16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹ ਪੀੜਤ ਇਲਾਕਿਆਂ ਦਾ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਆਗੂਆਂ ਵਲੋਂ ਦੌਰਾ

Ad Position 21
No active advertisement
ਅਜੀਤ ਡੈਸਕ 31-08-2025
ਜਲੰਧਰ, 30 ਅਗਸਤ (ਸ਼ਿਵ)- ਅੱਜ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਫ਼ਦ ਵੱਲੋਂ ਹੜ੍ਹ ਦੀ ਮਾਰ ਝੱਲ ਰਹੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਦਾ ਹਾਲ ਜਾਣਿਆ ਗਿਆ | ਵਫ਼ਦ ਵਿਚ ਸ਼ਾਮਿਲ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸੀਨੀਅਰ ਆਗੂ ਨੇ ਆਪਣੇ ਸਾਥੀਆਂ ਮਹਿੰਦਰ ਸਿੰਘ ਬਾਜਵਾ ਮੈਂਬਰ ਪੰਜ ਮੈਂਬਰੀ ਕਮੇਟੀ ਜਲੰਧਰ, ਅਮਰੀਕ ਸਿੰਘ ਛੀਨਾ ਪੰਜ ਮੈਂਬਰੀ ਕਮੇਟੀ ਜਲੰਧਰ, ਬੀਬੀ ਪਿੰਦੋ ਵਾਸੀ ਪੰਜ ਮੈਂਬਰੀ ਕਮੇਟੀ ਜਲੰਧਰ, ਬੀਬੀ ਦਰਸ਼ਨ ਕੌਰ ਮੀਡੀਆ ਸਲਾਹਕਾਰ ਬਾਬਾ ਬਕਾਲਾ ਸਾਹਿਬ, ਧਨਵੰਤ ਕੌਰ ਸਿੱਧੂ ਆਦਿ ਗੁਰਦਾਸਪੁਰ ਜ਼ਿਲੇ੍ਹ ਦੇ ਪਿੰਡ ਕਲਾਨੌਰ ਤੇ ਪਿੰਡ ਅਮੀਵਾਲਾ ਵਿਖੇ ਹੜ੍ਹ ਪੀੜਤਾਂ ਨੂੰ ਗੁਰੂ ਘਰ 'ਚ ਮਿਲੇ ਤੇ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਪੀਣ ਲਈ ਪਾਣੀ ਦਾ ਟੈਂਕਰ, ਖਾਣ ਲਈ ਰਸਦ ਆਦਿ ਦੀ ਸੇਵਾ ਲੈ ਕੇ ਗਏ | ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸਮੁੱਚੀ ਜਥੇਬੰਦੀ ਤੇ ਸਾਰੇ ਵਰਕਰ ਪੱਬਾਂ ਭਾਰ ਹੋ ਕੇ ਹੜ੍ਹ ਪੀੜਤਾਂ ਦੀ ਡਟ ਕੇ ਮਦਦ ਕਰ ਰਹੀ ਹੈ | ਐਤਵਾਰ ਨੂੰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਹਿੰਦਰ ਸਿੰਘ ਬਾਜਵਾ ਤੇ ਸਾਰੀ ਟੀਮ ਵੱਲੋਂ 2 ਟਰਾਲੀਆਂ ਰਸਦ ਦੀਆਂ ਭਰ ਕੇ ਪਿੰਡ ਅਮੀਵਾਲਾ ਦੇ ਗੁਰਦੁਆਰਾ ਵਿਖੇ ਭੇਜੀਆਂ ਜਾਣਗੀਆਂ | ਇਸ ਮੌਕੇ ਹਰੀਸ਼ ਮਾਘੋ, ਭੁਪਿੰਦਰ ਸਿੰਘ ਭਿੰਦਾ, ਸੁਰਜੀਤ ਸਿੰਘ ਗਾਬਾ ਤੇ ਹੋਰ ਦਾਨੀ ਸੱਜਣਾਂ ਵੱਲੋਂ ਖ਼ਾਸ ਤੌਰ 'ਤੇ ਸਹਿਯੋਗ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਫੈਸ਼ਨ ਡਿਜ਼ਾਈਨਿੰਗ ਦੇ ਪੀ.ਜੀ. ਵਿਭਾਗ ਦੀਆਂ ਵਿਦਿਆਰਥਣਾਂ ਨੇ ਜੀ.ਐਨ.ਡੀ.ਯੂ. ਪ੍ਰੀਖਿਆ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਬਾਰਿਸ਼ ਨਾਲ ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ ਸੜਕ ਦੀ ਹਾਲਤ ਹੋਈ ਹੋਰ ਖਰਾਬ
Ad Position 24