13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮਹੰਤ ਸ਼ਿਵਾਨੀ ਦੀ ਭੇਦਭਰੀ ਹਾਲਤ ਵਿਚ ਮੌਤ

Ad Position 21
No active advertisement
ਅਜੀਤ ਡੈਸਕ 05-09-2025
ਗੁਰਾਇਆ, 4 ਸਤੰਬਰ (ਬਲਵਿੰਦਰ ਸਿੰਘ)-ਇੱਥੇ ਦੀ ਮਹੰਤ ਸ਼ਿਵਾਨੀ ਦੀ ਕੁਦਰਤੀ ਮੌਤ ਹੋਣ ਦੀ ਖ਼ਬਰ ਮਿਲੀ ਸੀ ਪਰ ਦੇਰ ਸ਼ਾਮ ਇਸ ਮਾਮਲੇ ਨੂੰ ਕਥਿਤ ਕਤਲ ਦਾ ਮਾਮਲਾ ਦੱਸੇ ਜਾਣ ਨਾਲ ਚਰਚਾ ਬਣ ਗਈ | ਅੰਤਿਮ ਰਸਮਾਂ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆ ਸਨ ਕਿ ਇਹ ਚਰਚਾ ਬਣ ਗਈ ਕਿ ਮਹੰਤ ਸ਼ਿਵਾਨੀ ਦਾ ਕਤਲ ਕੀਤਾ ਗਿਆ ਹੈ | ਉਸ ਦੇ ਗੱਲ 'ਤੇ ਰੱਸੀ ਦੇ ਨਿਸ਼ਾਨ ਦੇਖ ਕੇ ਪੁਲਿਸ ਵੀ ਹਰਕਤ ਵਿਚ ਆ ਗਈ | ਮਹੰਤ ਸ਼ਿਵਾਨੀ ਦੇ ਪੁਰਾਣੇ ਡਰਾਈਵਰ ਨੇ ਦਾਅਵਾ ਕੀਤਾ ਹੈ ਕਿ ਮਹੰਤ ਸ਼ਿਵਾਨੀ ਦੀ ਮੌਤ ਕੁਦਰਤੀ ਨਹੀਂ, ਸਗੋਂ ਗਲਾ ਘੁੱਟ ਕੇ ਕੀਤੀ ਗਈ ਹੈ | ਇਸ ਸਬੰਧੀ ਵਾਇਰਲ ਆਡੀਓ ਅਨੁਸਾਰ, ਮਿ੍ਤਕਾ ਦੇ ਗਲੇ 'ਤੇ ਗਹਿਰੇ ਜ਼ਖ਼ਮ ਦੇ ਨਿਸ਼ਾਨ ਸਨ ਅਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਦਾ ਕਤਲ ਕੀਤਾ ਗਿਆ | ਪੁਲਿਸ ਨੇ ਹਰਕਤ ਵਿਚ ਆ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿ੍ਤਕਾ ਦਾ ਭਰਾ, ਜੋ ਜੰਮੂ 'ਚ ਰਹਿੰਦਾ ਹੈ, ਵੀ ਮੌਕੇ 'ਤੇ ਪਹੁੰਚਿਆ | ਉਸ ਨੇ ਕਿਹਾ ਕਿ ਉਸ ਨੰੂ ਸਵੇਰੇ ਮੌਤ ਦੀ ਖ਼ਬਰ ਮਿਲੀ ਅਤੇ ਉਹ ਤੁਰੰਤ ਇੱਥੇ ਪੁੱਜਾ ਹੈ ਉਸ ਨੇ ਕਿਹਾ ਕਿ ਰਾਤ ਦੇਰ ਤੱਕ ਸ਼ਿਵਾਨੀ ਮਹੰਤ ਦੀ ਗੱਲਬਾਤ ਹੁੰਦੀ ਰਹੀ ਅਤੇ ਸਭ ਕੁੱਝ ਠੀਕ ਸੀ, ਪਰ ਸਵੇਰੇ ਮੌਤ ਦੀ ਖ਼ਬਰ ਮਿਲੀ ਹੈ | ਐੱਸ.ਐੱਚ.ਓ. ਸਿਕੰਦਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ | ਜੋ ਵੀ ਦੋਸ਼ੀ ਹੋਵੇਗਾ ਬਖ਼ਸ਼ਿਆ ਨਹੀਂ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪਵਨ ਟੀਨੂੰ ਨੇ ਸ਼ਾਹਕੋਟ ਹਲਕੇ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਭੇਜੀ ਰਾਹਤ ਸਮੱਗਰੀ <br/> ਅਗਲੀ ਖ਼ਬਰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕਰੇ ਸਰਕਾਰ-ਡੀ.ਐਰੀ <br/>
Ad Position 24