16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪ੍ਰੈੱਸ ਕਲੱਬ ਨੂੰ ਨਗਰ ਕੌਂਸਲ ਨਕੋਦਰ ਵਲੋਂ ਦਿੱਤੀ ਜਾਣ ਵਾਲੀ ਜਗ੍ਹਾ, ਡੀ.ਪੀ.ਆਰ.ਓ. ਤੋਂ ਪੱਤਰਕਾਰਾਂ ਦੀ ਜਾਣਕਾਰੀ ਲੈਣ ਬਾਅਦ ਹੀ ਮਿਲੇਗੀ

Ad Position 21
No active advertisement
ਅਜੀਤ ਡੈਸਕ 03-06-2025
ਨਕੋਦਰ, 2 ਜੂਨ (ਤਿਲਕ ਰਾਜ ਸ਼ਰਮਾ)- ਨਗਰ ਕੌਂਸਲ ਨਕੋਦਰ ਦੀ ਮੀਟਿੰਗ ਨਗਰ ਕੌਂਸਲ ਪ੍ਰਧਾਨ ਨਵਨੀਤ ਨੀਤਾ ਐਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸ਼ਹਿਰ 'ਚ ਸਫ਼ਾਈ ਪ੍ਰਬੰਧਾਂ 'ਚ ਹੋਰ ਉਪਰਾਲੇ ਕਰਨ ਲਈ ਚਰਚਾ ਕੀਤੀ ਗਈ | ਨਗਰ ਕੌਂਸਲ ਵਲੋਂ ਪ੍ਰੈੱਸ ਲਈ ਦਿੱਤੀ ਜਾਣ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ, ਪਰ ਪ੍ਰੈੱਸ ਨੂੰ ਜਗ੍ਹਾ ਦੇਣ ਲਈ ਨਗਰ ਕੌਂਸਲ ਵਲੋਂ ਡੀ.ਪੀ.ਆਰ.ਓ. ਤੋਂ ਜਾਣਕਾਰੀ ਲਈ ਜਾਵੇਗੀ ਕਿ ਪਿ੍ੰਟ ਮੀਡੀਆ ਅਤੇ ਚੈਨਲਾਂ ਨਾਲ ਸੰਬੰਧਿਤ ਨਕੋਦਰ 'ਚ ਕਿਹੜੇ-ਕਿਹੜੇ ਪੱਤਰਕਾਰ ਸਰਗਰਮ ਹਨ ਤਾਂ ਜੋ ਸਾਰਿਆਂ ਨੂੰ ਇਕੱਠੇ ਕਰ ਕੇ ਜਗ੍ਹਾ ਮੀਡੀਆ ਲਈ ਦਿੱਤੀ ਜਾ ਸਕੇ | ਬੱਸ ਸਟੈਂਡ ਨਕੋਦਰ ਦੇ ਵੱਖ-ਵੱਖ ਮੱਦਾਂ, ਜਿਥੋਂ ਨਗਰ ਕੌਂਸਲ ਨੂੰ ਆਮਦਨ ਹੁੰਦੀ ਹੈ | ਬੱਸ ਅੱਡਾ ਠੇਕੇ 'ਤੇ ਦਿੱਤਾ ਜਾਵੇਗਾ | ਇਸ ਲਈ ਤਰੀਕ ਨਿਸ਼ਚਿਤ ਕਰ ਦਿੱਤੀ ਜਾਵੇਗੀ | ਕਾਰਜ ਸਾਧਕ ਅਫ਼ਸਰ ਨੇ ਮੀਟਿੰਗ 'ਚ ਪਾਸ ਮਤਿਆਂ ਦੀ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਵਲ ਹਸਪਤਾਲ ਰੋਡ 'ਤੇ ਜਿਸ ਦੁਕਾਨ ਦਾ ਕਬਜ਼ਾ ਨਗਰ ਕੌਂਸਲ ਨੇ ਲਿਆ ਸੀ, ਉਸ ਦੁਕਾਨ ਨੂੰ ਕਿਰਾਏ 'ਤੇ ਦੇਣ ਲਈ ਬੋਲੀ ਹੀ ਰੱਖੀ ਜਾਵੇਗੀ | ਇਕ ਸਵਾਲ ਦੇ ਜਵਾਬ 'ਚ ਕਾਰਜ ਸਾਧਕ ਅਫ਼ਸਰ ਰਣਧੀਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਨਕੋਦਰ ਦੀ ਮੀਟਿੰਗ 'ਚ ਸਿਰਫ਼ ਐਮ.ਸੀ. ਹੀ ਬੈਠ ਸਕਦੇ ਹਨ | ਉਹ ਹੀ ਕਾਨੂੰਨੀ ਹੱਕਦਾਰ ਹਨ ਨਾ ਕਿ ਕਿਸੇ ਮਹਿਲਾ ਐਮ.ਸੀ. ਦੇ ਪਤੀ | ਮੀਟਿੰਗ 'ਚ ਗੁਰਪ੍ਰੀਤ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਪਵਨ ਗਿੱਲ ਮੀਤ ਪ੍ਰਧਾਨ, ਨਵਨੀਤ ਨੀਤਾ ਐਰੀ ਨਗਰ ਕੌਂਸਲ ਪ੍ਰਧਾਨ, ਸੁਖਵਿੰਦਰ ਕੌਰ ਐਮ.ਸੀ., ਰੂਪ ਰਾਣੀ ਭਟਾਰਾ, ਰਮੇਸ਼ ਸੌਂਧੀ ਐਮ.ਸੀ, ਗੀਤਾ ਐਮ.ਸੀ., ਅਮਰੀਕ ਸਿੰਘ ਐਮ.ਸੀ., ਸਰਬਜੀਤ ਕੌਰ ਐਮ.ਸੀ., ਅਮਰਜੀਤ ਐਮ.ਸੀ., ਵੰਦਨਾ ਐਮ.ਸੀ., ਵਿਜੇ ਕੁਮਾਰ ਪੋਪਲੀ ਐਮ.ਸੀ. ਸਤਿੰਦਰ ਸਿੰਘ ਬੱਬੂ ਭਾਟੀਆ ਐਮ.ਸੀ., ਰਜਨੀ ਐਮ.ਸੀ. ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਿਊਬਵੈੱਲਾਂ ਦੀ ਬਿਜਲੀ ਸਪਲਾਈ 15 ਦਿਨਾਂ ਤੋਂ ਬੰਦ <br/> ਅਗਲੀ ਖ਼ਬਰ ਹਰੀਪੁਰ ਵਿਖੇ ਬਾਬਾ ਸ਼ਾਹ ਕਮਾਲ ਜੀ ਦੇ ਸਾਲਾਨਾ ਉਰਸ ਦੀਆਂ ਤਿਆਰੀਆਂ ਸ਼ੁਰੂ
Ad Position 24