20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸ੍ਰੀ ਸਾੲੀਂ ਸਨਾਤਨ ਧਰਮ ਮੰਦਰ ਸ਼ਾਹਕੋਟ ਕਰੇਗਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ

Ad Position 21
No active advertisement
ਗੌਰਵ ਸ਼ਰਮਾ <br/> 06-09-2025
ਸ਼ਾਹਕੋਟ, 5 ਸਤੰਬਰ (ਸੁਖਦੀਪ ਸਿੰਘ)-ਸਤਲੁਜ ਅਤੇ ਬਿਆਸ ਦਰਿਆ ਸਮੇਤ ਵੇੲੀਂ 'ਚ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਸ੍ਰੀ ਸਾੲੀਂ ਸਨਾਤਨ ਧਰਮ ਮੰਦਰ ਨਜ਼ਦੀਕ ਫਲਾਈਓਵਰ, ਸ਼ਾਹਕੋਟ ਵੱਲੋਂ ਵਿਕਰਮ ਪਾਸੀ (ਯੂ.ਐੱਸ.ਏ.) ਤੇ ਪਾਸੀ ਪਰਿਵਾਰ ਦੇ ਸਹਿਯੋਗ ਨਾਲ ਲੋਕ ਸੇਵਾ 'ਚ ਹਿੱਸਾ ਪਾਉਂਦਿਆਂ ਕਰਾਟੇ ਕੋਚ ਗੌਰਵ ਸ਼ਰਮਾ ਨੇ ਪ੍ਰਸ਼ਾਸਨ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸ਼ਾਹਕੋਟ, ਲੋਹੀਆਂ, ਸੁਲਤਾਨਪੁਰ ਲੋਧੀ ਇਲਾਕੇ 'ਚ ਕਿਸੇ ਵੀ ਪਰਿਵਾਰ ਕੋਲ ਬਰਸਾਤ ਜਾਂ ਹੜ੍ਹਾਂ ਦੇ ਪਾਣੀ ਕਾਰਨ ਰਹਿਣ ਲਈ ਜਗ੍ਹਾ ਨਹੀਂ ਹੈ ਤਾਂ ਉਹ ਵਿਅਕਤੀ ਸਾਡੇ ਕੋਲ ਸ਼ਾਹਕੋਟ ਆ ਸਕਦੇ ਹਨ, ਜਿੱਥੇ ਉਨ੍ਹਾਂ ਦੇ ਪੂਰੇ ਪਰਿਵਾਰ ਲਈ ਰਹਿਣ, ਬਿਸਤਰੇ ਅਤੇ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ | ਇਸ ਸੇਵਾ ਲਈ ਗੌਰਵ ਸ਼ਰਮਾ ਨਾਲ 89683-39663 ਅਤੇ ਜਤਿਨ ਪਾਸੀ 98722-32267 ਨਾਲ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਆਰਮੀ ਵਿਚ ਲੈਫਟੀਨੈਂਟ ਕਰਨਲ ਬਣ ਕੇ ਅਰਵਿੰਦ ਸ਼ਰਮਾ ਨੇ ਲੋਹੀਆਂ ਇਲਾਕੇ ਦਾ ਮਾਣ ਵਧਾਇਆ ਅਗਲੀ ਖ਼ਬਰ ਗੁਰਦੀਪ ਸਿੰਘ ਆਹਲੂਵਾਲੀਆ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ
Ad Position 24