ਜਲੰਧਰ, 2 ਸਤੰਬਰ (ਸ਼ਿਵ)-ਲਗਾਤਾਰ ਪੈ ਰਹੇ ਮੀਂਹ ਕਰਕੇ ਵਾਰਡ ਨੰਬਰ 35 ਦੇ ਕਾਂਗਰਸ ਦੇ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਵੀ ਆਪਣੇ ਇਲਾਕੇ ਵਿਚ ਸੀਵਰ ਸਫ਼ਾਈ ਦਾ ਕੰਮ ਕਰਵਾਇਆ ਹੈ ਤਾਂ ਜੋ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਪੈ ਰਹੇ ਭਾਰੀ ਮੀਂਹ ਕਾਰਨ ਵਾਰਡ ਦੇ ਵੱਖ-ਵੱਖ ਇਲਾਕਿਆਂ 'ਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ¢ ਸੀਵਰੇਜ ਸਿਸਟਮ ਠੀਕ ਨਾ ਹੋਣ ਕਾਰਨ ਵਾਰਡ ਵਾਸੀਆਂ ਨੂੰ ਬਹੁਤ ਵੱਡੀ ਸਮੱਸਿਆ ਪੇਸ਼ ਆ ਰਹੀ ਹੈ | ਹਰਸ਼ਰਨ ਕੌਰ ਹੈਪੀ ਦਾ ਕਹਿਣਾ ਸੀ ਕਿ ਇਸ ਕਈ ਜਗਾ ਸੀਵਰ ਸਮੱਸਿਆ ਕਰਕੇ ਉਹ ਵਾਰਡ ਵਾਸੀਆਂ ਤੋਂ ਖਿਮਾ ਵੀ ਮੰਗਦੇ ਹਨ ਕਿਉਂਕਿ ਸੀਵਰੇਜ ਦੀ ਸਫ਼ਾਈ ਚੰਗੀ ਤਰ੍ਹਾਂ ਨਾ ਹੋਣ ਕਾਰਨ ਤੁਹਾਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਉਨਾਂ ਵਾਰਡ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਬਹੁਤ ਜਲਦ ਹੀ ਮੇਅਰ ਨਾਲ ਮਿਲ ਕੇ ਸੁਪਰ ਸੈਂਕਸ਼ਨ ਮਸ਼ੀਨਾਂ ਨਾਲ ਪੂਰੇ ਵਾਰਡ ਦੇ ਸੀਵਰੇਜਾਂ ਦੀ ਸਫ਼ਾਈ ਆਪ ਨਾਲ ਖੜੋ ਕੇ ਕਰਵਾਵਾਂਗੀ¢ ਕੁਦਰਤੀ ਆਫ਼ਤ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਪਰ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਆਪਾਂ ਸਭ ਇਸ ਕੁਦਰਤੀ ਆਫ਼ਤ ਦÏਰਾਨ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ |