04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਡੀ.ਏ.ਵੀ. ਕਾਲਜ ਜਲੰਧਰ : ਡੀ.ਬੀ.ਟੀ. ਦੁਆਰਾ ਸਪਾਂਸਰ ਕੀਤਾ ਆਊਟਰੀਚ ਪ੍ਰੋਗਰਾਮ <br/>

Ad Position 21
No active advertisement
ਅਜੀਤ ਡੈਸਕ 03-09-2025
ਜਲੰਧਰ, 2 ਸਤੰਬਰ (ਜਸਪਾਲ ਸਿੰਘ)-ਬਾਇਓਟੈਕਨਾਲੋਜੀ ਵਿਭਾਗ (ਡੀ.ਬੀ.ਟੀ.) ਨੇ ਡਾਰਵਿਨ ਜ਼ੂਓਲੋਜੀਕਲ ਸੋਸਾਇਟੀ ਦੁਆਰਾ ਡੀਏਵੀ ਕਾਲਜ, ਜਲੰਧਰ ਦੇ ਸਹਿਯੋਗ ਨਾਲ ਆਯੋਜਿਤ ਆਊਟਰੀਚ ਪ੍ਰੋਗਰਾਮ ਵਿਗਿਆਨ ਸੂਤਰ ਨੂੰ ਸਪਾਂਸਰ ਕੀਤਾ, ਜੋ ਕਿ ਸਾਈਾ ਦਾਸ ਏ.ਐਸ. ਸੀਨੀਅਰ ਸੈਕੰਡਰੀ ਸਕੂਲ ਵਿਖੇ ਸਫਲਤਾਪੂਰਵਕ ਸੰਚਾਲਿਤ ਕੀਤਾ ਗਿਆ | ਦੋ ਦਿਨਾਂ ਸਮਾਗਮ ਵਿੱਚ ਛੇ ਲੈਕਚਰ ਸਨ ਜੋ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਵਿਗਿਆਨਕ ਉਤਸੁਕਤਾ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਸਨ, ਜਿਸ ਵਿੱਚ ਭੌਤਿਕ ਅਤੇ ਜੀਵਨ ਵਿਗਿਆਨ ਦੇ ਸੈਸ਼ਨ ਸ਼ਾਮਲ ਸਨ | ਪਹਿਲਾ ਸੈਸ਼ਨ ਰਸਾਇਣ ਵਿਗਿਆਨ ਵਿਭਾਗ ਦੇ ਪ੍ਰੋ. ਤਨੂ ਮਹਾਜਨ ਦੁਆਰਾ ਸੰਚਾਲਿਤ ਕੀਤਾ ਗਿਆ, ਜਿਨ੍ਹਾਂ ਨੇ ਜਾਦੂ ਦੀ ਰਸਾਇਣ ਵਿਗਿਆਨ 'ਤੇ ਭਾਸ਼ਣ ਦਿੱਤਾ | ਸੈਸ਼ਨ ਦੂਸਰਾ, ਡਾ. ਆਸ਼ੂ ਬਹਿਲ, ਡੀਬੀਟੀ ਕੋਆਰਡੀਨੇਟਰ, ਗਣਿਤ ਵਿਭਾਗ ਦੁਆਰਾ ਹਰ ਇਕਾਈ ਕਿਉਂ ਗਿਣੀ ਜਾਂਦੀ ਹੈ ਵਿਸ਼ੇ 'ਤੇ ਦਿੱਤਾ ਗਿਆ | ਉਨ੍ਹਾਂ ਨੇ ਮੈਟਿ੍ਕ ਪ੍ਰਣਾਲੀਆਂ ਦੀ ਮਹੱਤਤਾ ਅਤੇ ਵਿਗਿਆਨ ਅਤੇ ਤਕਨਾਲੋਜੀ ਵਿੱਚ ਉਨ੍ਹਾਂ ਦੇ ਉਪਯੋਗਾਂ ਬਾਰੇ ਦੱਸਿਆ, ਵਿਦਿਆਰਥੀਆਂ ਨੂੰ ਇੰਟਰਐਕਟਿਵ ਕੁਇਜ਼ ਗਤੀਵਿਧੀਆਂ ਨਾਲ ਜੋੜਿਆ | ਤੀਜੇ ਸੈਸ਼ਨ ਨੂੰ ਭੌਤਿਕ ਵਿਗਿਆਨ ਵਿਭਾਗ ਦੇ ਡਾ. ਰਿਤੂ ਪਾਲ ਨੇ ਸੰਭਾਲਿਆ, ਜਿਨ੍ਹਾਂ ਨੇ ਗਤੀ ਦੀਆਂ ਸਮੀਕਰਨਾਂ ਬਾਰੇ ਵਿਸਤਿ੍ਤ ਜਾਣਕਾਰੀ ਦਿੱਤੀ | ਦੂਜੇ ਦਿਨ ਪਹਿਲਾ ਸੈਸ਼ਨ ਡਾ. ਸੰਜੇ ਸ਼ਰਮਾ, ਬਾਇਓਟੈਕਨਾਲੋਜੀ ਵਿਭਾਗ ਦੁਆਰਾ ਸੰਚਾਲਿਤ ਕੀਤਾ ਗਿਆ | ਅਗਲਾ ਸੈਸ਼ਨ ਪ੍ਰੋ. ਪੰਕਜ ਗੁਪਤਾ, ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੁਆਰਾ ਦਿੱਤਾ ਗਿਆ | ਛੇਵਾਂ ਸੈਸ਼ਨ, ਪ੍ਰੋ. ਪੂਜਾ ਸ਼ਰਮਾ, ਜ਼ੂਆਲੋਜੀ ਵਿਭਾਗ ਦੁਆਰਾ ਸੰਚਾਲਿਤ, ਜੀਵਨ ਵਿਗਿਆਨ ਵਿੱਚ ਨਵੇਂ ਰਸਤੇ 'ਤੇ ਕੇਂਦਿ੍ਤ ਸੀ | ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਨੇ ਸਮੁੱਚੇ ਡੀਬੀਟੀ ਕੋਆਰਡੀਨੇਟਰ ਡਾ. ਪੁਨੀਤ ਪੁਰੀ ਅਤੇ ਪ੍ਰੋਗਰਾਮ ਕਨਵੀਨਰ ਪ੍ਰੋ. ਪੂਜਾ ਸ਼ਰਮਾ ਦੇ ਵਿਗਿਆਨ ਸੂਤਰ ਦੇ ਸਫਲਤਾਪੂਰਵਕ ਸੰਚਾਲਨ ਲਈ ਯਤਨਾਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕਈ-ਕਈ ਫੁੱਟ ਡੂੰਘੇ ਪਾਣੀ 'ਚ ਡੁੱਬਿਆ ਕਿਸਾਨਾਂ ਦਾ ਝੋਨਾ <br/> ਅਗਲੀ ਖ਼ਬਰ ਵਿਧਾਇਕ ਬਾਵਾ ਹੈਨਰੀ ਨੇ ਲਿਆ ਇਲਾਕਿਆਂ ਦਾ ਜਾਇਜ਼ਾ <br/>
Ad Position 24