ਜਲੰਧਰ, 3 ਜੂਨ (ਪਵਨ ਖਰਬੰਦਾ)-ਸੇਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ ਖਾਂਬਰਾ ਨੇ ਕੇ.ਜੀ ਵਿੰਗ ਲਈ ਮੈਸੀ ਪਲੇ ਤਹਿਤ ਸਮਾਗਮ ਕਰਵਾਇਆ, ਜੋ ਕਿ ਸਮੱਗਰੀ ਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦੀ ਇੱਕ ਖੁੱਲ੍ਹੀ ਖੋਜ ਸੀ ¢ ਮਿੱਟੀ ਦਬਾਉਣ, ਰੇਤ ਪਾਉਣ, ਪੱਥਰਾਂ ਨੂੰ ਛਾਂਟਣ ਤੇ ਪੇਂਟਿੰਗ ਵਰਗੀਆਂ ਗਤੀਵਿਧੀਆਂ ਨੇ ਬੱਚਿਆਂ ਨੂੰ ਆਪਣੀ ਪਸੰਦ ਅਨੁਸਾਰ ਨਕਲ ਕਰਨ ਤੇ ਪ੍ਰਯੋਗ ਕਰਨ ਦੀ ਆਗਿਆ ਦਿੱਤੀ, ਜਿਸ ਨਾਲ ਉਨ੍ਹਾਂ 'ਚ ਕਲਾ ਲਈ ਪਿਆਰ ਪੈਦਾ ਹੋਇਆ¢ ਬੱਚੇ ਕੁਦਰਤੀ ਤੌਰ 'ਤੇ ਉਤਸੁਕ ਸਨ ਤੇ ਮੈਸੀ ਪਲੇ ਨੇ ਉਨ੍ਹਾਂ ਦੀਆਂ ਇੰਦਰੀਆਂ ਨੂੰ ਵਿਕਾਸ ਦੇ ਪੱਧਰ 'ਤੇ ਸ਼ਾਮਲ ਕੀਤਾ ਜੋ ਉਨ੍ਹਾਂ ਲਈ ਢੁਕਵਾਂ ਸੀ ¢ ਵਿਦਿਆਰਥੀਆਂ ਵਲੋਂ ਬੁਰਸ਼ ਪੇਂਟਿੰਗ, ਉਂਗਲੀ ਪੇਂਟਿੰਗ, ਪੈਰ ਪੇਂਟਿੰਗ ਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਗਈਆਂ¢ ਬੱਚਿਆਂ ਨੇ ਇਸ ਦਾ ਪੂਰਾ ਆਨੰਦ ਮਾਣਿਆ | ਗਰੁੱਪ ਵਾਈਸਪਰਸਨ ਸ੍ਰੀਮਤੀ ਸੰਗੀਤਾ ਚੋਪੜਾ ਨੇ ਇਸ ਗਤੀਵਿਧੀ ਲਈ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ¢