16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਟਿਊਬਵੈੱਲਾਂ ਦੀ ਬਿਜਲੀ ਸਪਲਾਈ 15 ਦਿਨਾਂ ਤੋਂ ਬੰਦ <br/>

Ad Position 21
No active advertisement
ਆਦਮਪੁਰ ਬਿਜਲੀ ਦਫ਼ਤਰ ਵਿਖੇ ਟਿਊਬਵੈਲਾਂ ਦੀ ਬਿਜਲੀ ਸਪਲਾਈ ਨੂੰ ਜਲਦੀ ਠੀਕ ਕਰਨ ਲਈ ਅਰਜ਼ੀ ਦਿੰਦੇ ਹੋਏ ਪਿੰਡ ਵਾਸੀ | ਤਸਵੀਰ-ਰਮਨ ਦਵੇਸਰ <br/> 03-06-2025
ਆਦਮਪੁਰ, 2 ਜੂਨ (ਰਮਨ ਦਵੇਸਰ)-ਆਦਮਪੁਰ ਦੇ ਨੇੜਲੇ ਪਿੰਡ ਅਜੜਾਮ ਦੀ ਬਿਜਲੀ ਸਪਲਾਈ ਜੋ ਕਿ ਡਰੋਲੀ (ਆਦਮਪੁਰ) ਦੇ ਫੀਡਰ ਤੋ ਚੱਲਦੀ ਹੈ, ਉਹ ਬਿਜਲੀ ਦੀ ਸਪਲਾਈ ਪਿੰਡ ਅਜੜਾਮ ਵਿਖੇ ਪਿਛਲੇ 15 ਦਿਨਾਂ ਤੋਂ ਬੰਦ ਹੈ | ਜਿਸ ਕਾਰਨ ਅਜੜਾਮ ਵਾਸੀ ਬਹੁਤ ਪ੍ਰੇਸ਼ਾਨ ਹਨ | ਟਿਊਬਵੈਲਾਂ ਵਾਲੀ ਬਿਜਲੀ ਦੀ ਸਪਲਾਈ ਨਾ ਆਉਣ ਕਾਰਨ ਖੇਤਾਂ ਵਿੱਚ ਗੰਨੇ ਦੀ ਫ਼ਸਲ, ਸਬਜ਼ੀਆਂ, ਝੋਨੇ ਦੀ ਪਨੀਰੀ, ਦਾਲਾ, ਪਾਪੂਲਰ ਨੂੰ ਗਰਮੀ ਦੀ ਰੁੱਤ 'ਚ ਵਧੇਰੇ ਪਾਣੀ ਦੀ ਲੋੜ ਹੈ ਜਿਸ ਕਾਰਨ ਸਾਰੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ | ਇਸ ਸੰਬੰਧੀ ਅਸੀਂ ਕਈ ਵਾਰ ਬਿਜਲੀ ਮਹਿਕਮੇ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਸਾਡੇ ਟਿਉੂਬਵੈਲਾਂ ਦੀ ਬਿਜਲੀ ਦੀ ਸਪਲਾਈ ਬੰਦ ਪਈ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਜਦ ਵੀ ਉਨ੍ਹਾਂ ਦੀ ਬਿਜਲੀ ਦੀ ਸਪਲਾਈ ਵਿੱਚ ਕੋਈ ਸਮੱਸਿਆ ਆਉਂਦੀ ਹੈ, ਉਸ ਨੂੰ ਠੀਕ ਨਹੀਂ ਕਰਦੇ ਹਨ ਅਤੇ ਘੁੜਿਆਲ ਪਿੰਡ ਤੋਂ ਬਾਹਰ ਸਵਿੱਚ ਕੱਟ ਦਿੱਤਾ ਜਾਂਦਾ ਹੈ | ਘੁੜਿਆਲ ਤੱਕ ਬਿਜਲੀ ਚੱਲਦੀ ਹੈ ਤੇ ਅੱਗੇ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ | ਆਪਣੀ ਇਹ ਸਮੱਸਿਆ ਨੂੰ ਲੈ ਕੇ ਆਦਮਪੁਰ ਦੇ ਬਿਜਲੀ ਦਫ਼ਤਰ ਪਹੁੰਚੇ ਤੇ ਬਿਜਲੀ ਠੀਕ ਕਰਨ ਸੰਬੰਧੀ ਇਕ ਅਰਜ਼ੀ ਬਿਜਲੀ ਦਫਤਰ ਵਿਖੇ ਦਿੱਤੀ ਤੇ ਬੇਨਤੀ ਕੀਤੀ ਕਿ ਸਾਡੀ ਸਪਲਾਈ ਚਾਲੂ ਕਰਨੀ ਯਕੀਨੀ ਬਣਾਈ ਜਾਵੇ | ਇਸ ਮੌਕੇ ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਹਰਮਨਪ੍ਰੀਤ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਗਗਨਦੀਪ ਸਿੰਘ, ਮੋਹਨ ਸਿੰਘ, ਗੁਰਸ਼ਰਨ ਸਿੰਘ, ਹਰਵਿੰਦਰ ਸਿੰਘ, ਕਰਮ, ਕਰਨੈਲ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਾਜਵਾ ਕਲਾਂ 'ਚ ਚੋਰ ਗਰੋਹ ਸਰਗਰਮ, ਦਰਜਨ ਮੋਟਰਾਂ ਤੋਂ ਤਾਰਾਂ ਚੋਰੀ <br/> ਅਗਲੀ ਖ਼ਬਰ ਪ੍ਰੈੱਸ ਕਲੱਬ ਨੂੰ ਨਗਰ ਕੌਂਸਲ ਨਕੋਦਰ ਵਲੋਂ ਦਿੱਤੀ ਜਾਣ ਵਾਲੀ ਜਗ੍ਹਾ, ਡੀ.ਪੀ.ਆਰ.ਓ. ਤੋਂ ਪੱਤਰਕਾਰਾਂ ਦੀ ਜਾਣਕਾਰੀ ਲੈ...
Ad Position 24