05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭਾਰੀ ਬਾਰਿਸ਼ ਕਾਰਨ ਤਰਪਾਲਾਂ ਦੀ ਵਧੀ ਮੰਗ <br/>

Ad Position 21
No active advertisement
ਬਾਸਾਂ ਵਾਲੇ ਬਾਜ਼ਾਰ ਵਿਚ ਦੁਕਾਨਾਂ ਤੋਂ ਤਰਪਾਲਾਂ ਖ਼ਰੀਦਦੇ ਹੋਏ ਲੋਕ | ਤਸਵੀਰ ਜੀਪੀ ਸਿੰਘ <br/> 03-09-2025
ਜਲੰਧਰ, 2 ਸਤੰਬਰ (ਸ਼ੈਲੀ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ ਪੰਜਾਬ ਭਰ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ | ਹੜ੍ਹਾਂ ਵਿੱਚ ਕਈ ਘਰ ਵੀ ਵਹਿ ਗਏ | ਇਸ ਦੌਰਾਨ, ਸ਼ਹਿਰੀ ਖੇਤਰਾਂ ਵਿੱਚ ਵੀ ਭਾਰੀ ਬਾਰਿਸ਼ ਕਾਰਨ ਗਲੀਆਂ, ਸੜਕਾਂ ਆਦਿ 'ਤੇ ਪਾਣੀ ਖੜ੍ਹਾ ਹੋ ਗਿਆ ਹੈ | ਭਾਰੀ ਬਾਰਿਸ਼ ਕਾਰਨ ਕੁਝ ਥਾਵਾਂ 'ਤੇ ਕੱਚੇ ਘਰ ਜਾਂ ਪੁਰਾਣੀਆਂ ਇਮਾਰਤਾਂ ਢਹਿ ਗਈਆਂ, ਜਦੋਂ ਕਿ ਕਈ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੋਂ ਪਾਣੀ ਟਪਕਣ ਲੱਗਾ | ਇਸ ਭਾਰੀ ਬਾਰਿਸ਼ ਕਾਰਨ ਕਈ ਲੋਕਾਂ ਦੇ ਘਰਾਂ ਦੀਆਂ ਲੈਂਟਰ ਵਾਲੀਆਂ ਛੱਤਾਂ ਤੋਂ ਵੀ ਪਾਣੀ ਟਪਕਣ ਲੱਗ ਪਿਆ ਹੈ | ਹੁਣ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਨੂੰ ਬਚਾਉਣ ਲਈ ਬਾਜ਼ਾਰ ਤੋਂ ਤਰਪਾਲਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਹਨ | ਲੋਕ ਮੀਂਹ ਵਿੱਚ ਗਿੱਲੇ ਹੋਣ ਤੋਂ ਬਚਣ ਲਈ ਰੇਨਕੋਟ ਵੀ ਖਰੀਦ ਰਹੇ ਹਨ | ਅੱਜ ਵੀ ਜਲੰਧਰ ਦੇ ਬਾਸਾਂ ਵਾਲਾ ਬਾਜ਼ਾਰ ਵਿੱਚ ਤਰਪਾਲਾਂ ਵੇਚਣ ਵਾਲੀਆਂ ਦੁਕਾਨਾਂ 'ਤੇ ਤਰਪਾਲਾਂ ਖਰੀਦਣ ਵਾਲਿਆਂ ਦੀ ਵੱਡੀ ਭੀੜ ਦੇਖੀ ਗਈ | ਇਸ ਦੌਰਾਨ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਖਰੀਦੀਆਂ ਅਤੇ ਆਉਣ ਜਾਣ ਲਈ ਰੇਨਕੋਟ ਵੀ ਖਰੀਦੇ | ਦੇਖਿਆ ਗਿਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਤਰਪਾਲਾਂ ਦੀ ਮੰਗ ਬਹੁਤ ਵਧ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਮਹਿੰਦਰ ਭਗਤ ਨੇ ਜਲੰਧਰ ਵੈੱਸਟ ਦੇ ਇਲਾਕਿਆਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ <br/> ਅਗਲੀ ਖ਼ਬਰ ਸਾਬਕਾ ਵਿਧਾਇਕ ਬੇਰੀ ਨੇ ਨਗਰ ਨਿਗਮ 'ਤੇ ਅਣਗਹਿਲੀ ਦੇ ਲਾਏ ਦੋਸ਼ <br/>
Ad Position 24