20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਜ਼ਰੂਰੀ ਵਸਤਾਂ ਅਤੇ ਬੇੜੀਆਂ ਦਾ ਪ੍ਰਬੰਧ ਕਰੇ ਸਰਕਾਰ-ਅਭਿਸ਼ੇਕ

Ad Position 21
No active advertisement
ਅਜੀਤ ਡੈਸਕ 06-09-2025
ਫਿਲੌਰ, 5 ਸਤੰਬਰ (ਵਿਪਨ ਗੈਰੀ)-ਵਿਧਾਨ ਸਭਾ ਹਲਕਾ ਫਿਲੌਰ ਤੋਂ ਭਾਜਪਾ ਦੇ ਸੀਨ ਆਗੂ ਅਤੇ ਮੰਡਲ ਅੱਪਰਾ ਦੇ ਪ੍ਰਧਾਨ ਅਭਿਸ਼ੇਕ ਸਿੰਘ ਨੇ ਚਿੰਤਾ ਜ਼ਾਹਿਰ ਕਰਦਿਆਂ ਦੱਸਿਆ ਕਿ ਪਹਾੜਾਂ ਵੱਲ ਲਗਾਤਾਰ ਹੋ ਰਹੀ ਵਾਰਿਸ਼ ਕਾਰਨ ਕਈ ਦਿਨਾ ਤੋਂ ਸੂਬੇ 'ਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਪੰਜਾਬ ਅੰਦਰ ਸਤਲੁਜ ਅਤੇ ਬਿਆਸ ਦਰਿਆ ਰਾਹੀ ਪਹੁੰਚ ਰਿਹਾ ਪਾਣੀ ਤਬਾਹੀ ਮਚਾ ਰਿਹਾ ਹੈ | ਜਦ ਕਿ ਹੁਣ ਤੱਕ ਵੱਡੀ ਪੱਧਰ 'ਤੇ ਲੋਕਾਂ ਦਾ ਨੁਕਸਾਨ ਵੀ ਹੋ ਚੁੱਕਾ ਹੈ | ਆਗੂ ਨੇ ਕਿਹਾ ਕਿ ਸਥਿਤੀ ਦਾ ਸਾਹਮਣਾ ਕਰਨ ਲਈ ਲੋਕ ਇੱਕ ਦੂਸਰੇ ਦਾ ਸਾਥ ਦੇਣ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਸਰਕਾਰ ਜ਼ਰੂਰੀ ਵਸਤਾਂ ਅਤੇ ਵੇੜ੍ਹੀਆਂ ਦਾ ਪੁਖ਼ਤਾ ਪ੍ਰਬੰਧ ਕਰਕੇ ਦੇਵੇ | ਇਸ ਤੋਂ ਇਲਾਵਾ ਭਾਜਪਾ ਵਲ਼ੋਂ ਵੀ ਟੀਮ ਗਠਿਤ ਕੀਤੀ ਗਈ ਹੈ ਤੇ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਸ਼ੂਆਂ ਦੇ ਇਲਾਜ ਲਈ ਪਸ਼ੂ ਪਾਲਣ ਵਿਭਾਗ ਅਤੇ ਚਾਰੇ ਲਈ ਖੇਤੀਬਾੜੀ ਵਿਭਾਗ ਸਰਗਰਮ <br/>... ਅਗਲੀ ਖ਼ਬਰ ਜਾਇਦਾਦ ਹੜੱਪਣ ਅਤੇ ਗੱਦੀ ਸਾਂਭਣ ਲਈ ਚੇਲੇ ਨੇ ਕੀਤਾ ਸੀ ਮਹੰਤ ਸ਼ਿਵਾਨੀ ਦਾ ਕਤਲ-ਮੁਕੱਦਮਾ ਦਰਜ
Ad Position 24