ਸ਼ਾਹਕੋਟ, 3 ਜੂਨ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਦੇ ਵਾਰਡ ਨੰਬਰ 8 ਵਿਚ ਸਮਾਜ ਦੇ ਵੱਖ-ਵੱਖ ਵਰਗ ਦੇ ਲੋਕਾਂ ਦੀ ਮੀਟਿੰਗ ਹੋਈ | ਮੀਟਿੰਗ ਵਿਚ ਕਈ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਲੋਕ ਸੇਵਾ ਕਰਨ ਲਈ ਨਵੀਂ ਸੰਸਥਾ 'ਸਮਾਜ ਸੇਵਾ ਕਮੇਟੀ ਸ਼ਾਹਕੋਟ' ਦਾ ਗਠਨ ਕੀਤਾ ਗਿਆ, ਜਿਸ ਵਿਚ ਸਰਬਸੰਮਤੀ ਨਾਲ ਰਾਜ ਕੁਮਾਰ ਰਾਜੂ ਨੂੰ ਪ੍ਰਧਾਨ, ਬੰਟੀ ਬੱਠਲਾ ਨੂੰ ਮੁੱਖ ਸਲਾਹਕਾਰ, ਅਮਰਜੀਤ ਮੱਟੂ ਨੂੰ ਚੇਅਰਮੈਨ, ਦੀਪਕ ਬੱਤਰਾ ਤੇ ਸੇਮੀ ਨੂੰ ਜਨਰਲ ਸਕੱਤਰ, ਪਰਮਜੀਤ ਨਾਹਰ ਨੂੰ ਜੁਆਇੰਟ ਸਕੱਤਰ, ਡਾ: ਪੰਕਜ ਅਰੋੜਾ ਨੂੰ ਸੈਕਟਰੀ, ਬੀਰਲਾ ਨੂੰ ਖ਼ਜ਼ਾਨਚੀ, ਅਮਨਦੀਪ ਗਿੱਲ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਜਦ ਕਿ ਟੋਨੀ, ਡਾ: ਬੂਟਾ, ਸ਼ਰੀਫ਼, ਨੀਰਜ਼, ਪਿ੍ਅੰਕਾ ਪੁਰੀ, ਅਨਵਰ, ਪੱਪੂ, ਗੋਲੂ (ਸਾਰੇ) ਐਗਜ਼ੈਕਟਿਵ ਮੈਂਬਰ ਚੁਣੇ ਗਏ | ਇਸ ਮੌਕੇ ਮੁੱਖ ਸਲਾਹਕਾਰ ਬੰਟੀ ਬੱਠਲਾ ਨੇ ਕਿਹਾ ਕਿ 'ਸਮਾਜ ਸੇਵਾ ਕਮੇਟੀ' ਵਲੋਂ ਇਲਾਕੇ ਵਿਚ ਸਮਾਜ ਭਲਾਈ ਦੇ ਕੰਮ ਕੀਤੇ ਜਾਣਗੇ | ਕੋਈ ਗਰੀਬ ਪਰਿਵਾਰ ਜਿਹੜਾ ਇਲਾਜ ਨਹੀਂ ਕਰਵਾ ਸਰਦਾ, ਉਸ ਦਾ ਇਲਾਜ ਸੰਸਥਾ ਵਲੋਂ ਕਰਵਾਇਆ ਜਾਵੇਗਾ |