16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਨਿਗਮ ਯੂਨੀਅਨਾਂ ਵਲੋਂ 6 ਤੋਂ ਹੜਤਾਲ 'ਤੇ ਜਾਣ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 03-06-2025
ਜਲੰਧਰ, 2 ਜੂਨ (ਸ਼ਿਵ)-ਨਿਗਮ ਪ੍ਰਸ਼ਾਸਨ ਤੇ ਸੰਯੁਕਤ ਨਗਰ ਨਿਗਮ ਯੂਨੀਅਨਾਂ ਵਿਚਕਾਰ ਫਿਰ ਰੇੜਕਾ ਪੈਦਾ ਹੋ ਗਿਆ ਹੈ ਤੇ ਸ਼ੁੱਕਰਵਾਰ 6 ਜੂਨ ਤੋਂ ਸ਼ਹਿਰ 'ਚ ਫਿਰ ਕੂੜਾ ਚੁੱਕਣ, ਸਫ਼ਾਈ ਤੇ ਸੀਵਰ ਸਫ਼ਾਈ ਦਾ ਕੰਮ ਬੰਦ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਜਨਰਲ ਸਕੱਤਰ ਸੰਨ੍ਹੀ ਸਹੋਤਾ ਦੀ ਪ੍ਰਧਾਨਗੀ 'ਚ ਨਗਰ ਨਿਗਮ ਦੀਆਂ ਯੂਨੀਅਨਾਂ ਦੀ ਹੋਈ ਮੀਟਿੰਗ 'ਚ 6 ਜੂਨ ਨੂੰ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਨ੍ਹੀ ਸਹੋਤਾ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਦਾ ਸੰਯੁਕਤ ਨਿਗਮ ਯੂਨੀਅਨਾਂ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਤੋਂ ਹੀ ਨਿਰਾਸ਼ਾਜਨਕ ਰਿਹਾ ਹੈ | 16 ਮਈ ਨੂੰ ਨਗਰ ਨਿਗਮ ਦੀਆਂ ਸਾਂਝੀਆਂ ਯੂਨੀਅਨਾਂ ਨੇ ਆਪਣੀ ਜ਼ਰੂਰੀ ਮੰਗਾਂ ਨੂੰ ਮੰਨੇ ਜਾਣ ਦੇ ਭਰੋਸੇ ਤੋਂ ਬਾਅਦ ਹੜਤਾਲ ਖ਼ਤਮ ਕੀਤੀ ਸੀ | ਉਨਾਂ ਮੰਗਾਂ ਨੂੰ ਲੈ ਅਜੇ ਤੱਕ ਕੋਈ ਠੋਸ ਕਾਰਵਾਈ ਨਿਗਮ ਅਧਿਕਾਰੀਆਂ ਵਲੋਂ ਨਹੀਂ ਕੀਤੀ ਗਈ ਤੇ ਹੁਣ ਸਹਿਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸ਼ੁੱਕਰਵਾਰ ਨੂੰ ਸਾਰੀਆਂ ਯੂਨੀਅਨਾਂ ਹੜਤਾਲ 'ਤੇ ਚਲੀਆਂ ਜਾਣਗੀਆਂ | ਇਹ ਹੜਤਾਲ ਉਸ ਸਮੇਂ ਤੱਕ ਜਾਰੀ ਰਹੇਗੀ, ਜਿੰਨੀ ਦੇਰ ਤੱਕ ਉਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ | ਮੀਟਿੰਗ ਵਿਚ ਅਲੱਗ-ਅਲੱਗ ਯੂਨੀਅਨਾਂ ਦੇ ਆਗੂਆਂ 'ਚ ਪਵਨ ਅਗਨੀਹੋਤਰੀ, ਪਵਨ ਬਾਬਾ, ਸੋਮਨਾਥ ਮਹਿਤਪੁਰੀ, ਪ੍ਰੇਮ ਪਾਲ ਡੁਮੇਲੀ, ਅਸ਼ੋਕ ਭੀਲ, ਸੰਨ੍ਹੀ ਸੇਠੀ, ਗੌਰਵ ਗਿੱਲ, ਅਨਿਲ ਸਭਰਵਾਲ, ਛੋਟਾ ਰਾਜੂ, ਹਰਜੀਤ ਬੌਬੀ, ਰਜਿੰਦਰ ਸਭਰਵਾਲ, ਰਾਜੂ ਖੋਸਲਾ, ਰਾਜੂ ਸਭਰਵਾਲ, ਗੌਰਵ ਖੋਸਲਾ, ਗੁਰਵਿੰਦਰ ਸਿੰਘ, ਵਿਕੀ ਸਹੋਤਾ, ਸ਼ਾਮ ਲਾਲ ਗਿੱਲ, ਅਨੂਪ ਕੁਮਾਰ, ਅਮਰ ਕਲਿਆਣ, ਕਰਨ ਥਾਪਰ, ਸੋਨੂੰ ਕੌਂਸਲਰ, ਜੁਗਲ ਕਿਸ਼ੋਰ ਤੇ ਹੋਰ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਰਤਨ ਹਸਪਤਾਲ ਜਲੰਧਰ 'ਚ ਮੁਫ਼ਤ ਦਿਲ ਦੀਆਂ ਬਿਮਾਰੀਆਂ ਦਾ ਕੈਂਪ 30 ਤੱਕ ਅਗਲੀ ਖ਼ਬਰ ਸੀ. ਟੀ. ਯੂਨੀਵਰਸਿਟੀ 'ਚ ਸ਼ਾਈਨਿੰਗ ਸਟਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਸਨਮਾਨ <br/>
Ad Position 24