20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸੰਗੋਵਾਲ ਦਰਿਆ ਦੇ ਬੰਨ੍ਹ ਨੂੰ ਬਚਾਉਣ ਲਈ ਰਾਤ-ਦਿਨ ਚੱਲ ਰਿਹੈ ਕੰਮ-ਇੰਦਰਜੀਤ ਕੌਰ ਮਾਨ

Ad Position 21
No active advertisement
ਅਜੀਤ ਡੈਸਕ 06-09-2025
ਜਲੰਧਰ, 5 ਸਤੰਬਰ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਇੰਦਜੀਤ ਕੌਰ ਮਾਨ ਨੇ ਸੰਗੋਵਾਲ ਦਰਿਆ ਦੇ ਬੰਨ੍ਹ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ 'ਤੇ ਤਸੱਲੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਰਾਤ-ਦਿਨ ਕੰਮ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਹਾ ਕਿ ਬੰਨ੍ਹ ਦੀ ਮਜ਼ਬੂਤੀ ਲਈ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਦੇ ਨਾਲ ਨਰੇਗਾ ਅਧੀਨ 300 ਮਜਦੂਰ ਵੀ ਕੰਮ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਚੱਲ ਰਹੀ ਮਸ਼ੀਨਰੀ ਬਾਰੇ ਆਖਿਆ ਕਿ ਇਹ ਸਰਕਾਰ ਅਧੀਨ ਚੱਲ ਰਹੀ ਹੈ¢ ਇਸ ਦੇ ਨਾਲ ਹੀ ਬੀਬੀ ਮਾਨ ਨੇ ਕਿਹਾ ਕਿ ਸਾਡੇ ਨÏਜਵਾਨਾਂ ਵਿਚ ਬਹੁਤ ਉਤਸ਼ਾਹ ਹੈ ਉਹ ਦਿਨ ਰਾਤ ਮਿੱਟੀ ਦੀਆਂ ਟਰਾਲੀਆਂ ਰਾਹੀਂ ਸੇਵਾ ਕਰ ਰਹੇ ਹਨ¢ ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਤੋਂ ਹੜ੍ਹ ਪ੍ਰਭਾਵਿਤ ਘਰਾਂ ਤੇ ਮਕਾਨਾਂ ਦੀ ਗਿਰਦਾਵਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਡਿੱਗੇ ਮਕਾਨਾਂ ਲਈ 1.20 ਲੱਖ ਰੁਪਏ ਅਤੇ ਮੁਰੰਮਤ ਵਾਸਤੇ 6500 ਰੁਪਏ ਦਿੱਤੇ ਜਾਣਗੇ | ਬੀਬੀ ਮਾਨ ਨੇ ਦਸਿਆ ਕਿ ਅੱਜ ਕੁਝ ਮਕਾਨਾਂ ਲਈ ਸਹਾਇਤਾ ਵੰਡਣੀ ਸ਼ੁਰੂ ਵੀ ਕਰ ਦਿੱਤੀ ਗਈ ਹੈ | ਇਸ ਤੋਂ ਉਪਰੰਤ ਫਸਲਾਂ ਦੀ ਗਿਰਦਾਵਰੀ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਰਹੀਆਂ ਹਨ, ਉੱਥੇ ਬਾਪੂ ਲਾਲ ਬਾਦਸ਼ਾਹ ਕਮੇਟੀ ਨਕੋਦਰ ਵੱਲੋ ਇਕ ਹਜ਼ਾਰ ਰਾਸ਼ਨ ਦਾ ਪੈਕਟ ਵੰਡਣ ਲਈ ਦਿੱਤਾ ਗਿਆ, ਜਦਕਿ ਟਰੱਕ ਯੂਨੀਅਨ ਨਕੋਦਰ ਵੱਲੋ ਵੀ ਰਾਸ਼ਨ ਵੰਡਣ ਲਈ ਦਿੱਤਾ ਗਿਆ ਹੈ¢ ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਧਾਨ ਜਤਿੰਦਰ ਸਿੰਘ ਲਾਲੀ, ਬਲਿਹਾਰ ਸਿੰਘ, ਭੁਪਿੰਦਰ ਸਿੰਘ, ਭੁਪਿੰਦਰ ਸਿੰਘ ਬਾਬਾ, ਰਵਿੰਦਰ ਕੱਲਾ, ਸ਼ਿਵਾ, ਜਸਬੀਰ ਸਿੰਘ ਧੰਜਲ, ਹਿਮਾਸ਼ੂ ਜੈਨ, ਪਰਦੀਪ ਸ਼ੇਰਪੁਰੀ, ਐਮ ਸੀ ਅਮਰੀਕ ਸਿੰਘ, ਨਰੇਸ਼ ਕੁਮਾਰ, ਸੰਜੀਵ ਅਹੂਜਾ ਵੀ ਮੌਜੂਦ ਸਨ | ਬੀਬੀ ਇੰਦਰਜੀਤ ਕੌਰ ਮਾਨ ਵਲੋਂ ਨੂਰਮਹਿਲ ਵਿੱਚ ਵੀ ਘਰ ਘਰ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ¢ ਇਸ ਸਮੇਂ ਬੀਬੀ ਮਾਨ ਨਾਲ ਚੇਅਰਮੈਨ ਲਖਵੀਰ ਸਿੰਘ, ਦਵਿੰਦਰ ਸੰਧੂ, ਐਮ ਸੀ ਰਾਜਾ ਮਿਸਰ, ਰਾਜੂ ਉੱਪਲ, ਪਿੰਕਾ ਸੇਖੜੀ, ਰਾਕੇਸ਼ ਕੁਮਾਰ ਸ਼ਰਮਾ, ਰਾਜੇਸ਼ ਬੱਬਰ, ਸੰਦੀਪ ਤਾਕਿਆਰ, ਸੰਦੀਪ ਮਿੱਤੂ, ਪਿ੍ੰਸ ਵਰਮਾ, ਸੁਖਦੇਵ ਲੰਗਾਹ, ਰਾਕੇਸ਼ ਕੁਮਾਰ ਰਿੰਕੂ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਚਿੱਟੀ ਵੇਈਾ ਦੇ ਨਾਲ ਲੱਗਦੇ ਖੇਤਰਾਂ 'ਚ ਫ਼ਸਲਾਂ ਅਜੇ ਵੀ ਪਾਣੀ 'ਚ ਡੁੱਬੀਆਂ ਅਗਲੀ ਖ਼ਬਰ ਲੋਹੀਆਂ ਦੇ ਨੌਜਵਾਨ ਨੇ ਨਵਾਂ ਪਿੰਡ ਖਾਲੇਵਾਲ ਪੁਲ ਤੋਂ ਮਾਰੀ ਹੈ ਛਾਲ, ਜਾਰੀ ਹੈ ਭਾਲ
Ad Position 24