22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਮਾਮਲਾ ਫਿਲੌਰ 'ਚ ਡਾ. ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਖ਼ਾਨੀ ਦਾ ਅੰਬੇਡਕਰ ਤੇ ਸ੍ਰੀ ਗੁਰੂ ਰਵਿਦਾਸ ਸਭਾਵਾਂ ਵਲੋਂ ਡੀ ਐਸ ਪੀ ਫਿਲੌਰ ਨਾਲ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 04-06-2025
ਫਿਲੌਰ, 3 ਜੂਨ (ਵਿਪਨ ਗੈਰੀ)-ਬੀਤੇ ਦਿਨੀ ਫਿਲੌਰ ਦੇ ਪਿੰਡ ਨੰਗਲ ਵਿਖੇ ਡਾ.ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਖਾਨੀ ਮਗਰੋਂ ਅੱਜ ਫਿਲੌਰ ਦੀਆਂ ਸਮੂਹ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਤੇ ਡਾ.ਅੰਬੇਡਕਰ ਸਭਾਵਾਂ ਵਲੋਂ ਇੱਕ ਸਾਂਝੀ ਮੀਟਿੰਗ ਡੀ.ਐਸ.ਪੀ.ਫਿਲੌਰ ਸਰਵਣ ਸਿੰਘ ਬੱਲ ਨਾਲ ਕੀਤੀ ਗਈ | ਮੀਟਿੰਗ ਉਪਰੰਤ ਦਲਿਤ ਆਗੂ ਅੰਮਿ੍ਤਪਾਲ ਭੌਂਸਲੇ ਨੇ ਕਿਹਾ ਕਿ ਡਾ. ਅੰਬੇਡਕਰ ਨੇ ਇਸ ਦੇਸ਼ ਦੇ ਸੰਵਿਧਾਨ ਅੰਦਰ ਹਰੇਕ ਸਮਾਜ ਤੇ ਹਰੇਕ ਵਰਗ ਦੇ ਲੋਕਾਂ ਨੂੰ ਬਰਾਬਰ ਦਾ ਹੱਕ ਦਿੱਤਾ ਤੇ ਉਨ੍ਹਾਂ ਦਾ ਅਪਮਾਨ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ | ਜਿਸ ਨੂੰ ਲੈ ਕਿ ਡੀਐਸਪੀ ਫਿਲੌਰ ਨਾਲ ਹੋਈ ਮੀਟਿੰਗ 'ਚ ਉਨ੍ਹਾਂ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਜਾਂਚ ਬਾਰੇ ਜਾਣਿਆ | ਭੌਂਸਲੇ ਨੇ ਦੱਸਿਆ ਕਿ ਸਮੂਹ ਸਭਾਵਾਂ ਵਲੋਂ ਬੁੱਧਵਾਰ ਸ਼ਾਮ 5 ਵਜੇ ਇੱਕ ਸ਼ਾਂਤ ਮਈ ਰੋਸ ਮਾਰਚ ਕੱਢਿਆਂ ਜਾਵੇਗਾ ਜੋ ਪਿੰਡ ਨੰਗਲ ਬਾਬਾ ਸਾਹਿਬ ਦੇ ਬੁੱਤ ਤੋਂ ਸ਼ੁਰੂ ਹੋ ਕੇ ਅੰਬੇਡਕਰ ਚੌਕ ਫਿਲੌਰ ਵਿਖੇ ਸਮਾਪਤ ਹੋਵੇਗਾ, ਉਨ੍ਹਾਂ ਤਹਿਸੀਲ ਦੇ ਲੋਕਾਂ ਨੂੰ ਮਾਰਚ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਵੱਖ-ਵੱਖ ਸੰਭਾਵਾਂ ਦੇ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਵਿਖੇ ਯੂ ਪੀ ਐਸ ਸੀ ਕੋਚਿੰਗ ਸੰਬੰਧੀ ਸੈਮੀਨਾਰ <br/> ਅਗਲੀ ਖ਼ਬਰ ਓਫ਼ ਬੀਟ ਡਾਂਸ ਅਕੈਡਮੀ ਦੇ ਬੱਚਿਆਂ ਨੇ 'ਵਿਰਸਾ ਫੈਸਟ ਪੰਜਾਬ' 'ਚ ਜਿੱਤੀਆਂ ਟਰਾਫ਼ੀਆਂ <br/>
Ad Position 24