ਨਕੋਦਰ, 3 ਜੂਨ (ਗੁਰਵਿੰਦਰ ਸਿੰਘ)-ਥਾਣਾ ਸਿਟੀ ਨਕੋਦਰ ਪੁਲਿਸ ਨੇ 2 ਨੌਜਵਾਨਾਂ ਨੂੰ 105 ਨਸ਼ੀਲੀਆ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਸਿਟੀ ਨਕੋਦਰ ਨੇ ਦੱਸਿਆ ਕਿ ਏ. ਐਸ. ਆਈ ਰਜਿੰਦਰ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸਬੰਧ 'ਚ ਫੌਜੀ ਢਾਬਾ ਨਕੋਦਰ ਤੋਂ ਜਲੰਧਰ ਸਾਈਡ ਵੱਲ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਜੀ.ਟੀ ਨਜਦੀਕ ਬਣੇ ਆਰਜੀ ਬੱਸ ਸਟੈਂਡ ਪੁੱਜੀ ਤਾਂ ਆਰਜੀ ਬਣੇ ਬੱਸ ਸਟੈਂਡ 'ਚ 2 ਨੌਜਵਾਨ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਜਿਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਜਿਨ੍ਹਾਂ ਨੇ ਨਾਮ ਗੋਰਵ ਉਰਫ ਗੋਰਾ ਪੁੱਤਰ ਪ੍ਰੇਮ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਤੇ ਦੂਸਰੇ ਨੇ ਆਪਣਾ ਨਾਮ ਗੁਰਜੀਤ ਸਿੰਘ ਉਰਫ ਜੱਗਾ ਪੁੱਤਰ ਹਰਪ੍ਰੀਤ ਸਿੰਘ ਵਾਸੀ ਪਿੰਡ ਮੁਜੱਫਰਪੁਰ ਥਾਣਾ ਸਿਟੀ ਨਕੋਦਰ ਦੱਸਿਆ ਜਿਨ੍ਹਾਂ ਦੀ ਤਲਾਸ਼ੀ 'ਤੇ ਗੋਰਵ ਉਰਫ ਗੋਰਾ ਉਕਤ ਪਾਸੋਂ 50 ਨਸ਼ੀਲੀਆਂ ਗੋਲੀਆਂ ਤੇ ਗੁਰਜੀਤ ਸਿੰਘ ਉਰਫ ਜੱਗਾ ਪਾਸੋਂ 55 ਨਸ਼ੀਲੀਆਂ ਗੋਲੀਅ ਾਂ ਬਰਾਮਦ ਹੋਣ 'ਤੇ ਦੋਨਾਂ ਉਕਤ ਨੌਜਵਾਨਾ ਨੂੰ ਸਮੇਤ ਨਸ਼ੀਲੀਆਂ ਗੋਲੀਆ ਗਿ੍ਫਤਾਰ ਕੀਤਾ ਗਿਆ | ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ |