ਨਕੋਦਰ, 4 ਸਤੰਬਰ (ਗੁਰਵਿੰਦਰ ਸਿੰਘ, ਤਿਲਕਰਾਜ ਸ਼ਰਮਾ)-ਥਾਣਾ ਸਦਰ ਨਕੋਦਰ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ ਕਰਕੇ ਉਨ੍ਹਾਂ ਕੋਲੋਂ ਖੋਹ ਕੀਤੀ ਐਕਟਿਵਾ ਅਤੇ ਦੂਸਰੇ ਕਾਗਜ਼ਾਤ ਅਤੇ ਨਕਦੀ ਬਰਾਮਦ ਕੀਤੀ | ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੁਖਪਾਲ ਸਿੰਘ, ਉਪ-ਪੁਲਿਸ ਕਪਤਾਨ ਸਬ-ਡਵੀਜ਼ਨ ਨਕੋਦਰ ਅਤੇ ਥਾਣਾ ਸਦਰ ਮੁਖੀ ਦਿਲਬਾਗ਼ ਸਿੰਘ ਨੇ ਦੱਸਿਆ ਕਿ 2 ਸਤੰਬਰ ਨੂੰ ਕਮਲਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਨੂਰਪੁਰ ਚੱਠਾ ਥਾਣਾ ਸਦਰ ਨਕੋਦਰ ਨੇ ਏ.ਐਸ.ਆਈ ਤੀਰਥ ਰਾਮ ਪਾਸ ਇਤਲਾਹ ਦਿੱਤੀ ਸੀ ਕਿ ਉਹ ਆਪਣੇ ਮੋਟਰ ਸਾਈਕਲ ਪਰ ਆਪਣੇ ਪਿੰਡ ਨੂਰਪੁਰ ਚੱਠਾ ਤੋਂ ਲੋਹੀਆ ਆਪਣੇ ਕੰਮ 'ਤੇ ਜਾ ਰਿਹਾ ਸੀ ਤਾਂ ਵਕਤ ਕਰੀਬ 11:30 ਵਜੇ ਦਿਨੇ ਜਦੋਂ ਉਹ ਪਿੰਡ ਭੋਡੀਪੁਰ ਤੋਂ ਅੱਗੇ ਕੋਲਡ ਸਟੋਰ ਦੇ ਨਜ਼ਦੀਕ ਪੁੱਜਾ ਤਾਂ ਉਸਦੇ ਪਿਛਲੀ ਸਾਈਡ ਤੋਂ ਇਕ ਸਕੂਟਰੀ ਪਰ 3 ਮੋਨੇ ਨੌਜਵਾਨ ਸਵਾਰ ਹੋ ਕੇ ਆਏ | ਜਿਨ੍ਹਾਂ ਨੇ ਆਪਣੀ ਸਕੂਟਰੀ ਉਸਦੇ ਮੋਟਰ ਸਾਈਕਲ ਅੱਗੇ ਲਗਾ ਕਿ ਉਸਨੂੰ ਰੋਕ ਲਿਆ ਅਤੇ 2 ਨੌਜਵਾਨ ਦਾਤਰ ਲੈ ਕੇ ਉਸਦੇ ਕੋਲ ਆ ਗਏ | ਜਿਨ੍ਹਾਂ ਨੇ ਉਸਦੀ ਕੁੱਟਮਾਰ ਕਰਕੇ ਉਸਨੂੰ ਦਾਤਰਾ ਦਾ ਡਰਾਵਾ ਦੇ ਕੇ ਉਸਦਾ ਕਿੱਟ ਬੈਗ, ਜਿਸ ਵਿੱਚ ਉਸਦਾ ਪਰਸ ਜਿਸ ਵਿੱਚ ਕਰੀਬ 1,000/- ਰੁਪਏ, ਅਧਾਰ ਕਾਰਡ, ਇੱਕ ਮੋਬਾਇਲ ਫੋਨ ਸੀ, ਉਸਦੇ ਕੋਲੋ ਜ਼ਬਰਦਸਤੀ ਖੋਹ ਕੇ ਆਪਣੀ ਸਕੂਟਰੀ ਪਰ ਸਵਾਰ ਹੋ ਕੇ ਫਰਾਰ ਹੋ ਗਏ | ਜਿਨ੍ਹਾਂ ਨੂੰ ਉਸਨੇ ਮੌਕਾ ਪਰ ਪਹਿਚਾਣ ਲਿਆ | ਜਿਨ੍ਹਾਂ ਨੌਜਵਾਨਾ ਕੋਲ ਦਾਤਰ ਸੀ, ਉਹਨਾ ਦਾ ਨਾਮ ਸਮਾਇਲ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਸੀਚੇਵਾਲ ਥਾਣਾ ਲੋਹੀਆ ਅਤੇ ਯੁਵਰਾਜ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਪਿੰਡ ਯਕੇਪੁਰ ਖੁਰਦ ਥਾਣਾ ਲੋਹੀਆ ਅਤੇ ਸਕੂਟਰੀ ਚਲਾਉਣ ਵਾਲੇ ਨੌਜਵਾਨ ਦਾ ਨਾਮ ਚੰਦਨ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਪਿੰਡ ਯੱਕੋਪੁਰ ਖੁਰਦ ਥਾਣਾ ਲੋਹੀਆ ਹੈ | ਜਿਸ 'ਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਨਕੋਦਰ ਵਿਖੇ ਅਧੀਨ ਧਾਰਾ 309(4),3(5) ਬੀ.ਐਨ.ਐੱਸ ਦਰਜ ਰਜਿਸਟਰ ਕੀਤਾ ਗਿਆ | ਦੋਸ਼ੀਆਂ ਸਮਾਇਲ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਸੀਚੇਵਾਲ ਥਾਣਾ ਲੋਹੀਆਂ ਅਤੇ ਚੰਦਨ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਪਿੰਡ ਯੱਕੋਪੁਰ ਖੁਰਦ ਥਾਣਾ ਲੋਹੀਆਂ ਨੂੰ 3 ਸਤੰਬਰ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ ਖੋਹ ਕੀਤੀ 1000 ਰੁਪਏ, ਅਧਾਰ ਕਾਰਡ, ਫੋਨ, ਵਾਰਦਾਤ ਦੌਰਾਨ ਵਰਤਿਆ ਦਾਤਰ ਅਤੇ ਸਕੂਟਰੀ ਐਕਟਿਵਾ ਬਰਾਮਦ ਕੀਤੀ ਗਈ | ਜੋ ਦੋਸ਼ੀਆਂ ਨੇ ਇਹ ਸਕੂਟਰੀ 28 ਅਗਸਤ ਨੂੰ ਨਕੋਦਰ ਤੋਂ ਦਿਨੇਸ਼ ਪੁੱਤਰ ਹਰਬੰਸ ਲਾਲ ਪਾਸੋਂ ਖੋਹ ਕੀਤੀ ਸੀ ਅਤੇ ਸਕੂਟਰੀ ਦੀ ਖੋਹ ਸਬੰਧੀ ਥਾਣਾ ਸਿਟੀ ਨਕੋਦਰ ਵਿਖੇ ਮੁਕੱਦਮਾ ਦਰਜ ਰਜਿਸਟਰ ਹੈ | ਦੋਸ਼ੀ ਯੁਵਰਾਜ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਪਿੰਡ ਯਕਪੁਰ ਖੁਰਦ ਥਾਣਾ ਲੋਹੀਆਂ ਦੀ ਗਿ੍ਫ਼ਤਾਰੀ ਬਾਕੀ ਹੈ ਜੋ ਫ਼ਰਾਰ ਹੈ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਗਿ੍ਫਤਾਰ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ |