16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਹਰੀਪੁਰ ਵਿਖੇ ਬਾਬਾ ਸ਼ਾਹ ਕਮਾਲ ਜੀ ਦੇ ਸਾਲਾਨਾ ਉਰਸ ਦੀਆਂ ਤਿਆਰੀਆਂ ਸ਼ੁਰੂ

Ad Position 21
No active advertisement
ਅਜੀਤ ਡੈਸਕ 03-06-2025

ਆਦਮਪੁਰ, 2 ਜੂਨ (ਰਮਨ ਦਵੇਸਰ)- ਆਦਮਪੁਰ ਦੇ ਨੇੜਲੇ ਪਿੰਡ ਹਰੀਪੁਰ ਵਿਖੇ ਸਥਿਤ ਦਰਬਾਰ ਹਜ਼ਰਤ ਬਾਬਾ ਸ਼ਾਹ ਕਮਾਲ ਵਿਖੇ ਦੋ ਰੋਜ਼ਾ ਸਲਾਨਾ ਉਰਸ 14-15 ਜੂਨ ਨੂੰ ਗ੍ਰਾਮ ਪੰਚਾਇਤ, ਸੰਗਤਾਂ ਦੇ ਸਹਿਯੋਗ ਨਾਲ ਹਜ਼ਰਤ ਬਾਬਾ ਸ਼ਾਹ ਕਮਾਲ ਜੀ ਸਾਂਈ ਜੁਮਲੇ ਸ਼ਾਹ ਜੀ ਵੈਲਫੇਅਰ ਸੁਸਾਇਟੀ ਉਦੇਸੀਆ ਵਲੋਂ ਬੀਬੀ ਸ਼ਰੀਫਾ ਜੀ ਦੇ ਅਸ਼ੀਰਵਾਦ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧ 'ਚ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ 9 ਜੂਨ ਨੂੰ ਦੁਪਹਿਰ 2 ਵਜੇ ਬੈਲਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ ਤੇ ਜੇਤੂ ਰਹਿਣ ਵਾਲੀਆਂ ਜੋੜੀਆਂ ਨੂੰ ਇਨਾਮ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ 14 ਜੂਨ ਨੂੰ ਸ਼ਾਮ 6 ਵਜੇ ਚਿਰਾਗ ਰੋਸ਼ਨ ਕੀਤੇ ਜਾਣਗੇ ਤੇ ਇਸ ਉਪਰੰਤ ਕਵਾਲੀਆਂ ਹੋਣਗੀਆਂ | 15 ਜੂਨ ਨੂੰ ਸਵੇਰੇ 10 ਵਜੇ ਚਾਦਰ ਤੇ ਝੰਡੇ ਦੀ ਰਸਮ ਹੋਵੇਗੀ ਤੇ ਬਾਅਦ ਵਿਚ ਪੰਜਾਬ ਦੇ ਕਲਾਕਾਰ ਸੁਫੀਆਨਾ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਉਣਗੇ | ਇਸ ਦੌਰਾਨ ਇਲਾਕੇ ਦੇ ਸੰਤ, ਮਹਾਪੁਰਸ਼ ਵੀ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਪ੍ਰੈੱਸ ਕਲੱਬ ਨੂੰ ਨਗਰ ਕੌਂਸਲ ਨਕੋਦਰ ਵਲੋਂ ਦਿੱਤੀ ਜਾਣ ਵਾਲੀ ਜਗ੍ਹਾ, ਡੀ.ਪੀ.ਆਰ.ਓ. ਤੋਂ ਪੱਤਰਕਾਰਾਂ ਦੀ ਜਾਣਕਾਰੀ ਲੈ... ਅਗਲੀ ਖ਼ਬਰ ਰਤਨ ਹਸਪਤਾਲ ਜਲੰਧਰ 'ਚ ਮੁਫ਼ਤ ਦਿਲ ਦੀਆਂ ਬਿਮਾਰੀਆਂ ਦਾ ਕੈਂਪ 30 ਤੱਕ
Ad Position 24