31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਪੋਰਟਸ ਐਡ ਕਲਚਰਲ ਐਸੋਸੀਏਸ਼ਨ ਨੂਰਮਹਿਲ ਵੱਲੋਂ ਕਰਵਾਏ ਜਾਣ ਵਾਲੇ ਸਾਲਾਨਾ ਐਥਲੈਟਿਕਸ ਮੁਕਾਬਲਿਆਂ ਦੀਆਂ ਤਰੀਕਾਂ ਵਿੱਚ ਤਬਦੀਲੀ

ਨੂਰਮਹਿਲ, 31 ਅਕਤੂਬਰ (ਤਜਿੰਦਰ ਕੁਮਾਰ)- ਸਪੋਰਟਸ ਐਡ ਕਲਚਰਲ ਐਸੋਸੀਏਸ਼ਨ ਨੂਰਮਹਿਲ ਬਲਾਕ ਨੂਰਮਹਿਲ (ਸਕੈਨ) ਦੇ ਐਗਜੈਕਟਿਵ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ 31 ਅਕਤੂਬਰ ਨੂੰ ਸਿਵਾ ਪਬਲਿਕ ਸਕੂਲ, ਨੂਰਮਹਿਲ ਵਿਖੇ ਹੋਈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਅਹਿਮ ਫ਼ੈਸਲੇ ਲਏ ਗਏ।

Ad Position 21
No active advertisement
ਅਜੀਤ ਡੈਸਕ 01-11-2026
ਨੂਰਮਹਿਲ, 31 ਅਕਤੂਬਰ (ਤਜਿੰਦਰ ਕੁਮਾਰ)- ਸਪੋਰਟਸ ਐਡ ਕਲਚਰਲ ਐਸੋਸੀਏਸ਼ਨ ਨੂਰਮਹਿਲ ਬਲਾਕ ਨੂਰਮਹਿਲ (ਸਕੈਨ) ਦੇ ਐਗਜੈਕਟਿਵ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ 31 ਅਕਤੂਬਰ ਨੂੰ ਸਿਵਾ ਪਬਲਿਕ ਸਕੂਲ, ਨੂਰਮਹਿਲ ਵਿਖੇ ਹੋਈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜੋ ਸਾਲਾਨਾ ਐਥਲੈਟਿਕ ਮੁਕਾਬਲੇ ਪਹਿਲਾਂ 16 ਅਤੇ 17 ਨਵੰਬਰ ਨੂੰ ਕਰਵਾਏ ਜਾਣੇ ਸਨ, ਉਨ੍ਹਾਂ ਦੀਆਂ ਤਾਰੀਖਾਂ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਹੁਣ ਇਹ ਐਥਲੈਟਿਕਸ ਖੇਡਾਂ ਮਿਤੀ 30 ਨਵੰਬਰ ਅਤੇ 1 ਦਸੰਬਰ ਨੂੰ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਮਾਰਚ ਪਾਸਟ ਦੀ ਰਿਹਰਸਲ ਮਿਤੀ 26, 27 ਅਤੇ 28 ਨਵੰਬਰ ਨੂੰ ਦੁਸਹਿਰਾ ਗਰਾਊਂਡ, ਨੂਰਮਹਿਲ ਵਿਖੇ ਹੋਵੇਗੀ। ਖੇਡ ਮੇਲੇ ਨੂੰ ਸੁਚਾਰੂ ਅਤੇ ਯੋਜਨਾਬੱਧ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਮੀਟਿੰਗ ਵਿੱਚ ਗੰਭੀਰ ਵਿਚਾਰ-ਚਰਚਾ ਕੀਤੀ ਗਈ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਕੂਲੀ ਬੱਚਿਆਂ ਦੇ ਤਿੰਨ ਉਮਰ ਵਰਗਾਂ (14, 17 ਅਤੇ 19 ਸਾਲ) ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੀਟਿੰਗ ਵਿੱਚ ਸੁਮਨ ਲਤਾ ਪਾਠਕ (ਵਾਈਸ ਪ੍ਰਧਾਨ), ਪਵਨ ਕੁਮਾਰ ਰਾਏ (ਸਕੱਤਰ), ਪਰਮਜੀਤ ਸਿੰਘ ਚੀਮਾ (ਖ਼ਜ਼ਾਨਚੀ), ਖੁਸ਼ਪਾਲ ਚੀਮਾ (ਸਹਾਇਕ ਖ਼ਜ਼ਾਨਚੀ), ਪ੍ਰਿੰਸੀਪਲ ਰੀਨਾ ਸ਼ਰਮਾ, ਰਵਿੰਦਰ ਸਿੰਘ ਗੋਗੀ, ਹਰਕਮਲ ਸਿੰਘ ਜੌਹਲ, ਅਤੇ ਡਾ. ਰਣਜੀਤ ਸਿੰਘ ਹੰਜਰਾ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਥਕ ਪ੍ਰਸਿੱਧ ਢਾਡੀ ਜੱਥਾ ਗਿਆਨੀ ਲਖਵੀਰ ਸਿੰਘ ਔਜਲਾ ਇੰਗਲੈਂਡ ਦੀ ਸਫ਼ਲ ਫੇਰੀ ਉਪਰੰਤ ਪੰਜਾਬ ਪਰਤਿਆ ਅਗਲੀ ਖ਼ਬਰ ਲੋਹੀਆਂ ਦੇ ਪ੍ਰਚੀਨ ਸ਼ਿਵ ਮੰਦਿਰ ’ਚ ‘ਸ਼੍ਰੀਮਦ ਭਾਗਵਤ ਕਥਾ’ ਲਗਾਤਾਰ ਜਾਰੀ
Ad Position 24