22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਓਫ਼ ਬੀਟ ਡਾਂਸ ਅਕੈਡਮੀ ਦੇ ਬੱਚਿਆਂ ਨੇ 'ਵਿਰਸਾ ਫੈਸਟ ਪੰਜਾਬ' 'ਚ ਜਿੱਤੀਆਂ ਟਰਾਫ਼ੀਆਂ <br/>

Ad Position 21
No active advertisement
ਅਜੀਤ ਡੈਸਕ 04-06-2025
ਸ਼ਾਹਕੋਟ, 3 ਜੂਨ (ਦਲਜੀਤ ਸਿੰਘ ਸਚਦੇਵਾ)- ਲਾਇਨਜ਼ ਕਲੱਬ ਜਲੰਧਰ ਵਿਖੇ ਕਰਵਾਏ 'ਵਿਰਸਾ ਫੈਸਟ ਪੰਜਾਬ ਸੀਜ਼ਨ-2' 'ਚ ਓਫ਼ ਬੀਟ ਸਟੂਡੀਓ ਡਾਂਸ ਅਕੈਡਮੀ ਦੇ ਬੱਚਿਆਂ ਨੇ ਟਰਾਫ਼ੀਆਂ ਜਿੱਤ ਕੇ ਸ਼ਾਹਕੋਟ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਓਫ਼ ਬੀਟ ਸਟੂਡੀਓ ਡਾਂਸ ਅਕੈਡਮੀ ਦੀ ਸੰਚਾਲਕ ਮੈਡਮ ਸਾਖ਼ਸ਼ੀ ਗੁਪਤਾ ਦੀ ਅਗਵਾਈ ਹੇਠ ਅਕੈਡਮੀ ਦੇ 16 ਬੱਚਿਆਂ ਕਿ੍ਸ਼ਿਕਾ ਸਚਦੇਵਾ, ਪੀਹੂ ਅਰੋੜਾ, ਅਨਾਇਤ ਸਚਦੇਵਾ, ਇਨਾਇਆ, ਮੰਨਤ, ਦਰੀਸ਼ਾ, ਦਿਤਵੀ, ਮਾਨਿਆ, ਨਮੀਸ਼ਾ, ਕਨਿਸ਼ਕਾ, ਡੌਲਸੀ, ਸਰਗੁਨ, ਜਸਮੀਤ, ਹਰਲੀਨ, ਦਾਮਿਨੀ, ਮਾਹੀ ਮਾਸੀ, ਲਵੀ ਨੇ 'ਵਿਰਸਾ ਫੈਸਟ ਪੰਜਾਬ ਸੀਜ਼ਨ-2' 'ਚ ਭਾਗ ਲਿਆ ਤੇ ਬੱਚਿਆਂ ਨੇ ਡਾਂਸ ਤੇ ਮਾਡਲਿੰਗ ਦੀ ਵਧੀਆ ਪੇਸ਼ਕਾਰੀ ਕੀਤੀ | ਇਸ ਮੌਕੇ ਅਕੈਡਮੀ ਦੇ 8 ਬੱਚਿਆਂ ਵਲੋਂ 'ਵਿਰਸਾ ਫੈਸਟ ਪੰਜਾਬ ਸੀਜ਼ਨ-2' 'ਚੋਂ ਪੁਜੀਸ਼ਨਾਂ ਹਾਸਲ ਕੀਤੀਆਂ ਗਈਆਂ, ਜਿਨ੍ਹਾਂ ਦਾ ਸਨਮਾਨ ਮੁੱਖ ਪ੍ਰਬੰਧਕ ਵਿਜੈ ਸ਼ਰਮਾ ਤੇ ਆਏ ਹੋਏ ਮਹਿਮਾਨਾਂ ਵਲੋਂ ਟਰਾਫ਼ੀਆਂ ਤੇ ਸਰਟੀਫ਼ਿਕੇਟਜ਼ ਦੇ ਕੇ ਕੀਤਾ ਗਿਆ ਜਦ ਕਿ ਦੂਸਰੇ 8 ਬੱਚਿਆਂ ਵਲੋਂ ਵਧੀਆ ਪ੍ਰਦਰਸ਼ਨ ਕਰਨ 'ਤੇ ਇਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਅਕੈਡਮੀ ਦੀ ਸੰਚਾਲਕ ਸਾਖ਼ਸ਼ੀ ਗੁਪਤਾ ਦਾ ਵੀ ਬੈੱਸਟ ਕੋਰੀਓਗ੍ਰਾਫ਼ਰ ਵਜੋਂ ਸਨਮਾਨ ਕੀਤਾ ਗਿਆ | ਮੈਡਮ ਸਾਖ਼ਸ਼ੀ ਗੁਪਤਾ ਨੇ ਕਿਹਾ ਕਿ ਬੱਚਿਆਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ, ਇਸ ਨਾਲ ਬੱਚਿਆਂ ਨੂੰ ਆਪਣੇ ਹੁਨਰ ਬਾਰੇ ਪਤਾ ਲੱਗਦਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਕੈਡਮੀ ਦੇ ਬੱਚਿਆਂ 'ਤੇ ਮਾਣ ਹੈ, ਜਿਨ੍ਹਾਂ ਨੇ ਟਰਾਫ਼ੀਆਂ ਜਿੱਤ ਕੇ ਅਕੈਡਮੀ ਦਾ ਨਾਂਅ ਚਮਕਾਇਆ ਹੈ |

Ad Position 22
No active advertisement
ਪਿਛਲੀ ਖ਼ਬਰ ਮਾਮਲਾ ਫਿਲੌਰ 'ਚ ਡਾ. ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਖ਼ਾਨੀ ਦਾ ਅੰਬੇਡਕਰ ਤੇ ਸ੍ਰੀ ਗੁਰੂ ਰਵਿਦਾਸ ਸਭਾਵਾਂ ਵਲੋਂ ਡੀ... ਅਗਲੀ ਖ਼ਬਰ ਅਜੀਤ ਸਿੰਘ ਸਟੇਡੀਅਮ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ <br/>
Ad Position 24