ, ਪਾ. ਅਜੇ ਕੁਮਾਰ , ਪਾ. ਭਾਰਤ ਭੂਸ਼ਨ, ਪਾ. ਸੰਜੂ, ਪਾ. ਦਲਜੀਤ, ਪਾ.ਅਸ਼ੋਕ ਕੁਮਾਰ, ਪਾ.ਜੌਨਸਨ ਟਾਈਟਸ, ਪਾ.ਗੁਲਾਟੀ, ਪਾ.ਨਰਿੰਦਰ ਕੌਰ ਆਦਿ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਨਿੱਜੀ ਸਪੋਰਟਸ ਕਾਲਜਾਂ 'ਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਨਾਂਹ ਦੇ ਬਰਾਬਰ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ <br/>
Ad Position 24