ਮਹਿਤਪੁਰ, 3 ਜੂਨ (ਲਖਵਿੰਦਰ ਸਿੰਘ)-ਮਹਿਤਪੁਰ ਦੇ ਪਿੰਡ ਸੰਗੋਵਾਲ ਵਿਖੇ ਸ.ਅਜੀਤ ਸਿੰਘ ਸਟੇਡੀਅਮ ਵਿਖੇ ਚੌਥੀ ਫੁੱਟਬਾਲ ਲੀਗ ਸ. ਅਜੀਤ ਸਿੰਘ ਸਪੋਰਟਸ ਕਲੱਬ, ਐਨ.ਆਰ.ਆਈ.ਵੀਰਾਂ ਤੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਈ ਗਈ | ਲੀਗ 'ਚ 08 ਟੀਮਾਂ ਨੇ ਭਾਗ ਲਿਆ | ਜੂਨ ਮਹੀਨੇ ਦਾ ਟੂਰਨਾਮੈਂਟ ਪਿੰਡ ਹੂਸੈਨਾਬਾਦ ਦੀ ਫੁੱਟਬਾਲ ਟੀਮ ਨੇ ਮਹਿਤਪੁਰ ਨੂੰ ਟਾਈਬਰੇਕਰ ਰਾਹੀਂ ਹਰਾ ਕੇ ਜੇਤੂ ਰਹੀ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਦੂਸਰੇ ਸਥਾਨ 'ਤੇ ਮਹਿਤਪੁਰ ਦੀ ਫੁੱਟਬਾਲ ਟੀਮ ਰਹੀ | ਲੀਗ 'ਚ ਵੱਖਰੇ ਤੌਰ 'ਤੇ 2 ਸ਼ੋਅ ਮੈਚ ਕਰਵਾਏ ਗਏ | ਜਿਨ੍ਹਾਂ 'ਚ ਇੱਕ 40 ਸਾਲ ਤੋਂ ਵੱਧ ਉਮਰ ਦੇ ਫੁੱਟਬਾਲ ਖਿਡਾਰੀਆਂ ਅਤੇ ਅੰਡਰ-14 ਦੇ ਖਿਡਾਰੀਆਂ ਦੇ ਮੈਚ ਕਰਵਾਏ ਗਏ | ਲੀਗ 'ਚ ਖਿਡਾਰੀਆਂ ਦੀ ਹੌਂਸਲਾ-ਅਫ਼ਜਾਈ ਲਈ ਉਚੇਚੇ ਤੌਰ 'ਤੇ ਥਾਣਾ ਮਹਿਤਪੁਰ ਦੇ ਐਸ.ਐਚ.ਓ ਇੰਸਪੈਕਟਰ ਬਲਬੀਰ ਸਿੰਘ ਜੀ ਨੇ ਸ਼ਿਰਕਤ ਕੀਤੀ | ਫੁੱਟਬਾਲ ਲੀਗ ਦੌਰਾਨ ਹਾਜਰ ਕਮੇਟੀ ਪ੍ਰਧਾਨ ਚਰਨਦੀਪ ਸਿੰਘ ਚੈਰੀ ਚੰਦੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਮਹੀਨੇ ਫੁੱਟਬਾਲ ਤੇ ਵਾਲੀਵਾਲ ਦੀਆਂ ਲੀਗ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਕਰਵਾਈਆਂ ਜਾਂਦੀਆਂ ਹਨ | ਦਵਿੰਦਰ ਸਿੰਘ ਯੂ.ਕੇ ਦੇ ਪਿਤਾ ਕਸ਼ਮੀਰ ਸਿੰਘ, ਕੁਲਵੰਤ ਸਿੰਘ ਸਰਪੰਚ, ਸਮੂਹ ਪੰਚਾਇਤ ਮੈਂਬਰ, ਚੇਅਰਮੈਨ ਬਲਦੇਵ ਸਿੰਘ ਲਾਡੀ, ਬਲਾਕ ਪ੍ਰਧਾਨ ਲਖਵਿੰਦਰ ਸਿੰਘ, ਅਧਿਆਪਕ ਆਗੂ ਮਾਸਟਰ ਕੰਵਲਜੀਤ ਸੰਗੋਵਾਲ, ਰਿਟਾ.ਇੰਸ.ਅਵਤਾਰ ਸਿੰਘ ਜੋਸਨ, ਕਸ਼ਮੀਰ ਸਿੰਘ ਚੰਦੀ, ਖੁਸ਼ਵੰਤ ਸਿੰਘ ਸਾਬੀ ਮੈਂਬਰ, ਬਲਦੇਵ ਰਾਜ ਅਰੋੜਾ, ਹਰਪ੍ਰੀਤ ਸਿੰਘ, ਅਜੈਬ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਖਿੰਡਾ, ਡਾ. ਕੁਲਵੰਤ ਸਿੰਘ, ਅਮਨਦੀਪ ਜੰਮੂ, ਪ੍ਰਧਾਨ ਚਰਨਦੀਪ ਸਿੰਘ, ਯਾਦਵਿੰਦਰ ਸਿੰਘ ਜੋਸਨ, ਕੋਮਲਪ੍ਰੀਤ ਸਿੰਘ, ਪ੍ਰਮਿੰਦਰਪਾਲ ਸਿੰਘ ਪਿ੍ੰਸ, ਵਿਜੈ ਕੁਮਾਰ ਵਲੋਂ ਖਿਡਾਰੀਆਂ ਨੂੰ ਇਨਾਮ ਵੰਡੇ |