04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕੁੱਕੜ ਪਿੰਡ 'ਚ 'ਆਪ' ਆਗੂ ਬੀਬੀ ਥਿਆੜਾ ਤੇ ਕਿਸਾਨ ਹੋਏ ਆਹਮੋ-ਸਾਹਮਣੇ <br/>

Ad Position 21
No active advertisement
ਅਜੀਤ ਡੈਸਕ 03-09-2025
ਜਲੰਧਰ, 2 ਸਤੰਬਰ (ਜਸਪਾਲ ਸਿੰਘ)-ਕੁੱਕੜ ਪਿੰਡ ਵਿਖੇ ਅੱਜ ਸ਼ਾਮੀਂ ਉਸ ਸਮੇਂ ਕਾਫੀ ਹੰਗਾਮਾ ਹੋ ਗਿਆ ਹੈ, ਜਦੋਂ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਥਿਆੜਾ ਦੀ ਪਿੰਡ ਦੇ ਹੀ ਕੁੱਝ ਕਿਸਾਨ ਆਗੂਆਂ ਨਾਲ ਕਾਫੀ ਬਹਿਸਬਾਜ਼ੀ ਹੋ ਗਈ | ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਕਾਫੀ ਤੂੰ-ਤੂੰ-ਮੈਂ-ਮੈਂ ਵੀ ਹੋਈ ਤੇ ਮਾਮਲਾ ਵਿਗੜਦਾ ਦੇਖ ਕੇ ਮੌਕੇ 'ਤੇ ਥਾਣਾ ਸਦਰ ਦੇ ਮੁਖੀ ਸੰਜੀਵ ਕੁਮਾਰ ਸੂਰੀ ਵੀ ਪਹੁੰਚੇ ਪਰ ਉਹ ਵੀ ਮਾਹੌਲ ਨੂੰ ਸ਼ਾਂਤ ਨਹੀਂ ਕਰਵਾ ਸਕੇ | ਬੀਬੀ ਥਿਆੜਾ ਤੇ ਕਿਸਾਨ ਆਗੂ ਸੁਖਬੀਰ ਸਿੰਘ ਬੀਰ ਕੁੱਕੜ ਪਿੰਡ ਵਿਚਕਾਰ ਬਹਿਸਬਾਜ਼ੀ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਕਰੀਬ ਦੋ ਘੰਟੇ ਦੇ ਕਰੀਬ ਬੀਬੀ ਰਾਜਵਿੰਦਰ ਕੌਰ ਥਿਆੜਾ ਨੂੰ ਪਿੰਡ 'ਚ ਰੁਕਣਾ ਪਿਆ ਤੇ ਬਾਅਦ 'ਚ ਪੁਲਿਸ ਦੇ ਦਖਲ ਤੋਂ ਬਾਅਦ ਕਿਸਾਨਾਂ ਵਲੋਂ ਉਸ ਨੂੰ ਅੱਗੇ ਜਾਣ ਦਿੱਤਾ ਗਿਆ | ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਖਵੀਰ ਸਿੰਘ ਕੁੱਕੜ ਪਿੰਡ ਨੇ ਦੱਸਿਆ ਕਿ ਬੀਬੀ ਰਾਜਵਿੰਦਰ ਕੌਰ ਥਿਆੜਾ ਮੰਗਲਵਾਰ ਸ਼ਾਮ ਨੂੰ ਕੁੱਕੜ ਪਿੰਡ ਵਿਖੇ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਪੁੱਜੀ ਹੋਈ ਸੀ ਤੇ ਕਿਸੇ ਵਲੋਂ ਵੀ ਉਸ ਨੂੰ ਕੁੱਝ ਨਹੀਂ ਕਿਹਾ ਗਿਆ ਪਰ ਉਸ ਨੇ ਅਚਾਨਕ ਮੇਰੇ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਪਿੰਡ ਵਾਸੀਆਂ ਵਲੋਂ ਬਰਦਾਸ਼ਤ ਨਾ ਕਰਦੇ ਹੋਏ ਉਸ ਦਾ ਵਿਰੋਧ ਕੀਤਾ ਗਿਆ | ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੌਕੇ 'ਤੇ ਪੁੱਜੇ ਥਾਣਾ ਮੁਖੀ ਸੰਜੀਵ ਕੁਮਾਰ ਨੇ ਵੀ ਉਨ੍ਹਾਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਪੂਰੀ ਇਕਜੁੱਟਤਾ ਦਿਖਾਈ ਤੇ ਕਿਸੇ ਵੀ ਤਰ੍ਹਾਂ ਦੇ ਧੱਕੇ ਨੂੰ ਬਰਦਾਸ਼ਤ ਨਾ ਕਰਦੇ ਹੋਏ ਬੀਬੀ ਥਿਆੜਾ ਦਾ ਵਿਰੋਧ ਜਾਰੀ ਰੱਖਿਆ | ਇਸ ਦੌਰਾਨ ਸੁਖਬੀਰ ਸਿੰਘ ਬੀਰ ਨੇ ਦੱਸਿਆ ਕਿ ਕਿਸਾਨਾਂ ਵਲੋਂ ਉਸ ਦਾ ਪਿੰਡ ਆਉਣ 'ਤੇ ਵਿਰੋਧ ਨਹੀਂ ਕੀਤਾ ਗਿਆ ਤੇ ਉਹ ਸੋਮਵਾਰ ਨੂੰ ਵੀ ਇਥੋਂ ਹੋ ਕੇ ਗਈ ਹੈ ਪਰ ਸੋਮਵਾਰ ਨੂੰ ਜਦੋਂ ਬੀਬੀ ਥਿਆੜਾ ਹਾਲਾਤ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪੁੱਜੀ ਸੀ ਤਾਂ ਇਸ ਦੌਰਾਨ ਥਾਣਾ ਮੁਖੀ ਵਲੋਂ ਉਨ੍ਹਾਂ ਲਈ ਛਤਰੀ ਤਾਣੀ ਗਈ ਸੀ ਤੇ ਇਸਦਾ ਉਨ੍ਹਾਂ ਆਪਣੀ ਪੋਸਟ 'ਚ ਵਿਰੋਧ ਕੀਤਾ ਸੀ | ਓਧਰ ਬੀਬੀ ਰਾਜਵਿੰਦਰ ਕੌਰ ਥਿਆੜਾ ਨੇ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਤਾਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਿੰਡ ਗਏ ਸਨ ਪਰ ਉਨ੍ਹਾਂ ਸੁਖਵੀਰ ਸਿੰਘ ਤੇ ਉਸ ਦੇ ਸਾਥੀਆਂ ਵਲੋਂ ਉਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਉਹ ਕਿਸੇ ਨਾਲ ਲੜਨ ਨਹੀਂ ਸਗੋਂ ਲੋਕਾਂ ਦੀ ਮਦਦ ਕਰਨ ਲਈ ਪਿੰਡ ਗਏ ਸਨ ਤੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ |

Ad Position 22
No active advertisement
ਪਿਛਲੀ ਖ਼ਬਰ 1 ਕਿੱਲੋ 21 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਕਈ-ਕਈ ਫੁੱਟ ਡੂੰਘੇ ਪਾਣੀ 'ਚ ਡੁੱਬਿਆ ਕਿਸਾਨਾਂ ਦਾ ਝੋਨਾ <br/>
Ad Position 24