16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਡਾ.ਅੰਬੇਡਕਰ ਦੇ ਬੁੱਤ ਨਾਲ ਛੇੜਛਾੜ <br/>

Ad Position 21
No active advertisement
ਵਿਕਰਮਜੀਤ ਚੌਧਰੀ ਡਾ.ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ | (ਵਿਚਕਾਰ) ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਦੇ ਬੁੱਤ ਦੇ ਚਿਹਰੇ 'ਤੇ ਕਾਲੇ ਰੰਗ ਦਾ ਸਪਰੇਅ ਕਰਦਾ ਹੋਇਆ ਦੋਸ਼ੀ | (ਸੱਜੇ) ਐਮ.ਪੀ. ਚਰਨਜੀਤ ਚੰਨੀ ਅਤੇ ਰਾਜ ਕੁਮਾਰ ਵੇਰਕਾ ਮੌਕੇ 'ਤੇ ਗੱਲਬਾਤ ਕਰਦੇ ਹੋਏ | ਤਸਵੀਰਾਂ-ਸਤਿੰਦਰ ਸ਼ਰਮਾ | <br/> 03-06-2025
ਫਿਲੌਰ, 2 ਜੂਨ (ਸਤਿੰਦਰ ਸ਼ਰਮਾ)-ਅੱਜ ਉਸ ਵੇਲੇ ਸ਼ਹਿਰ 'ਚ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਤਾ ਲੱਗਾ ਕਿ ਨੇੜਲੇ ਪਿੰਡ ਨੰਗਲ ਦੇ ਮੁਖ ਗੇਟ ਕੋਲ ਲੱਗੇ ਡਾ. ਅੰਬੇਡਕਰ ਦੇ ਬੁੱਤ ਦੀ ਕਿਸੇ ਅਣਪਛਾਤੇ ਵਿਅਕਤੀ ਵਲੋਂ ਰਾਤ ਵੇਲੇ ਛੇੜਛਾੜ ਕੀਤੀ ਗਈ | ਸੀ.ਸੀ.ਟੀ.ਵੀ. ਕੈਮਰੇ 'ਚ ਦੇਖਿਆ ਗਿਆ ਕਿ ਇਕ ਅਣਪਛਾਤੇ ਵਿਅਕਤੀ ਵਲੋਂ ਡਾ.ਅੰਬੇਡਕਰ ਦੇ ਚਿਹਰੇ 'ਤੇ ਕਾਲੇ ਰੰਗ ਦੀ ਸਪਰੇਅ ਕੀਤੀ ਜਾ ਰਹੀ ਹੈ ਤੇ ਬੁੱਤ ਦੇ ਪਿੱਛੇ ਐਸ.ਐਫ.ਜੇ. ਲਿਖਿਆ ਹੋਇਆ ਸੀ | ਜਾਣਕਾਰੀ ਮਿਲਣ 'ਤੇ ਕਿਸੇ ਨੇ ਡਾ.ਅੰਬੇਡਕਰ ਦੇ ਬੱੁਤ ਦਾ ਚਿਹਰਾ ਸਾਫ਼ ਕਰ ਦਿੱਤਾ ਅਤੇ ਲਿਖੇ ਨਾਅਰਿ੍ਹਆਂ ਨੂੰ ਵੀ ਮਿਟਾ ਦਿੱਤਾ | ਡਾ.ਅੰਬੇਡਕਰ ਦੇ ਬੁੱਤ ਨੇੜੇ ਸੜਕ ਦੇ ਦੂਸਰੇ ਪਾਸੇ ਸਰਕਾਰੀ ਸਕੂਲ ਦੀਆਂ ਕੰਧਾਂ 'ਤੇ ਵੀ ਕਾਲੇ ਰੰਗ ਦੇ ਸਪਰੇਅ ਨਾਲ ਐਸ.ਐਫ.ਜੇ. ਦੇ ਲਿਖੇ ਨਾਅਰਿਆਂ 'ਤੇ ਕਿਸੇ ਨੇ ਪੋਚਾ ਫੇਰ ਦਿੱਤਾ |
ਵੱਖ-ਵੱਖ ਸੰਸਥਾਵਾਂ ਦੇ ਇਕੱਠੇ ਹੋਏ ਬਾਬਾ ਸਾਹਿਬ ਦੇ ਸਮਰਥਕਾਂ ਤੇ ਪੈਰੋਕਾਰਾਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਬੇਸ਼ੱਕ ਇਹ ਪ੍ਰਸ਼ਾਸਨ ਦੀ ਵੱਡੀ ਅਸਫਲਤਾ ਹੈ | ਜਦੋਂ ਇਕ ਵਾਰ ਉਕਤ ਘਟਨਾ ਵਾਪਰ ਚੁੱਕੀ ਹੈ, ਫਿਰ ਉਸ ਤੋਂ ਬਾਅਦ ਡਾ.ਅੰਬੇਡਕਰ ਦੇ ਬੁੱਤ ਦੀ ਸੁਰਿੱਖਆ ਲਈ ਪੁਖ਼ਤਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ | ਆਗੂਆਂ ਨੇ ਕਿਹਾ ਕਿ ਉਕਤ ਘਿਨਾਉਣੀ ਕਾਰਵਾਈ ਕਰਨ ਵਾਲਿਆਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਅਪਰਾਧੀ ਸ਼ਰੇਆਮ ਅਪਰਾਧ ਕਰਦੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਵੀ ਡਰ ਭੈਅ ਨਹੀਂ | ਡੀ.ਐਸ.ਪੀ. ਫਿਲੌਰ ਸਰਵਣ ਸਿੰਘ ਬੱਲ ਅਤੇ ਐਸ.ਐਚ.ਓ. ਫਿਲੌਰ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤੇ ਸਾਰਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ | ਇਸ ਮੌਕੇ ਉਚੇਚੇ ਤੌਰ 'ਤੇ ਐਮ.ਪੀ. ਚਰਨਜੀਤ ਚੰਨੀ, ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ, ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਚੌਧਰੀ, , ਕਾਂਗਰਸੀ ਆਗੂ ਅੰਮਿ੍ਤ ਭੋਂਸਲੇ, ਕੌਂਸਲਰ ਯਸ਼ਪਾਲ ਗਿੰਡਾ, ਕੌਂਸਲਰ ਰਾਜ ਕੁਮਾਰ ਸੰਧੂ, ਤਾਰਾ ਚੰਦ ਜੱਖੂ, ਰਜਿੰਦਰ ਸੰਧੂ, ਸਾਬਕਾ ਸਰਪੰਚ ਜਗਤਾਰ ਚੰਦ ਤਾਰਾ, ਬਸਪਾ ਆਗੂ ਖੁਸ਼ੀ ਰਾਮ, ਇੰਦਰਜੀਤ ਚੰਦੜ੍ਹ ਆਦਿ ਹਾਜ਼ਰ ਸਨ | ਆਗੂਆਂ ਨੇ ਰੋਸ ਪ੍ਰਗਟ ਕਰਦੇ ਹੋਏ ਉਕਤ ਘਟਨਾ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਅਵਤਾਰ ਸਿੰਘ ਕੁਰਾਲੀ ਨਮਿਤ ਪਾਠ ਦਾ ਭੋਗ ਅੱਜ ਅਗਲੀ ਖ਼ਬਰ ਬਲਾਕ ਪੱਧਰੀ ਪੋਸਟਰ ਮੇਕਿੰਗ ਮੁਕਾਬਲੇ 'ਚੋਂ ਸੀਚੇਵਾਲ ਸਕੂਲ ਦਾ ਵਿਦਿਆਰਥੀ ਅੱਵਲ <br/>
Ad Position 24