ਜਲੰਧਰ, 3 ਜੂਨ (ਜਸਪਾਲ ਸਿੰਘ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਇਲੈਕਟ੍ਰੀਕਲ ਵਿਭਾਗ ਦੇ ਮੁਖੀ ਸ੍ਰੀ ਕਸ਼ਮੀਰ ਕੁਮਾਰ 38 ਸਾਲ ਦੀ ਸੇਵਾ ਤੋਂ ਬਾਅਦ ਸੇਵਾ ਮੁਕਤ ਹੋਏ | ਇਸ ਮੌਕੇ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਕਸ਼ਮੀਰ ਕੁਮਾਰ ਨੇ ਆਪਣੀ ਨੌਕਰੀ ਬੜੀ ਇਮਾਨਦਾਰੀ, ਲਗਨ ਤੇ ਨਿਸ਼ਠਾ ਨਾਲ ਕੀਤੀ ਤੇ ਉਨ੍ਹਾਂ ਨੇ ਕਾਲਜ ਅਤੇ ਵਿਭਾਗ ਦੀ ਤਰੱਕੀ ਵਿਚ ਬਹੁਤ ਯੋਗਦਾਨ ਪਾਇਆ ¢ ਇਸ ਮੌਕੇ ਡਾ. ਸੰਜੇ ਬਾਂਸਲ, ਸ੍ਰੀਮਤੀ ਮੰਜੂ ਮੰਨਚੰਦਾ, ਸ੍ਰੀਮਤੀ ਰਿਚਾ ਅਰੋੜਾ, ਸ੍ਰੀ ਪਿ੍ੰਸ ਮਦਾਨ, ਸ੍ਰੀ ਤਿ੍ਲੋਕ ਸਿੰਘ, ਸ੍ਰੀ ਸੁਸ਼ੀਲ ਕੁਮਾਰ, ਸ੍ਰੀ ਸੁਧਾਂਸ਼ੂ ਨਾਗਪਾਲ ਤੇ ਸ੍ਰੀ ਕਪਿਲ ਉਹਰੀ ਤੋਂ ਇਲਾਵਾ ਕਸ਼ਮੀਰ ਕੁਮਾਰ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ | ਇਸ ਪ੍ਰੋਗਰਾਮ ਦਾ ਪ੍ਰਬੰਧ ਵਿਕਰਜੀਤ ਸਿੰਘ ਤੇ ਇਲੈਕਟ੍ਰੀਕਲ ਵਿਭਾਗ ਦੇ ਸਟਾਫ ਵਲੋਂ ਕੀਤਾ ਗਿਆ ¢ ਇਸ ਮੌਕੇ ਪਿ੍ੰਸੀਪਲ ਡਾ. ਜਗਰੂਪ ਸਿੰਘ ਤੇ ਵੱਖ-ਵੱਖ ਵਿਭਾਗਾਂ ਦੇ ਸਟਾਫ ਵਲੋਂ ਸ੍ਰੀ ਕਸ਼ਮੀਰ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸ੍ਰੀ ਕਸ਼ਮੀਰ ਕੁਮਾਰ ਨੇ ਕਾਲਜ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਕਾਲਜ ਨੂੰ 21,000 ਰੁਪਏ ਦੇ ਮੇਜ਼ ਕੁਰਸੀਆਂ ਦਾਨ ਕੀਤੇ ਗਏ ¢ ਮੰਚ ਦਾ ਸੰਚਾਲਨ ਗਗਨ ਸ਼ਰਮਾ ਵਲੋਂ ਕੀਤਾ ਗਿਆ |