31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪੰਥਕ ਪ੍ਰਸਿੱਧ ਢਾਡੀ ਜੱਥਾ ਗਿਆਨੀ ਲਖਵੀਰ ਸਿੰਘ ਔਜਲਾ ਇੰਗਲੈਂਡ ਦੀ ਸਫ਼ਲ ਫੇਰੀ ਉਪਰੰਤ ਪੰਜਾਬ ਪਰਤਿਆ

ਬਿਲਗਾ, 31 ਅਕਤੂਬਰ (ਤਜਿੰਦਰ ਕੁਮਾਰ) - ਪੰਥਕ ਪ੍ਰਸਿੱਧ ਢਾਡੀ ਜੱਥਾ ਗਿਆਨੀ ਲਖਵੀਰ ਸਿੰਘ ਔਜਲਾ ਆਪਣੀ ਇੰਗਲੈਂਡ ਦੀ ਲੰਮੀ ਅਤੇ ਸਫ਼ਲ ਧਾਰਮਿਕ ਫੇਰੀ ਮੁਕਾ ਕੇ ਵਾਪਸ ਪੰਜਾਬ ਪਰਤ ਆਇਆ ਹੈ। ਇੰਗਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਇਸ ਜੱਥੇ ਨੇ ਆਪਣੀ ਹਾਜ਼ਰੀ ਲਗਵਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ, ਸੂਰਬੀਰ ਯੋਧਿਆਂ ਦੀਆਂ ਵਾਰਾਂ ਅਤੇ ਗੁਰਬਾਣੀ ਨਾਲ ਜੋੜਦਿਆਂ ਨਿਹਾਲ ਕੀਤਾ।

Ad Position 21
No active advertisement
ਅਜੀਤ ਡੈਸਕ 01-11-2026
ਬਿਲਗਾ, 31 ਅਕਤੂਬਰ (ਤਜਿੰਦਰ ਕੁਮਾਰ) - ਪੰਥਕ ਪ੍ਰਸਿੱਧ ਢਾਡੀ ਜੱਥਾ ਗਿਆਨੀ ਲਖਵੀਰ ਸਿੰਘ ਔਜਲਾ ਆਪਣੀ ਇੰਗਲੈਂਡ ਦੀ ਲੰਮੀ ਅਤੇ ਸਫ਼ਲ ਧਾਰਮਿਕ ਫੇਰੀ ਮੁਕਾ ਕੇ ਵਾਪਸ ਪੰਜਾਬ ਪਰਤ ਆਇਆ ਹੈ। ਇੰਗਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਇਸ ਜੱਥੇ ਨੇ ਆਪਣੀ ਹਾਜ਼ਰੀ ਲਗਵਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ, ਸੂਰਬੀਰ ਯੋਧਿਆਂ ਦੀਆਂ ਵਾਰਾਂ ਅਤੇ ਗੁਰਬਾਣੀ ਨਾਲ ਜੋੜਦਿਆਂ ਨਿਹਾਲ ਕੀਤਾ। ਇਸ ਦੌਰਾਨ ਜੱਥੇ ਨੇ ਸੰਗਤਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਮਾਂ-ਬੋਲੀ ਪੰਜਾਬੀ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ। ਇਸ ਇੰਗਲੈਂਡ ਫੇਰੀ ਦੌਰਾਨ ਗਿਆਨੀ ਲਖਵੀਰ ਸਿੰਘ ਔਜਲਾ ਦੇ ਨਾਲ ਸਾਰੰਗੀ ਮਾਸਟਰ ਭਾਈ ਮਨਜੀਤ ਸਿੰਘ ਪਾਸਲਾ, ਢਾਡੀ ਹਰਪਾਲ ਸਿੰਘ ਸਵਾਲੀ ਅਤੇ ਢਾਡੀ ਹਰਦੀਪ ਸਿੰਘ ਦੀਪ ਨੇ ਆਪਣੇ ਸਾਜ਼ਾਂ ਅਤੇ ਆਵਾਜ਼ਾਂ ਨਾਲ ਜੱਥੇ ਵਿੱਚ ਅਹਿਮ ਸੇਵਾ ਨਿਭਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਲਖਵੀਰ ਸਿੰਘ ਔਜਲਾ ਨੇ ਦੱਸਿਆ ਕਿ ਉਹ ਤਕਰੀਬਨ ਸਾਢੇ ਚਾਰ ਮਹੀਨੇ ਦੀ ਇਸ ਫੇਰੀ ਦੌਰਾਨ ਇੰਗਲੈਂਡ ਦੀਆਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਰਹੇ। ਉਨ੍ਹਾਂ ਇੰਗਲੈਂਡ ਦੀਆਂ ਸਮੂਹ ਸੰਗਤਾਂ ਦਾ ਤਿਲੋਂ-ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਜੱਥੇ ਨੂੰ ਬਹੁਤ ਪਿਆਰ, ਮਾਣ ਅਤੇ ਸਤਿਕਾਰ ਨਾਲ ਨਿਵਾਜਿਆ। ਉਨ੍ਹਾਂ ਦੱਸਿਆ ਕਿ ਪੰਜਾਬ ਪਰਤਣ ਉਪਰੰਤ ਹੁਣ ਸਮੁੱਚਾ ਜੱਥਾ ਪੰਜਾਬ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ‘ਤੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜ ਰਿਹਾ ਹੈ ਅਤੇ ਇੱਥੋਂ ਦੀਆਂ ਸੰਗਤਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰ ਰਿਹਾ ਹੈ ਹੋਣਹਾਰ ਵਿਦਿਆਰਥੀ ਜਸਕੀਰਤ ਸਿੰਘ : ਕੋਚ ਭਗਵੰਤ ਸਿੰਘ ਅਗਲੀ ਖ਼ਬਰ ਸਪੋਰਟਸ ਐਡ ਕਲਚਰਲ ਐਸੋਸੀਏਸ਼ਨ ਨੂਰਮਹਿਲ ਵੱਲੋਂ ਕਰਵਾਏ ਜਾਣ ਵਾਲੇ ਸਾਲਾਨਾ ਐਥਲੈਟਿਕਸ ਮੁਕਾਬਲਿਆਂ ਦੀਆਂ ਤਰੀਕਾਂ ਵਿੱਚ ਤਬਦ...
Ad Position 24