04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਲਗਾਤਾਰ ਪੈ ਰਹੇ ਮੀਹ ਕਰਕੇ ਪਾਵਰਕਾਮ ਦੇ 40 ਟਰਾਂਸਫਾਰਮਰਾਂ ਨੂੰ ਪੁੱਜਾ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 03-09-2025
ਜਲੰਧਰ 2 ਸਤੰਬਰ (ਸ਼ਿਵ)-ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਰਕੇ ਜਿੱਥੇ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਤੇ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਸਗੋਂ ਦੂਜੇ ਪਾਸੇ ਪਾਵਰਕਾਮ ਦੀਆਂ ਬਿਜਲੀ ਲਾਈਨਾਂ ਤੇ ਹੋਰ ਉਪਕਰਨਾਂ ਨੂੰ ਵੀ ਇਸ ਨਾਲ ਭਾਰੀ ਨੁਕਸਾਨ ਪੁੱਜਾ ਹੈ¢ ਪਾਵਰਕਾਮ ਦੇ ਸਟਾਫ ਨੂੰ ਉੰਝ ਤਾਂ ਕਈ ਵਾਰ ਝੱਖੜ ਕਰਕੇ ਬਿਜਲੀ ਸਪਲਾਈਆਂ ਬੰਦ ਹੋਣ ਤੋਂ ਬਾਅਦ ਇਨਾਂ ਨੂੰ ਠੀਕ ਕਰਨ ਲਈ ਕਾਫੀ ਸਮਾਂ ਲੱਗਦਾ ਹੈ ਪਰ ਕਈ ਦਿਨਾਂ ਤੋਂ ਲਗਾਤਾਰ ਬਾਰਿਸ਼ ਪੈ ਰਹੀ ਹੈ ਉਸ ਕਰਕੇ ਬਿਜਲੀ ਸਪਲਾਈ ਬਾਰ-ਬਾਰ ਬੰਦ ਹੋਣ ਅਤੇ ਉਸ ਨੂੰ ਠੀਕ ਕਰਨ ਲਈ ਵੀ ਵੱਡੀ ਜਿੰਮੇਵਾਰੀ ਨਿਭਾਈ ਜਾ ਰਹੀ ਹੈ¢ ਪਾਵਰਕਾਮ ਦੇ ਸੂਤਰਾਂ ਮੁਤਾਬਕ ਤਿੰਨ ਚਾਰ ਦਿਨ ਤੋਂ ਲਗਾਤਾਰ ਜਿਹੜੀ ਬਾਰਿਸ਼ ਪੈ ਰਹੀ ਹੈ ਉਸ ਦੇ ਨਾਲ ਜਲੰਧਰ ਅਤੇ ਫਗਵਾੜਾ ਸਰਕਲ ਵਿੱਚ ਪਾਵਰਕਾਮ ਦੇ 40 ਦੇ ਕਰੀਬ ਬਿਜਲੀ ਟਰਾਂਸਫਾਰਮਰਾਂ ਨੂੰ ਨੁਕਸਾਨ ਪੁੱਜਾ ਹੈ¢ ਬਿਜਲੀ ਟਰਾਂਸਫਾਰਮਰਾਂ ਦੇ ਨੁਕਸਾਨ ਹੋਣ ਤੋਂ ਇਲਾਵਾ ਉਸ ਦੇ 50 ਦੇ ਕਰੀਬ ਬਿਜਲੀ ਪੋਲਾਂ ਨੂੰ ਵੀ ਨੁਕਸਾਨ ਪੁੱਜਾ ਹੈ¢ ਅਸੀਂ ਕਰ ਰਹੀਆਂ ਨੇ ਦੱਸਿਆ ਕਿ ਜਿਨ੍ਹਾਂ ਟਰਾਂਸਫਾਰਮਰ ਅਤੇ ਬਿਜਲੀ ਪੋਲਾਂ ਨੂੰ ਨੁਕਸਾਨ ਪੁੱਜਿਆ ਹੈ ਉਨ੍ਹਾਂ ਸਾਰਿਆਂ ਨੂੰ ਸਮੇਂ ਸਿਰ ਬਦਲ ਦਿੱਤਾ ਗਿਆ ਸੀ¢ ਪਾਵਰਕਾਮ ਦੇ ਅਧਿਕਾਰੀਆਂ ਮੁਤਾਬਿਕ ਜਿੱਥੇ ਲਗਾਤਾਰ ਮੀਂਹ ਪੈਣ ਕਰਕੇ ਬਿਜਲੀ ਉਪਕਰਨਾਂ ਦਾ ਨੁਕਸਾਨ ਹੋਇਆ ਹੈ ਅਤੇ ਦੂਜੇ ਪਾਸੇ ਬਿਜਲੀ ਸਪਲਾਈ ਸੁਚਾਰੂ ਬਣਾਉਣ ਲਈ ਵੀ ਬਿਜਲੀ ਮੁਲਾਜ਼ਮ ਦਿਨ ਰਾਤ ਕੰਮ ਵਿੱਚ ਲੱਗੇ ਹੋਏ ਹਨ¢ ਐਤਵਾਰ ਰਾਤ ਤੋਂ ਲੈ ਕੇ ਮੰਗਲਵਾਰ ਸ਼ਾਮ ਤੱਕ 7 ਹਜਾਰ ਦੇ ਕਰੀਬ ਬਿਜਲੀ ਸ਼ਿਕਾਇਤਾਂ ਦਰਜ ਹੋਈਆਂ ਸੀ ਜਿਨ੍ਹਾਂ ਨੂੰ ਦਿਨ ਰਾਤ ਲੱਗੇ ਬਿਜਲੀ ਮੁਲਾਜ਼ਮਾਂ ਨੇ ਠੀਕ ਕਰਵਾਉਣ ਲਈ ਕਾਫੀ ਕੰਮ ਕੀਤਾ ਹੈ ਤੇ ਅਜੇ ਵੀ ਰਹਿੰਦੀਆਂ ਸ਼ਿਕਾਇਤਾਂ ਠੀਕ ਕੀਤੀਆਂ ਜਾ ਰਹੀਆਂ ਹਨ। ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਬਾਰਿਸ਼ ਪੈਣ ਕਰਕੇ ਵੀ ਬਿਜਲੀ ਦੇ ਨੁਕਸ ਵੱਧ ਜਾਂਦੇ ਹਨ ਜਿਸ ਕਰਕੇ ਬਿਜਲੀ ਸ਼ਿਕਾਇਤਾਂ ਦੀ ਗਿਣਤੀ ਵੀ ਪਾਵਰਕਾਮ ਕੋਲ ਪੁੱਜਦੀ ਹੈ। ਉਧਰ ਪਾਵਰਕਾਮ ਦੇ ਉੱਤਰੀ ਜ਼ੋਨ ਦੇ ਉਪ ਮੁੱਖ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਮੀਹ ਪੈਣ ਤੋਂ ਬਾਅਦ ਬਿਜਲੀ ਲਾਈਨਾਂ ਨੂੰ ਨੁਕਸਾਨ ਪੁੱਜਿਆ ਸੀ ਤੇ ਜਿਹੜੀਆਂ ਬਿਜਲੀ ਸ਼ਿਕਾਇਤਾਂ ਪਾਵਰਕਾਮ ਕੋਲ ਦਰਜ ਹੋਈਆਂ ਸੀ ਉਨਾਂ ਨੂੰ ਕਾਫੀ ਹੱਦ ਤੱਕ ਹੱਲ ਕਰਵਾ ਦਿੱਤਾ ਗਿਆ ਹੈ ਪਰ ਜਿਨਾਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੈ ਉਥੇ ਬਿਜਲੀ ਸਪਲਾਈ ਬੰਦ ਰੱਖੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਫੋਲੜੀਵਾਲ ਐੱਸ.ਟੀ.ਪੀ ਬੰਦ ਹੋਣ ਅਤੇ ਡਿਸਪੋਜ਼ਲ ਕਾਰਨ ਸ਼ਹਿਰ ਡੁੱਬਿਆ-ਸੁਰਿੰਦਰ ਕੌਰ ਅਗਲੀ ਖ਼ਬਰ 'ਅਜੀਤ' ਵਲੋਂ ਹੜ੍ਹ ਪੀੜ੍ਹਤਾਂ ਦੀ ਮਦਦ ਸ਼ਲਾਘਾਯੋਗ-ਭਗਤ
Ad Position 24