ਲੋਹੀਆਂ ਖਾਸ, 3 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਬਾਬਾ ਸ਼ੇਖ ਫਰੀਦ ਕ੍ਰਿਕਟ ਕਲੱਬ ਫਰੀਦ ਸਰਾਏ ਵਲੋਂ ਐੱਨ.ਆਰ.ਆਈ. ਵੀਰਾਂ ਅਤੇ ਗ੍ਰਾਮ ਪੰਚਾਇਤ ਫਰੀਦ ਸਰਾਏ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਸਲਾਨਾ ਕ੍ਰਿਕਟ ਟੂਰਨਾਮੈਂਟ 'ਚ ਪਿੰਡ ਫਰੀਦ ਸਰਾਏ ਦੀ ਟੀਮ ਵਲੋਂ ਡੱਲਾ ਦੀ ਟੀਮ ਨੂੰ ਹਰਾ ਕੇ ਟੂਰਨਮੈਂਟ ਆਪਣੇ ਨਾਮ ਕਰ ਲਿਆ ਹੈ | 15ਵੇਂ ਕਰਵਾਏ ਗਏ ਇਸ ਟੂਰਨਾਮੈਂਟ ਦੇ ਫਾਈਨਲ ਮੈਚ ਦਾ ਉਦਘਾਟਨ ਮੁੱਖ ਮਹਿਮਾਨ ਤੇ ਪਿੰਡ ਦੇ ਸਰਪੰਚ ਆਗੂ ਪਿਸ਼ੌਰਾ ਸਿੰਘ ਸੰਧੂ ਤੇ ਸਰਪੰਚ ਬਲਵਿੰਦਰ ਕੌਰ ਵੱਲੋਂ ਫੀਤਾ ਕੱਟ ਕੇ ਕੀਤਾ ਗਿਆ | ਜਦਕਿ ਵਿਸ਼ੇਸ਼ ਮਹਿਮਾਨਾਂ ਦੇ ਤੌਰ 'ਤੇ ਵਿਜੈ ਕੁਮਾਰ ਪੰਚ, ਜਰਨੈਲ ਸਿੰਘ ਪੰਚ, ਹਰਵਿੰਦਰ ਕੌਰ ਪੰਚ, ਜੀਤ ਲਾਲ ਪੰਚ, ਬਲਵਿੰਦਰ ਸਿੰਘ ਪੰਚ, ਹਲਕਾ ਇੰਚਾਰਜ ਕਰਨਜੀਤ ਸਿੰਘ ਆਹਲੀ, ਸਾ. ਸੰਮਤੀ ਮੈਂਬਰ ਚੈਂਚਲ ਸਿੰਘ ਸਭਰਵਾਲ, ਮਾ. ਸੁਖਮੰਦਰ ਸਿੰਘ ਜੱਬੋਵਾਲ, ਨੰਬਰਦਾਰ ਸੁਖਪ੍ਰੀਤ ਸਿੰਘ ਤਲਵੰਡੀ ਮਾਧੋ, ਸਤਨਾਮ ਸਿੰਘ ਖੈਹਰਾ ਸਮੇਤ ਹੋਰ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ | ਪਿੰਡ ਦੇ ਸਰਪੰਚ ਆਗੂ ਪਿਸ਼ੌਰਾ ਸਿੰਘ ਸੰਧੂ ਅਤੇ ਕਲੱਬ ਪ੍ਰਬੰਧਕ ਅਵਤਾਰ ਸਿੰਘ ਸੰਧੂ ਨੇ ਕਿਹਾ ਕਿ ਖੇਡਾਂ ਤੰਦਰੁਸਤ ਜਿੰਦਗੀ ਦਾ ਅਨਿੱਖੜਵਾਂ ਅੰਗ ਹੈ | ਖੇਡ ਮੇਲੇ ਦੇ ਮੁੱਖ ਪ੍ਰਬੰਧਕ ਅਵਤਾਰ ਸਿੰਘ ਸੰਧੂ, ਰਵੀ ਸਹੋਤਾ, ਵਿਜੈ ਸਹੋਤਾ, ਰਾਜੇਸ਼ ਸਹੋਤਾ, ਅਮਨ ਭਾਰਜ (ਪੰਜਾਬ ਪੁਲਿਸ), ਵਿੱਕੀ ਸਹੋਤਾ, ਅਸ਼ੋਕ ਸਹੋਤਾ, ਯਾਦੂ ਸੰਧੂ, ਕਮਲ ਭਾਰਜ, ਰਾਜਾ ਪੰਡਿਤ, ਹਰਦੀਪ ਮਠਾੜੂ, ਜਿੰਦਾ ਚੌਹਾਨ, ਸ਼ੁਭਮ ਗਿੱਲ, ਗੌਰਵ ਸਹੋਤਾ, ਮਨੀ ਚੌਹਾਨ, ਇੰਦਰ ਸੰਧੂ, ਸਾਹਿਲ ਚੌਹਾਨ, ਮੁਕੇਸ਼ ਸਹੋਤਾ, ਅਮਰ ਸਹੋਤਾ, ਅੰਮਿਤ ਸਹੋਤਾ ਅਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਜੇਤੂ ਖਿਡਾਰੀਆਂ, ਆਏ ਵਿਸ਼ੇਸ਼ ਮਹਿਮਾਨਾਂ ਅਤੇ ਸੁਖਵੀਰ ਸਿੰਘ ਸੋਹਲ ਯੂ.ਐੱਸ.ਏ. ਅਤੇ ਪ੍ਰੀਤਮ ਸਿੰਘ ਸਾ. ਸਰਪੰਚ ਦੇ ਪਰਿਵਾਰ ਵੱਲੋਂ ਪਹਿਲੇ ਇਨਾਮ 21000 ਸਮੇਤ ਹੋਰ ਸਹਿਯੋਗ ਕਰਨ ਵਾਲੀਆਂ ਸਖਸ਼ੀਅਤਾਂ ਦਾ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ |