13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕੂੜੇ ਦਾ ਕੰਮ ਨਿੱਜੀ ਹੱਥਾਂ 'ਚ ਦੇਣ ਦੀ ਤਿਆਰੀ-143 ਕਰੋੜ ਦਾ ਲੱਗਾ ਟੈਂਡਰ

Ad Position 21
No active advertisement
ਪ੍ਰਤਾਪ ਬਾਗ਼ ਸਥਿਤ ਕੂੜੇ ਦਾ ਇੱਕ ਡੰਪ | ਤਸਵੀਰ: ਜੀ. ਪੀ. ਸਿੰਘ <br/> 05-09-2025
ਜਲੰਧਰ, 4 ਸਤੰਬਰ (ਸ਼ਿਵ)-ਸ਼ਹਿਰ ਵਿਚ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਰੋਜ਼ਾਨਾ ਨਿਕਲਦੇ ਕੂੜੇ ਨੂੰ ਪੋ੍ਰਸੈੱਸ ਕਰਨ ਦੀ ਸਮੱਸਿਆ ਹੱਲ ਕਰਨ ਲਈ ਨਿਗਮ ਪ੍ਰਸ਼ਾਸਨ ਨੇ ਤਿਆਰੀ ਕਰਦੇ ਹੋਏ ਹੁਣ ਸਾਰਾ ਕੰਮ ਨਿੱਜੀ ਹੱਥਾਂ ਵਿਚ ਦੇਣ ਦੀ ਤਿਆਰੀ ਕਰ ਲਈ ਹੈ ਤੇ ਇਸ ਲਈ 143 ਕਰੋੜ ਦਾ ਟੈਂਡਰ ਵੀ ਲਗਾ ਦਿੱਤਾ ਗਿਆ ਹੈ | ਕੰਪਨੀ ਵਲੋਂ ਹੀ ਸ਼ਹਿਰ ਵਿਚ ਸਾਰਾ ਕੂੜਾ ਇਕੱਠਾ ਕਰਨ ਤੋਂ ਇਲਾਵਾ ਘਰੋਂ-ਘਰੀਂ ਇਕੱਠਾ ਕਰਨ ਅਤੇ ਉਸ ਦੀ ਖਾਦ ਬਣਾਉਣ ਦਾ ਕੰਮ ਵੀ ਕੰਪਨੀ ਵੱਲੋਂ ਕੀਤਾ ਜਾਵੇਗਾ | ਕੂੜੇ ਦੇ ਕੰਮ ਲਈ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਟੈਂਡਰ ਦੱਸਿਆ ਜਾ ਰਿਹਾ ਹੈ | ਜਿਹੜਾ ਟੈਂਡਰ ਲਗਾਇਆ ਗਿਆ ਹੈ, ਉਹ ਤਿੰਨ ਸਾਲਾਂ ਲਈ ਹੋਵੇਗਾ ਤੇ ਬਾਅਦ ਵਿਚ ਕੰਪਨੀ ਦੀ ਕਾਰਜਪ੍ਰਣਾਲੀ ਨੂੰ ਦੇਖਦੇ ਹੋਏ ਕੰਪਨੀ ਦੇ ਕੰਮ ਕਰਨ ਦੇ ਸਮੇਂ ਵਿਚ ਵਾਧਾ ਕੀਤਾ ਜਾ ਸਕਦਾ ਹੈ | ਨਿਗਮ ਪ੍ਰਸ਼ਾਸਨ ਕੰਪਨੀ ਨੂੰ ਕੂੜੇ ਦੀ ਖਾਦ ਬਣਾਉਣ ਲਈ ਵਰਿਆਣਾ ਵਿਚ ਜ਼ਮੀਨ ਵੀ ਉਪਲਬਧ ਕਰਵਾਏਗਾ ਤੇ ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਕੂੜੇ ਦਾ ਕੰਮ ਕਰਨ ਵਾਲੀ ਕੰਪਨੀ ਨੂੰ 2016 ਵਿਚ ਖ਼ਰੀਦੀਆਂ ਗਈਆਂ ਕਰੀਬ 34 ਗੱਡੀਆਂ ਵੀ ਦਿੱਤੀਆਂ ਜਾਣਗੀਆਂ | ਕੰਪਨੀ ਵੱਲੋਂ ਵੱਡੇ ਪੱਧਰ 'ਤੇ ਇਹ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਕੰਪਨੀ ਕੂੜਾ ਚੁੱਕਣ ਤੇ ਹੋਰ ਕੰਮਾਂ ਲਈ 428 ਗੱਡੀਆਂ ਲਗਾਏਗੀ | ਇਸ ਤੋਂ ਇਲਾਵਾ ਕੰਪਨੀ ਵੱਲੋਂ ਪਿੱਟ ਖਾਦ ਪ੍ਰਾਜੈਕਟ ਅਤੇ ਐਮ. ਆਰ. ਐਫ. ਬਣਾਏ ਜਾਣਗੇ ਜਿਨਾਂ ਵਿਚ ਰੋਜ਼ਾਨਾ ਆਉਂਦੇ ਸੁੱਕੇ ਅਤੇ ਗਿਲੇ ਕੂੜੇ ਨੰੂ ਖਾਦ ਬਣਾਉਣ ਲਈ ਵਰਤੋਂ ਕੀਤੀ ਜਾਵੇਗੀ | ਨਗਰ ਨਿਗਮ ਵੱਲੋਂ ਕੂੜੇ ਦੇ ਕੰਮ ਲਈ ਸਾਲਾਨਾ ਕਰੋੜਾਂ ਰੁਪਏ ਖ਼ਰਚ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਸ਼ਹਿਰ ਵਿਚ ਕੂੜਾ ਸਮੱਸਿਆ ਬਣੀ ਰਹਿੰਦੀ ਹੈ | ਕੰਪਨੀ ਨੂੰ ਜਿਹੜਾ ਕੰਮ ਦਿੱਤਾ ਜਾ ਰਿਹਾ ਹੈ, ਉਹ ਵਰਿਆਣਾ ਵਿਚ 8 ਲੱਖ ਟਨ ਕੂੜੇ ਨੂੰ ਖ਼ਤਮ ਕਰਨ ਦੇ ਬਾਇਓ ਮਾਈਨਿੰਗ ਪ੍ਰਾਜੈਕਟ ਤੋਂ ਅਲੱਗ ਹੋਵੇਗਾ | ਉਹ ਕੰਮ ਦੂਜੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ | ਨਿਗਮ ਵੱਲੋਂ ਚਾਹੇ ਕੂੜੇ ਦਾ ਕੰਮ ਨਿੱਜੀ ਹੱਥਾਂ ਵਿਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਇਹ ਕੰਮ ਸਫਲ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਇਸ ਕੰਮ ਲਈ ਨਿਗਮ ਨੂੰ ਯੂਨੀਅਨਾਂ ਦਾ ਵਿਰੋਧ ਸਹਿਣ ਕਰਨਾ ਪੈ ਸਕਦਾ ਹੈ | ਚਾਹੇ ਵਰਿਆਣਾ ਵਿਚ ਕੂੜੇ ਦੇ ਪਹਾੜ ਨੂੰ ਖ਼ਤਮ ਕਰਨ ਲਈ ਦੂਜੀ ਕੰਪਨੀ ਤੋਂ ਅਲੱਗ ਤੋਂ ਕੰਮ ਦਿੱਤਾ ਹੋਇਆ ਹੈ ਪਰ ਦੂਜੇ ਪਾਸੇ ਸ਼ਹਿਰ ਤੋਂ ਰੋਜ਼ਾਨਾ ਨਿਕਲਦੇ 500 ਟਨ ਕੂੜੇ ਨੂੰ ਰੱਖਣਾ ਵੀ ਸਿਰਦਰਦੀ ਬਣਿਆ ਹੋਇਆ ਹੈ |
ਸਰਕਾਰ ਦੀ ਹਦਾਇਤ 'ਤੇ ਲਗਾਇਆ ਟੈਂਡਰ-ਮੇਅਰ
ਮੇਅਰ ਵਨੀਤ ਧੀਰ ਨੇ ਕੂੜੇ ਦਾ ਕੰਮ ਨਿੱਜੀ ਹੱਥਾਂ ਵਿਚ ਦੇਣ ਲਈ ਲਗਾਏ ਗਏ ਟੈਂਡਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਟੈਂਡਰ ਸਰਕਾਰ ਦੀ ਯੋਜਨਾ ਮੁਤਾਬਕ ਲਗਾਇਆ ਗਿਆ ਹੈ |


Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਅਤੇ ਵਿਧਾਇਕ ਲਾਡੀ ਸ਼ੇਰੋਵਾਲੀਆ ਵਲੋਂ ਬੰਨ੍ਹਾਂ ਦਾ ਦੌਰਾ <br/> ਅਗਲੀ ਖ਼ਬਰ ਨੌਜਵਾਨ ਦਾ ਪਿੱਛਾ ਕਰ ਰਹੇ ਹਥਿਆਰਬੰਦ ਬਦਮਾਸ਼ਾਂ ਨੇ ਢਾਬੇ ਅੰਦਰ ਕੀਤੀ ਭੰਨਤੋੜ
Ad Position 24