ਲੋਹੀਆਂ ਖਾਸ, 5 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਨੇੜੇ ਪੈਂਦੇ ਪਿੰਡ ਨਵਾਂ ਪਿੰਡ ਖਾਲੇਵਾਲ ਨੇੜਿਓਾ ਲੰਘਦੀ ਚਿੱਟੀ ਵੇਂਈ 'ਤੇ ਬਣੇ ਪੁਲ ਤੋਂ ਹੇਠਾਂ ਪਾਣੀ ਵਿੱਚ ਲੋਹੀਆਂ ਸ਼ਹਿਰ ਦੇ ਇਕ ਨÏਜਵਾਨ ਵੱਲੋਂ ਛਾਲ ਮਾਰ ਦਿੱਤੀ ਗਈ ਹੈ | ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਆਪਣੇ ਮੋਟਰਸਾਈਕਲ ਨੂੰ ਪੁੱਲ 'ਤੇ ਖੜ੍ਹਾ ਕਰਕੇ ਛਾਲ ਮਾਰਨ ਵਾਲੇ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ (30) ਹੈ ਅਤੇ ਉਹ ਸਿੱਧੂਪੁਰ ਰੋਡ ਲੋਹੀਆਂ ਖਾਸ ਦੀ 'ਤੇ ਇੱਕ ਕਲੋਨੀ ਵਿਚ ਆਪਣੀ ਪਤਨੀ ਮਨਪ੍ਰੀਤ ਕੌਰ ਅਤੇ ਇਕ ਢਾਈ ਸਾਲ ਦੀ ਬੇਟੀ ਨਾਲ ਰਹਿ ਰਿਹਾ ਸੀ¢ ਪਰਿਵਾਰ ਦੇ ਦੱਸਣ ਮੁਤਾਬਿਕ ਗੁਰਪ੍ਰੀਤ ਹਾਲੇ 10-15 ਦਿਨ ਪਹਿਲਾਂ ਹੀ ਦੁਬਈ ਤੋਂ ਵਾਪਿਸ ਆਇਆ ਸੀ ਅਤੇ ਅਕਸਰ ਕਰਜ਼ੇ ਤੋਂ ਦੁੱਖੀ ਰਹਿੰਦਾ ਸੀ | ਮÏਕੇ 'ਤੇ ਪਹੁੰਚੇ ਸ਼ਾਹਕੋਟ ਦੇ ਡੀ.ਐੱਸ.ਪੀ. ਉਂਕਾਰ ਸਿੰਘ ਬਰਾੜ ਅਤੇ ਲੋਹੀਆਂ ਥਾਣਾ ਮੁਖੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਹੀ ਐਨ.ਡੀ.ਆਰ.ਐਫ਼. ਟੀਮ ਅਤੇ ਗੋਤਾਖੋਰ ਛਾਲ ਮਾਰਨ ਵਾਲੇ ਨੌਜਵਾਨ ਨੂੰ ਲਗਾਤਾਰ ਪਾਣੀ ਵਿਚੋਂ ਲੱਭ ਰਹੇ ਹਨ, ਪ੍ਰੰਤੂ ਪਾਣੀ ਦਾ ਵਹਾਅ ਤੇਜ ਹੋਣ ਕਰਕੇ ਹਾਲੇ ਤੱਕ ਸਫਲਤਾ ਹਾਸਲ ਨਹੀਂ ਹੋਈ | ਉਧਰ ਲੋਹੀਆਂ ਦੇ ਥਾਣਾ ਮੁਖੀ ਗੁਰਸ਼ਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਰ ਸ਼ਾਮ ਤੱਕ ਐਨ. ਡੀ. ਆਰ. ਐਫ਼. ਟੀਮ ਅਤੇ ਗੋਤਾਖੋਰਾਂ ਵੱਲੋਂ ਨੌਜਵਾਨ ਦੀ ਭਾਲ ਕੀਤੀ ਗਈ ਪਰ ਨਹੀਂ ਲੱਭਿਆ | ਉਨ੍ਹਾਂ ਕਿਹਾ ਕਿ ਕੱਲ੍ਹ ਸਵੇਰੇ ਦੁਬਾਰਾ ਟੀਮਾਂ ਨੌਜਵਾਨ ਦੀ ਭਾਲ ਲਈ ਜੁਟ ਜਾਣਗੀਆਂ | ਉਨ੍ਹਾਂ ਇਹ ਵੀ ਦੱਸਿਆ ਕਿ ਨੌਜਵਾਨ ਦੇ ਪਰਿਵਾਰ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਅਗਲੇਰੀ ਕਾਰਵਾਈ ਨੌਜਵਾਨ ਦੇ ਲੱਭਣ ਉਪਰੰਤ ਕੀਤੀ ਜਾਵੇਗੀ |