04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਚਿੱਟੀ ਵੇਈਾ 'ਚ ਹੜ੍ਹ ਆਉਣ ਨਾਲ ਹਾਲਾਤ ਬਣੇ ਨਾਜ਼ੁਕ, ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ <br/>

Ad Position 21
No active advertisement
ਅਜੀਤ ਡੈਸਕ 03-09-2025

ਜਲੰਧਰ, 2 ਸਤੰਬਰ (ਜਸਪਾਲ ਸਿੰਘ)-ਚਿੱਟੀ ਵੇਈਾ 'ਚ ਆਏ ਹੜ੍ਹ ਨਾਲ ਜਲੰਧਰ ਛਾਉਣੀ ਦੇ ਨਾਲ ਲਗਦੇ ਦਰਜਨਾਂ ਪਿੰਡਾਂ 'ਚ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ ਤੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਹੜ੍ਹ ਦੇ ਪਾਣੀ 'ਚ ਡੁੱਬ ਗਈ ਹੈ | ਕੁੱਕੜ ਪਿੰਡ ਤੇ ਹੋਰਨਾਂ ਕਈ ਪਿੰਡਾਂ 'ਚ ਹੜ੍ਹ ਦਾ ਪਾਣੀ ਦਾਖਲ ਹੋਣ ਨਾਲ ਲੋਕਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੈ | ਓਧਰ ਵੇਈਾ 'ਚ ਹੜ੍ਹ ਆਉਣ ਕਾਰਨ ਦਰਜਨਾਂ ਪਿੰਡਾਂ ਦਾ ਆਪਸ 'ਚ ਸੰਪਰਕ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ ਤੇ ਤੀਸਰੇ ਦਿਨ ਵੀ ਕੁੱਕੜ ਪਿੰਡ-ਹਰਦੋ ਫਰੋਲਾ ਪੁਲ ਉਪਰੋਂ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ | ਹਾਲਾਂਕਿ ਵੇਈਾ 'ਚ ਪਿਛਲੇ ਕਈ ਦਿਨਾਂ ਤੋਂ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਸੀ ਤੇ ਪਾਣੀ ਉਕਤ ਪੁਲ ਦੇ ਉੱਪਰੋਂ ਦੀ ਵਹਿ ਰਿਹਾ ਸੀ ਪਰ ਸੋਮਵਾਰ ਸ਼ਾਮ ਤੋਂ ਨਾ ਕੇਵਲ ਪਾਣੀ ਦਾ ਵਹਾਅ ਤੇਜ਼ ਹੋਇਆ ਬਲਕਿ ਇਸ ਦਾ ਘੇਰਾ ਵੀ ਵਧਦਾ ਗਿਆ ਤੇ ਸਵੇਰ ਤੱਕ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਹੜ੍ਹਾਂ ਦੀ ਮਾਰ ਹੇਠ ਆ ਗਈ ਸੀ | ਅੱਜ ਪਾਣੀ ਦਾ ਪੱਧਰ ਵਧਣ ਕਾਰਨ ਹਾਲਾਤ ਇਸ ਕਦਰ ਗੰਭੀਰ ਬਣ ਗਏ ਹਨ ਕਿ ਹੜ੍ਹ ਦਾ ਪਾਣੀ ਕਈ ਪਿੰਡਾਂ 'ਚ ਦਾਖਲ ਹੋਣ ਕਾਰਨ ਲੋਕਾਂ ਨੂੰ ਆਪਣੇ ਘਰ-ਬਾਰ ਖਾਲੀ ਕਰਕੇ ਨੇੜੇ ਦੀਆਂ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜ਼ਬੂਰ ਹੋਣਾ ਪਿਆ ਹੈ | ਕੁੱਕੜ ਪਿੰਡ 'ਚ ਵੇਈਾ ਦੇ ਨਾਲ ਲੱਗਦੇ ਘਰਾਂ ਨੂੰ ਲੋਕਾਂ ਨੇ ਖਾਲੀ ਕਰ ਦਿੱਤਾ ਹੈ ਤੇ ਉਨ੍ਹਾਂ ਨੇ ਸੁਰੱਖਿਅਤ ਥਾਵਾਂ 'ਤੇ ਪਨਾਹ ਲੈ ਲਈ ਹੈ | ਹੋਰਨਾਂ ਪਿੰਡਾਂ 'ਚ ਵੀ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਕਾਰਨ ਲੋਕਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੈ | ਇਸ ਦੌਰਾਨ ਕਿਸਾਨ ਆਗੂ ਸੁਖਬੀਰ ਸਿੰਘ ਬੀਰ (ਕੁੱਕੜ ਪਿੰਡ) ਤੇ ਉਨ੍ਹਾਂ ਦੇ ਸਾਥੀਆਂ ਵਲੋਂ ਪਿੰਡ ਵਾਸੀਆਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾ ਰਹੀ ਹੈ ਤੇ ਉਹ ਪਿਛਲੇ ਕਰੀਬ ਇਕ ਹਫਤੇ ਤੋਂ ਵੇਈਾ 'ਤੇ ਡਟੇ ਹੋਏ ਹਨ | ਸੁਖਵੀਰ ਸਿੰਘ ਕੁੱਕੜ ਪਿੰਡ ਨੇ ਦੱਸਿਆ ਕਿ ਸਾਲ 1988 ਤੋਂ ਬਾਅਦ ਏਨਾ ਭਿਆਨਕ ਹੜ੍ਹ ਹੁਣ ਆਇਆ ਹੈ ਤੇ ਇਸ ਦੀ ਮਾਰ ਹੇਠ ਆਉਣ ਕਾਰਨ ਝੋਨੇ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ | ਉਨ੍ਹਾਂ ਕਿਹਾ ਕਿ ਹੁਣ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਾਲ ਪੱਕਣ 'ਤੇ ਆਈ ਸੀ ਪਰ ਹੁਣ ਖੇਤਾਂ 'ਚ 4 ਤੋਂ 5 ਫੁੱਟ ਤੱਕ ਪਾਣੀ ਭਰ ਜਾਣ ਕਾਰਨ ਇਹ ਸਾਰਾ ਝੋਨਾ ਗਲ ਗਿਆ ਹੈ | ਇਸ ਮੌਕੇ ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਵਲੋਂ ਪ੍ਰਭਾਵਿਤ ਲੋਕਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਤੇ ਪਿੰਡ ਵਾਸੀ ਹੀ ਇਕ ਦੂਸਰੇ ਦੀ ਮਦਦ ਕਰ ਰਹੇ ਹਨ | ਓਧਰ ਪਿੰਡ ਬੰਬੀਆਂ ਵਾਲ, ਹਰਦੋ ਫਰਾਲਾ ਤੇ ਖੇੜਾ ਜਮਸ਼ੇਰ ਤੋਂ ਇਲਾਵਾ ਹੋਰਨਾਂ ਪਿੰਡਾਂ 'ਚ ਵੀ ਫਸਲਾਂ ਪਾਣੀ ਦੀ ਮਾਰ ਹੇਠ ਆਉਣ ਕਾਰਨ ਇਹ ਫਸਲਾਂ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਈਆਂ ਹਨ | ਇਸ ਦੌਰਾਨ ਲਗਾਤਾਰ ਪੈ ਰਹੇ ਮੀਂਹ ਨੇ ਵੀ ਲੋਕਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਕੀਤਾ ਹੈ ਤੇ ਲੋਕਾਂ ਦੇ ਮਕਾਨ ਚੋਣ ਲੱਗੇ ਹਨ | ਹਾਲਾਂਕਿ ਪ੍ਰਸ਼ਾਸ਼ਨ ਵਲੋਂ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਛਾਉਣੀ ਨਾਲ ਲੱਗਦੇ ਕਈ ਪਿੰਡਾਂ 'ਚ ਪ੍ਰਸ਼ਾਸ਼ਨ ਲੋੜਵੰਦਾਂ ਤੱਕ ਤਰਪਾਲਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਨਹੀਂ ਕਰ ਸਕਿਆ ਹੈ | ਕਈ ਪਿੰਡਾਂ 'ਚ ਕੁੱਝ ਸਮਾਜ ਸੇਵੀ ਸੰਗਠਨਾਂ ਤੇ ਹੋਰਨਾਂ ਲੋਕਾਂ ਵਲੋਂ ਆਪਣੇ ਪੱਧਰ 'ਤੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ |
ਦੂਸਰੇ ਦਿਨ ਵੀ ਬੰਬੀਆਂਵਾਲ ਤੇ ਖੇੜਾ-ਜਮਸ਼ੇਰ ਦਾ ਟੁੱਟਾ ਰਿਹਾ ਸੰਪਰਕ
ਜਲੰਧਰ-ਬੰਬੀਆਂਵਾਲ ਤੇ ਖੇੜਾ-ਜਮਸ਼ੇਰ ਸੜਕ ਵਿਚਕਾਰ ਮੀਂਹ ਦੇ ਪਾਣੀ ਨਾਲ ਪਿਆ ਕਈ ਫੁੱਟ ਚੌੜਾ ਪਾੜ ਅੱਜ ਵੀ ਪੂਰਿਆ ਨਹੀਂ ਜਾ ਸਕਿਆ, ਜਿਸ ਕਾਰਨ ਅੱਜ ਲਗਾਤਾਰ ਦੂਸਰੇ ਦਿਨ ਵੀ ਇਸ ਸੜਕ 'ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ ਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਸੜਕ 'ਤੇ ਪਏ ਪਾੜ ਕਾਰਨ ਜਮਸ਼ੇਰ-ਖੇੜਾ ਨੂੰ ਆਉਣ ਜਾਣ ਵਾਲੇ ਲੋਕਾਂ ਨੂੰ ਮੈਕਡੋਨਲ ਰੋਡ ਦੇ ਉੱਪਰੋਂ ਦੀ ਕਈ ਕਿਲੋਮੀਟਰ ਦੂਰ ਦਾ ਸਫਰ ਤੈਅ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਇਸ ਪਾੜ ਨੂੰ ਤੁਰੰਤ ਪੂਰਿਆ ਜਾਵੇ, ਤਾਂ ਜੋ ਲੋਕਾਂ ਦੀਆਂ ਆਵਾਜਾਈ ਸੰਬੰਧੀ ਦਿੱਕਤਾਂ ਨੂੰ ਦੂਰ ਕੀਤਾ ਜਾ ਸਕੇ | ਇੱਥੇ ਦੱਸਣਯੋਗ ਹੈ ਕਿ ਇਸ ਸੜਕ 'ਤੇ ਦੋ ਥਾਵਾਂ 'ਤੇ ਵੱਡੇ ਪਾੜ ਪਏ ਹਨ, ਜਦਕਿ ਦਰਜਨਾਂ ਥਾਵਾਂ ਤੋਂ ਸੜਕ ਧੱਸ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਤੋਂ ਸਜਾਇਆ ਜਾਣ ਵਾਲਾ ਨਗਰ ਕੀਰਤਨ ਇਤਿਹਾਸਕ ਹੋਵੇਗਾ-ਜਥੇ... ਅਗਲੀ ਖ਼ਬਰ ਫੋਲੜੀਵਾਲ ਐੱਸ.ਟੀ.ਪੀ ਬੰਦ ਹੋਣ ਅਤੇ ਡਿਸਪੋਜ਼ਲ ਕਾਰਨ ਸ਼ਹਿਰ ਡੁੱਬਿਆ-ਸੁਰਿੰਦਰ ਕੌਰ
Ad Position 24