20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਇੰਡੀਅਨ ਆਰਮੀ ਵਿਚ ਲੈਫਟੀਨੈਂਟ ਕਰਨਲ ਬਣ ਕੇ ਅਰਵਿੰਦ ਸ਼ਰਮਾ ਨੇ ਲੋਹੀਆਂ ਇਲਾਕੇ ਦਾ ਮਾਣ ਵਧਾਇਆ

Ad Position 21
No active advertisement
ਅਜੀਤ ਡੈਸਕ 06-09-2025
ਲੋਹੀਆਂ ਖਾਸ, 5 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਇਲਾਕੇ ਦੇ ਪਿੰਡ ਫੁੱਲ ਘੁਦੂਵਾਲ ਦੇ ਜੰਮਪਲ ਅਤੇ ਹੋਣਹਾਰ ਜਵਾਨ ਅਰਵਿੰਦ ਸ਼ਰਮਾ ਨੇ ਇੰਡੀਅਨ ਆਰਮੀ ਵਿੱਚ ਲੈਫਟੀਨੈਂਟ ਕਰਨਲ ਬਣ ਕੇ ਆਪਣੇ ਮਾਪਿਆਂ ਦਾ, ਪਿੰਡ ਦਾ ਅਤੇ ਪੂਰੇ ਲੋਹੀਆਂ ਇਲਾਕੇ ਦਾ ਮਾਣ ਵਧਾਇਆ ਹੈ | ਜਾਣਕਾਰੀ ਦਿੰਦਿਆਂ ਪੰਚਾਇਤ ਅਫ਼ਸਰ ਰੁਪੇਸ਼ ਸੱਦੀ ਨੇ ਦੱਸਿਆ ਕਿ ਸਾਡੇ ਦੋਸਤ ਮਧੂ ਸੂਧਨ ਸ਼ਰਮਾ ਦੇ ਭਰਾ ਅਤੇ ਡਾਕਟਰ ਸ਼ਾਮ ਲਾਲ ਸ਼ਰਮਾ, ਮਾਤਾ ਉਰਮਿਲਾ ਸ਼ਰਮਾ ਦੇ ਲਗਤੇਜ਼ਿਗਰ ਅਰਵਿੰਦ ਸ਼ਰਮਾ ਨੇ ਸਖਤ ਮਿਹਨਤ ਅਤੇ ਲਗਨ ਨਾਲ ਦੇਸ਼ ਅਤੇ ਫੌਜ ਦੀ ਸੇਵਾ ਕੀਤੀ ਹੈ ਅਤੇ ਉਸੇ ਤੇ ਬਲਬੂਤੇ ਉਹ ਅੱਗੇ ਵਧੇ ਹਨ | ਇਸ ਮੌਕੇ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਖਾਸ ਦੇ ਗੱਦੀ ਨਸ਼ੀਨ ਸ਼੍ਰੀ ਸ਼੍ਰੀ 1008 ਮਹਾ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਜੀ ਮਹਾਰਾਜ ਵੱਲੋਂ ਆਸ਼ਿਰਵਾਦ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਨਿਯਕਤੀ ਤੋਂ ਬਾਅਦ ਪਿੰਡ ਫੁੱਲ ਘੁਦੂਵਾਲ ਦੇ ਸ਼ਰਮਾ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ 'ਚ ਐਕਟਿਵ ਸਿਟੀਜਨ ਕਲੱਬ ਲੋਹੀਆਂ ਖਾਸ, ਬ੍ਰਾਹਮਣ ਸਭਾ ਲੋਹੀਆਂ ਖਾਸ, ਮਹਾਦੇਵ ਸੇਵਾ ਦਲ ਲੋਹੀਆਂ, ਪਿੰਡ ਘੁੱਦੂਵਾਲ ਦੇ ਸਰਪੰਚ ਸੁਖਵਿੰਦਰ ਸਿੰਘ ਲਾਡੀ, ਇੰਸਪੈਕਟਰ ਜਸਪਾਲ ਸਿੰਘ ਚੰਡੀਗੜ੍ਹ, ਸਾ. ਸਰਪੰਚ ਜੋਗਾ ਸਿੰਘ, ਸਾ. ਪੰਚ ਤੀਰਥ ਸਿੰਘ, ਫੁੱਲ ਦੇ ਸਾ. ਸਰਪੰਚ ਸ਼ੀਤਲ ਸਿੰਘ, ਡਾ. ਜਗਤਾਰ ਸਿੰਘ ਚੰਦੀ, ਨਵਾਂ ਪਿੰਡ ਦੋਨੇਵਾਲ ਦੇ ਨੰਬਰਦਾਰ ਪਰਮਜੀਤ ਸਿੰਘ, ਸਰਪੰਚ ਅਵਤਾਰ ਸਿੰਘ, ਸਾ. ਸਰਪੰਚ ਸੰਤੋਖ ਸਿੰਘ ਬੱਗਾ, ਸਾ. ਸਰਪੰਚ ਰਾਜਵੰਤ ਸਿੰਘ ਚੰਦੀ, ਪੰਚ ਸੁਖਵਿੰਦਰ ਸਿੰਘ ਸਮੇਤ ਹੋਰ ਪਤਵੰਤਿਆਂ ਦੇ ਨਾਮ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਜਾਇਦਾਦ ਹੜੱਪਣ ਅਤੇ ਗੱਦੀ ਸਾਂਭਣ ਲਈ ਚੇਲੇ ਨੇ ਕੀਤਾ ਸੀ ਮਹੰਤ ਸ਼ਿਵਾਨੀ ਦਾ ਕਤਲ-ਮੁਕੱਦਮਾ ਦਰਜ ਅਗਲੀ ਖ਼ਬਰ ਸ੍ਰੀ ਸਾੲੀਂ ਸਨਾਤਨ ਧਰਮ ਮੰਦਰ ਸ਼ਾਹਕੋਟ ਕਰੇਗਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ
Ad Position 24