ਜਲੰਧਰ 3 ਸਤੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਨੇ ਹਜ਼ਾਰਾਂ ਪਰਿਵਾਰਾਂ ਨੂੰ ਬੇਘਰ ਅਤੇ ਦੁਖੀ ਕਰ ਦਿੱਤਾ ਹੈ¢ ਈਦਗਾਹ ਸੁੰਨੀ ਸ਼ਾਹੀ ਜਾਮਾ ਮਸਜਿਦ ਕਮੇਟੀ ਅਤੇ ਮੁਸਲਿਮ ਭਾਈਚਾਰੇ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਇਸ ਵਾਰ ਈਦ ਮਿਲਾਦ-ਉਲ-ਨਬੀ ਦਾ ਜਸ਼ਨ ਹੜ੍ਹ ਪੀੜਤਾਂ ਦੀ ਮਦਦ ਕਰ ਕੇ ਮਨਾਇਆ ਜਾਵੇਗਾ¢ ਈਦਗਾਹ ਵਿਖੇ ਇੱਕ ਪੈੱ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਐਡਵੋਕੇਟ ਨਈਮ ਖ਼ਾਨ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਅਸਲ ਇਬਾਦਤ ਇਹ ਹੈ ਕਿ ਅਸੀਂ ਹੜ੍ਹ ਪੀੜਤਾਂ ਦੀ ਮਦਦ ਕਰੀਏ¢ ਪੈਗ਼ੰਬਰ ਸਾਹਿਬ ਦੀਆਂ ਸਿੱਖਿਆਵਾਂ ਵੀ ਹਨ ਕਿ ਮਨੁੱਖਤਾ ਦੀ ਸੇਵਾ ਕਰਨਾ ਸਭ ਤੋਂ ਵੱਡਾ ਨੇਕ ਕੰਮ ਹੈ¢ ਇਸ ਲਈ, ਇਸ ਸਾਲ ਜਸ਼ਨ ਮਨਾਉਣ ਦੀ ਬਜਾਏ, ਅਸੀਂ ਉਨ੍ਹਾਂ ਪਰਿਵਾਰਾਂ ਦਾ ਦਰਦ ਸਾਂਝਾ ਕਰਾਂਗੇ ਜੋ ਹੜ੍ਹਾਂ ਨਾਲ ਤਬਾਹ ਹੋਏ ਹਨ¢ ਉਨ੍ਹਾਂ ਕਿਹਾ ਕਿ ਇਸ ਵਾਰ ਪੈਗੰਬਰ-ਏ-ਇਸਲਾਮ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਨ ਜੋ ਕਿ 5 ਸਤੰਬਰ ਨੂੰ ਮਨਾਇਆ ਜਾਣਾ ਹੈ 'ਤੇ ਕੋਈ ਜਲੂਸ ਨਹੀਂ ਹੋਵੇਗਾ¢ ਮੁਸਲਿਮ ਭਾਈਚਾਰੇ ਨੇ ਐਲਾਨ ਕੀਤਾ ਹੈ ਕਿ ਜਲੂਸ ਅਤੇ ਸਮਾਗਮ ਦਾ ਸਾਰਾ ਖਰਚਾ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਅਤੇ ਰਾਹਤ ਅਤੇ ਜ਼ਰੂਰੀ ਸਮਾਨ ਪ੍ਰਦਾਨ ਕਰਨ 'ਤੇ ਖ਼ਰਚ ਕੀਤਾ ਜਾਵੇਗਾ¢ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਈਦ ਮਿਲਾਦ-ਉਲ-ਨਬੀ ਦਾ ਅਸਲ ਸੰਦੇਸ਼ ਮਨੁੱਖਤਾ, ਦਇਆ ਅਤੇ ਲੋੜਵੰਦਾਂ ਦੀ ਮਦਦ ਕਰਨਾ ਹੈ¢ ਅਜਿਹੀ ਸਥਿਤੀ ਵਿਚ, ਮÏਜੂਦਾ ਸਥਿਤੀ ਵਿਚ ਸਭ ਤੋਂ ਵੱਡਾ ਜਸ਼ਨ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨਾ ਹੋਵੇਗਾ¢ ਇਸ ਮÏਕੇ ਸਈਅਦ ਅਲੀ ਜਨਰਲ ਸਕੱਤਰ ਈਦਗਾਹ ਮਸਜਿਦ ਕਮੇਟੀ, ਇਮਾਮ ਅਬਦੁਲ ਸੁਭਾਨ, ਮÏਲਾਨਾ ਆਸ਼ਿਕ ਰਾਜਾ, ਮÏਲਾਨਾ ਜ਼ਾਕਿਰ ਰਿਜ਼ਵੀ, ਰਹਿਮਤ ਅਲੀ ਪ੍ਰਧਾਨ ਅਤੇ ਮÏਲਾਨਾ ਸਲੀਮ, ਪ੍ਰਧਾਨ ਰਜ਼ਾ ਏ ਮੁਸਤਫ਼ਾ ਅਤੇ ਮÏਲਾਨਾ ਤਾਲਿਬ, ਇਮਾਤਬਾਜ਼ ਆਦਿ ਹਾਜ਼ਰ ਸਨ¢