24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਜੀ. ਐਸ. ਟੀ. ਵਿਭਾਗ ਨੇ ਰਜਿਸਟ੍ਰੇਸ਼ਨ ਲਈ ਲਗਾਏ ਵਿਸ਼ੇਸ਼ 7 ਕੈਂਪ

Ad Position 21
No active advertisement
ਅਜੀਤ ਡੈਸਕ 30-08-2025
ਜਲੰਧਰ, 29 ਅਗਸਤ (ਸ਼ਿਵ)-ਅੱਜ ਟੈਕਸੇਸ਼ਨ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਰਜਿਸਟ੍ਰੇਸ਼ਨ ਡਰਾਈਵ ਤਹਿਤ ਜਲੰਧਰ ਡਿਵੀਜ਼ਨ ਵਿਚ 7 ਵਿਸ਼ੇਸ਼ ਕੈਂਪ ਲਗਾਏ ਗਏ¢ ਇਨ੍ਹਾਂ ਕੈਂਪਾਂ ਵਿਚ ਪਹੁੰਚੇ ਲੋਕਾਂ ਨੂੰ ਰਜਿਸਟ੍ਰੇਸ਼ਨ ਦੀ ਕਾਰਵਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਕੇ ਥਾਂ 'ਤੇ ਹੀ ਰਜਿਸਟਰ ਕੀਤਾ ਗਿਆ¢ ਇਹ ਵਿਸ਼ੇਸ਼ ਕੈਂਪ ਫ਼ੀਲਡ ਵਿਚ ਅਤੇ ਏ. ਸੀ.ਐੱਸ.ਟੀ. ਜਲੰਧਰ-1, ਜਲੰਧਰ-2 ਅਤੇ ਜਲੰਧਰ-3 ਦੇ ਦਫ਼ਤਰਾਂ ਵਿਚ ਵੀ ਆਯੋਜਿਤ ਕੀਤੇ ਗਏ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸੁਵਿਧਾ ਮਿਲ ਸਕੇ¢ ਇਸ ਮÏਕੇ ਡੀ.ਸੀ.ਐੱਸ.ਟੀ. ਜਲੰਧਰ ਡਿਵੀਜ਼ਨ ਸ਼੍ਰੀਮਤੀ ਦਰਵੀਰ ਰਾਜ ਨੇ ਦੱਸਿਆ ਕਿ ਪੀ. ਐੱਸ. ਡੀ. ਟੀ. ਅਧੀਨ ਉਹ ਸਾਰੇ ਵਿਅਕਤੀ ਜੋ ਐਕਟ ਅਨੁਸਾਰ ਕਾਰੋਬਾਰ ਜਾਂ ਕਿਸੇ ਵੀ ਕਿਸਮ ਦੀ ਆਮਦਨ ਲੈਂਦੇ ਹਨ ਜਿਵੇਂ ਦੁਕਾਨਦਾਰ, ਵਕੀਲ, ਕਰਮਚਾਰੀ, ਹੋਟਲ ਤੇ ਰੈਸਟੋਰੈਂਟ ਮਾਲਕ, ਫ਼ੈਕਟਰੀਆਂ ਦੇ ਮਾਲਕ, ਉਦਯੋਗ ਕਾਰ ਆਦਿ, ਉਹ ਰਜਿਸਟ੍ਰੇਸ਼ਨ ਲਈ ਯੋਗ ਹਨ¢ ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਕੱਲ੍ਹ 30 ਅਗਸਤ ਨੂੰ ਵੀ ਲਗਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸੁਵਿਧਾ ਦਾ ਲਾਭ ਲੈ ਸਕਣ¢
Ad Position 22
No active advertisement
ਪਿਛਲੀ ਖ਼ਬਰ ਜਾਇਦਾਦ ਕਰ ਜਮ੍ਹਾਂ ਕਰਵਾਉਣ ਲਈ ਅੱਜ ਖੁੱਲੇ੍ਹ ਰਹਿਣਗੇ ਸਾਰੇ ਜ਼ੋਨਾਂ ਦੇ ਸੈਂਟਰ ਅਗਲੀ ਖ਼ਬਰ ਅਰਬਨ ਅਸੇਟਟ ਫੇਜ਼-2 ਦੇ ਦੁਕਾਨਦਾਰਾਂ ਵਲੋਂ ਜੋਤੀ ਨਗਰ ਡੰਪ ਨੂੰ ਬੰਦ ਕਰਨ ਦੀ ਮੰਗ
Ad Position 24