20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਜਾਇਦਾਦ ਹੜੱਪਣ ਅਤੇ ਗੱਦੀ ਸਾਂਭਣ ਲਈ ਚੇਲੇ ਨੇ ਕੀਤਾ ਸੀ ਮਹੰਤ ਸ਼ਿਵਾਨੀ ਦਾ ਕਤਲ-ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 06-09-2025
ਗੁਰਾਇਆ, 5 ਸਤੰਬਰ (ਬਲਵਿੰਦਰ ਸਿੰਘ)-ਬੀਤੇ ਦਿਨੀ ਮਹੰਤ ਸ਼ਿਵਾਨੀ ਦਾ ਕਤਲ ਉਸ ਦੇ ਹੀ ਚੇਲੇ ਨਿਤਿਕਾ ਵਲੋਂ ਚੁਨੀ ਨਾਲ ਗਲਾ ਘੁੱਟ ਕੇ ਕੀਤਾ ਗਿਆ ਸੀ | ਇਸ ਸਬੰਧੀ ਪੁਲਿਸ ਨੇ ਮਿ੍ਤਕਾ ਦੇ ਭਰਾ ਗਾਰੂ ਰਾਮ ਪੁੱਤਰ ਗੁਰਦਿਆਲ ਵਾਸੀ ਲਖਵਾੜਾ ਜੰਮੂ ਦੇ ਬਿਆਨਾਂ 'ਤੇ ਧਾਰਾ 103(1) ਅਧੀਨ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ | ਬਿਆਨ ਕਰਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਭਰਾ ਸ਼ਿਵਾਨੀ ਮਹੰਤ ਦਾ ਕਤਲ ਨਿਤਿਕਾ ਪੁੱਤਰ ਕਰਨੈਲ ਸਿੰਘ ਵਾਸੀ ਚੰਦਰ ਲੋਕ ਕਾਲੋਨੀ ਲੁਧਿਆਣਾ ਨੇ ਚੁੰਨੀ ਨਾਲ ਗਲਾ ਘੁੱਟ ਕੇ ਕੀਤਾ ਹੈ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ | ਜਿਸ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ ਹੈ | ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਐੱਸ.ਐੱਚ.ਓ. ਨੇ ਦੱਸਿਆ ਕਿ ਦੋਸ਼ੀ ਨੇ ਇਸ ਕਤਲ ਨੂੰ ਅੰਜਾਮ ਜਾਇਦਾਦ ਹੜੱਪਣ ਅਤੇ ਗੱਦੀ 'ਤੇ ਬੈਠਣ ਲਈ ਆਪਣਾ ਰਾਹ ਪੱਧਰਾ ਕਰਨ ਲਈ ਕੀਤਾ ਹੈ | ਦੋਸ਼ੀ ਨੂੰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਸ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਜ਼ਰੂਰੀ ਵਸਤਾਂ ਅਤੇ ਬੇੜੀਆਂ ਦਾ ਪ੍ਰਬੰਧ ਕਰੇ ਸਰਕਾਰ-ਅਭਿਸ਼ੇਕ ਅਗਲੀ ਖ਼ਬਰ ਇੰਡੀਅਨ ਆਰਮੀ ਵਿਚ ਲੈਫਟੀਨੈਂਟ ਕਰਨਲ ਬਣ ਕੇ ਅਰਵਿੰਦ ਸ਼ਰਮਾ ਨੇ ਲੋਹੀਆਂ ਇਲਾਕੇ ਦਾ ਮਾਣ ਵਧਾਇਆ
Ad Position 24