04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕਈ-ਕਈ ਫੁੱਟ ਡੂੰਘੇ ਪਾਣੀ 'ਚ ਡੁੱਬਿਆ ਕਿਸਾਨਾਂ ਦਾ ਝੋਨਾ <br/>

Ad Position 21
No active advertisement
ਕਿਸਾਨ ਪਰਮਿੰਦਰ ਸਿੰਘ ਫੌਜੀ, ਦਲਜੀਤ ਸਿੰਘ ਰਾਏ ਤੇ ਮੋਹਨ ਸਿੰਘ ਛਿੰਦੀ ਝੋਨੇ ਦੇ ਖੇਤਾਂ 'ਚ ਖੜ੍ਹੇ ਕਈ-ਕਈ ਫੁੱਟ ਪਾਣੀ 'ਚ ਡੁੱਬੀ ਫਸਲ ਦਿਖਾਉਂਦੇ ਹੋਏ | ਤਸਵੀਰ ਮੁਨੀਸ਼ <br/> 03-09-2025
ਜਲੰਧਰ, 2 ਸਤੰਬਰ (ਜਸਪਾਲ ਸਿੰਘ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਨਾਲ ਪਿੰਡਾਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਤੇ ਫਸਲਾਂ ਕਈ-ਕਈ ਫੁੱਟ ਡੂੰਘੇ ਪਾਣੀ 'ਚ ਡੁੱਬ ਗਈਆਂ ਹਨ | ਪਿੰਡ ਬੰਬੀਆਂਵਾਲ ਦੇ ਕਿਸਾਨ ਦਲਜੀਤ ਸਿੰਘ ਰਾਏ, ਪਰਮਿੰਦਰ ਸਿੰਘ ਫੌਜੀ ਤੇ ਜੀਤਾ ਦੀਨਪੁਰੀਆ ਦੀ ਝੋਨੇ ਦੀ ਫਸਲ 4 ਤੋਂ 5 ਫੁੱਟ ਪਾਣੀ 'ਚ ਡੁੱਬੀ ਹੋਈ ਹੈ | ਖੇਤਾਂ 'ਚ ਪਾਣੀ ਭਰਨ ਕਾਰਨ ਪੱਕਣ 'ਤੇ ਆਈ ਇਹ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਈ ਹੈ ਤੇ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਕਿਸਾਨਾਂ 'ਤੇ ਇਹ ਮੀਂਹ ਇਕ ਵਾਰ ਫਿਰ ਆਫਤ ਬਣ ਗਿਆ ਹੈ | ਪਰਮਿੰਦਰ ਸਿੰਘ ਫੌਜੀ ਤੇ ਦਲਜੀਤ ਸਿੰਘ ਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਕਰੀਬ 4-4 ਏਕੜ ਝੋਨੇ ਦੀ ਫਸਲ ਪਾਣੀ 'ਚ ਡੁੱਬਣ ਕਾਰਨ ਖਰਾਬ ਹੋ ਗਈ ਹੈ ਤੇ ਅਜੇ ਵੀ ਪਾਣੀ ਦੇ ਉਤਰਨ ਦੀ ਕੋਈ ਉਮੀਦ ਨਹੀਂ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਮੌਸਮ ਠੀਕ ਰਹਿਣ ਕਾਰਨ ਉਨ੍ਹਾਂ ਨੂੰ ਇਸ ਵਾਰ ਬੰਪਰ ਫਸਲ ਦੀ ਉਮੀਦ ਸੀ ਪਰ ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਉਨ੍ਹਾਂ ਦੀ ਫਸਲ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ | ਪਿੰਡ ਦੇ ਸਾਬਕਾ ਸਰਪੰਚ ਮੋਹਨ ਸਿੰਘ ਛਿੰਦੀ ਨੇ ਕਿਹਾ ਕਿ ਇਕ ਪਾਸੇ ਕਿਸਾਨਾਂ ਨੂੰ ਵੇਈਾ ਦੀ ਮਾਰ ਪੈ ਰਹੀ ਹੈ ਤੇ ਦੂਸਰੇ ਪਾਸੇ ਮੀਂਹ ਨਾਲ ਨੀਵੇਂ ਖੇਤਾਂ 'ਚ ਕਈ-ਕਈ ਫੁੱਟ ਪਾਣੀ ਭਰਨ ਕਰਕੇ ਫਸਲਾਂ ਬਰਬਾਦ ਹੋ ਗਈਆਂ ਹਨ | ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਪ੍ਰਸ਼ਾਸਨ ਨੂੰ ਫੌਰੀ ਢੁੱਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕੁੱਕੜ ਪਿੰਡ 'ਚ 'ਆਪ' ਆਗੂ ਬੀਬੀ ਥਿਆੜਾ ਤੇ ਕਿਸਾਨ ਹੋਏ ਆਹਮੋ-ਸਾਹਮਣੇ <br/> ਅਗਲੀ ਖ਼ਬਰ ਡੀ.ਏ.ਵੀ. ਕਾਲਜ ਜਲੰਧਰ : ਡੀ.ਬੀ.ਟੀ. ਦੁਆਰਾ ਸਪਾਂਸਰ ਕੀਤਾ ਆਊਟਰੀਚ ਪ੍ਰੋਗਰਾਮ <br/>
Ad Position 24