02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਆਮਦਨ ਕਰ ਛੋਟਾਂ ਬਾਰੇ ਵਿਭਾਗ ਨੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 01-09-2025
ਜਲੰਧਰ, 31 ਅਗਸਤ (ਸ਼ਿਵ)- ਆਮਦਨ ਕਰ ਵਿਭਾਗ ਜਲੰਧਰ ਨੇ ਗੁਰੂ ਨਾਨਕ ਕਾਲਜ ਫਗਵਾੜਾ ਵਿਖੇ ਇੱਕ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ ਤਾਂ ਜੋ ਸਾਰੇ ਟਰੱਸਟਾਂ, ਸੁਸਾਇਟੀਆਂ ਤੇ ਐਨਜੀਓਜ਼ ਨੂੰ ਉਪਲਬਧ ਆਮਦਨ ਕਰ ਛੋਟਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ | ਇਹ ਪ੍ਰੋਗਰਾਮ ਸ੍ਰੀਮਤੀ ਜੈ ਸ਼੍ਰੀ ਸ਼ਰਮਾ ਕਮਿਸ਼ਨਰ ਆਮਦਨ ਕਰ (ਛੋਟ), ਚੰਡੀਗੜ੍ਹ ਅਤੇ ਅਮਨਪ੍ਰੀਤ ਕੌਰ, ਵਧੀਕ ਕਮਿਸ਼ਨਰ ਆਮਦਨ ਕਰ ਛੋਟ ਰੇਂਜ 1, ਚੰਡੀਗੜ੍ਹ ਦੀ ਅਗਵਾਈ ਹੇਠ ਕਰਵਾਇਆ ਗਿਆ | ਪ੍ਰੋਗਰਾਮ ਵਿਚ ਵੱਖ-ਵੱਖ ਟਰੱਸਟਾਂ, ਸੁਸਾਇਟੀਆਂ ਤੇ ਐਨ.ਜੀ.ਓਜ਼. ਦੇ ਪ੍ਰਤੀਨਿਧੀਆਂ, ਸੀ.ਏ., ਐਡਵੋਕੇਟ ਬਾਰ ਐਸੋਸੀਏਸ਼ਨ ਦੇ ਨਾਲ-ਨਾਲ ਟਰੱਸਟਾਂ, ਸੁਸਾਇਟੀਆਂ, ਐਨ.ਜੀ.ਓਜ਼. ਦੇ ਪ੍ਰਤੀਨਿਧੀਆਂ ਤੇ ਆਮਦਨ ਕਰ ਅਧਿਕਾਰੀ, ਫਗਵਾੜਾ ਸਮੇਤ ਵੱਡੀ ਗਿਣਤੀ ਵਿਚ ਹਿੱਸੇਦਾਰ ਸ਼ਾਮਿਲ ਸਨ | ਪ੍ਰੋਗਰਾਮ ਵਿਚ ਆਮਦਨ ਕਰ ਅਧਿਕਾਰੀ ਸ੍ਰੀਮਤੀ ਜੈ ਸ੍ਰੀ ਸ਼ਰਮਾ ਨੇ ਆਮਦਨ ਕਰ ਐਕਟ 1961 ਦੇ ਤਹਿਤ ਟਰੱਸਟਾਂ, ਸੁਸਾਇਟੀਆਂ ਤੇ ਐਨ.ਜੀ.ਓਜ਼. ਨੂੰ ਉਪਲਬਧ ਵੱਖ-ਵੱਖ ਕਿਸਮਾਂ ਦੀਆਂ ਟੈਕਸ ਛੋਟਾਂ ਦੇ ਉਪਬੰਧਾਂ 'ਤੇ ਇੱਕ ਪੇਸ਼ਕਾਰੀ ਦਿੱਤੀ ਤੇ ਆਮਦਨ ਕਰ ਐਕਟ ਵਿਚ ਨਵੀਨਤਮ ਸੋਧਾਂ ਬਾਰੇ ਵੀ ਜਾਣਕਾਰੀ ਦਿੱਤੀ | ਆਮਦਨ ਕਰ ਪ੍ਰਬੰਧਾਂ ਬਾਰੇ ਉਠਾਏ ਗਏ ਸ਼ੰਕਿਆਂ ਤੇ ਸਵਾਲਾਂ ਦਾ ਹੱਲ ਵੀ ਆਮਦਨ ਕਰ ਅਧਿਕਾਰੀ ਸੁਰਿੰਦਰ ਕੁਮਾਰ ਦੁਆਰਾ ਕੀਤਾ ਗਿਆ | ਸਾਰੇ ਭਾਗੀਦਾਰਾਂ ਨੇ ਅਜਿਹੇ ਉਪਯੋਗੀ ਪ੍ਰੋਗਰਾਮ ਲਈ ਵਿਭਾਗ ਦੀ ਪ੍ਰਸੰਸਾ ਕੀਤੀ | ਇਸ ਮੌਕੇ ਆਮਦਨ ਕਰ ਅਧਿਕਾਰੀ ਫਗਵਾੜਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਰਬ ਧਰਮ ਵੈੱਲਫੇਅਰ ਸੇਵਾ ਸੁਸਾਇਟੀ ਹੜ੍ਹ ਪੀੜਤਾਂ ਲਈ ਮੈਡੀਕਲ ਸਹੂਲਤਾਂ ਮੁਹੱਈਆ ਕਰਾਏਗੀ-ਰਾਣਾ <br/> ਅਗਲੀ ਖ਼ਬਰ ਸਮਗਰ ਸਿੱਖਿਆ ਅਭਿਆਨ ਵਲੋਂ ਦਿਵਿਆਂਗ ਬੱਚਿਆਂ ਲਈ ਕੈਂਪ
Ad Position 24
No active advertisement