ਮਕਸੂਦਾਂ, 31 ਅਗਸਤ (ਸੌਰਵ ਮਹਿਤਾ)- ਬੀਤੇ ਦਿਨੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ ਸਮੱਗਰ ਸਿੱਖਿਆ ਅਭਿਆਨ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਪੱਛਮੀ-2 ਜਲੰਧਰ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਜਲੰਧਰ ਹਰਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਜਲੰਧਰ ਮਨੀਸ਼ ਕੁਮਾਰ ਤੇ ਗੁਰਦੀਪ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਪੱਛਮੀ-2, ਜਲੰਧਰ ਦੀ ਪ੍ਰਧਾਨਗੀ ਹੇਠ ਦਿਵਿਆਂਗ ਬੱਚਿਆਂ ਨੂੰ ਸਮਾਜ ਵਿਚ ਬਰਾਬਰ ਦਾ ਦਰਜਾ ਦਿਵਾਉਣ ਤੇ ਸਕੂਲੀ ਸਿੱਖਿਆ ਦੀਆਂ ਔਕੜਾਂ ਨੂੰ ਦੂਰ ਕਰਨ ਲਈ ਮੁਫਤ ਮੈਡੀਕਲ ਅਸੈਸਮੈਂਟ ਕੈਂਪ ਲਗਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੈਡੀਕਲ ਅਸੈਸਮੈਂਟ ਕੈਂਪ ਵਿੱਚ ਤਿੰਨਾਂ ਬਲਾਕਾਂ (ਪੱਛਮੀ-1, ਪੱਛਮੀ-2 ਤੇ ਕਰਤਾਰਪੁਰ) ਦੇ 107 ਦਿਵਿਆਂਗ ਬੱਚਿਆਂ ਨੇ ਭਾਗ ਲਿਆ ਤੇ ਦਿਵਿਆਂਗ ਬੱਚਿਆਂ ਨੂੰ ਲੋੜੀਂਦਾ ਸਾਮਾਨ ਲੋੜ ਅਨੁਸਾਰ ਦੇਣ ਲਈ ਸਿਫਾਰਿਸ਼ ਕੀਤੀ ਗਈ | ਰਿਸੋਰਸ ਅਧਿਆਪਕ ਪਵਨ ਕੁਮਾਰ ਕੌਂਡਲ ਅਤੇ ਰਜਨੀ ਬਾਲਾ ਨੇ ਕਿਹਾ ਕਿ ਸਮਾਜ ਨੂੰ ਇਨਹਾਂ ਬੱਚਿਆਂ ਨੂੰ ਅਪਣਾਉਣ, ਸਿੱਖਿਆ ਦਾ ਹੱਕ, ਬਰਾਬਰੀ ਦੇ ਮੌਕੇ ਦੇਣ ਲਈ ਯਤਨ ਕਰਨਾ ਚਾਹੀਦਾ ਹੈ | ਕੈਂਪ ਦੌਰਾਨ ਅਲੀਮਕੋ (ਕਾਨਪੁਰ) ਦੀ ਟੀਮ ਨੇ ਵੀ ਕੈਂਪ ਵਿੱਚ ਯੋਗਦਾਨ ਦਿੱਤਾ | ਕੈਂਪ ਵਿੱਚ ਰਜਨੀ ਬਾਲਾ (ਆਈ.ਈ.ਆਰ.ਟੀ), ਬਲਾਕ ਪੱਛਮੀ-2, ਪਵਨ ਕੁਮਾਰ (ਆਈ.ਈ.ਆਰ.ਟੀ), ਬਲਾਕ ਕਰਤਾਰਪੁਰ, ਲਲਿਤ ਮਿਸ਼ਰਾ (ਆਈ.ਈ.ਆਰ.ਟੀ), ਬਲਾਕ ਪੱਛਮੀ-1, ਸੁਖਵਿੰਦਰ, ਅਵਤਾਰ ਲਾਲ (ਆਈ.ਈ.ਆਰ.ਟੀ), ਬਲਾਕ ਭੋਗਪੁਰ, ਚਰਣਜੀਤ ਕੌਰ, ਸਮਾਇਲੀ ਬਲਾਕ ਈਸਟ 1, ਰਾਜੂ ਚÏਧਰੀ, ਮਨੋਜ ਕੁਮਾਰ ਫੀਜ਼ਿਓਥੈਰੇਪਿਸਟ, ਸੋਹਨ ਲਾਲ (ਅਕਾਉਂਟੈਂਟ) ਤੇ ਤਿੰਨਾਂ ਬਲਾਕਾਂ (ਪੱਛਮੀ-1, ਪੱਛਮੀ-2 ਤੇ ਕਰਤਾਰਪੁਰ) ਦੇ ਸਮੂਹ ਇੰਨਕਲੁਸਿਵ ਐਜੂਕੇਸ਼ਨ ਅਸਿਸਟੈਂਟ ਟੀਚਰਾਂ ਨੇ ਵਿਸ਼ੇਸ਼ ਯੋਗਦਾਨ ਦਿੱਤਾ |