20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਗੁਰਦੀਪ ਸਿੰਘ ਆਹਲੂਵਾਲੀਆ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 06-09-2025
ਸ਼ਾਹਕੋਟ, 5 ਸਤੰਬਰ (ਨਗਿੰਦਰ ਸਿੰਘ ਬਾਂਸਲ)-ਸੋਸ਼ਲ ਇੰਪਾਵਰਮੈਂਟ ਐਂਡ ਵੈਲਫ਼ੇਅਰ ਅਲਾਇੰਸ (ਸੇਵਾ) ਦੇ ਚੇਅਰਮੈਨ ਤੇ ਨਬਜ਼ ਵੀਕਲੀ ਦੇ ਸੰਪਾਦਕ ਦਵਿੰਦਰ ਸਿੰਘ ਆਹਲੂਵਾਲੀਆ ਅਤੇ ਜਸਵੀਰ ਸਿੰਘ ਆਹਲੂਵਾਲੀਆ ਯੂ.ਐੱਸ.ਏ. ਦੇ ਪਿਤਾ ਸੇਵਾ ਮੁਕਤ ਸੈਂਟਰ ਹੈੱਡ ਟੀਚਰ ਅਤੇ ਅਧਿਆਪਕ ਆਗੂ ਸ. ਗੁਰਦੀਪ ਸਿੰਘ ਆਹਲੂਵਾਲੀਆ, ਜੋ ਬੀਤੀ 27 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਏ ਹਨ, ਨਮਿੱਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਮੁਹੱਲਾ ਇੰਪਲਾਈਜ਼ ਕਾਲੋਨੀ ਸ਼ਾਹਕੋਟ ਵਿਖੇ ਪਾਏ ਗਏ | ਉਪਰੰਤ ਗੁਰਦੁਆਰਾ ਸਿੰਘ ਸਭਾ ਮੇਨ ਬਜ਼ਾਰ ਸ਼ਾਹਕੋਟ ਵਿਖੇ ਭਾਈ ਚਮਕੌਰ ਸਿੰਘ ਜਲੰਧਰ ਵਾਲੇ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਮਤਿ ਅਨੁਸਾਰ ਜ਼ਿੰਦਗੀ ਤੇ ਮੌਤ ਦੇ ਫ਼ਲਸਫ਼ੇ ਬਾਰੇ ਜਾਣੂ ਕਰਵਾਇਆ | ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸ. ਆਹਲੂਵਾਲੀਆ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਵਲੋਂ ਅਧਿਆਪਨ ਤੇ ਸਮਾਜਿਕ ਖੇਤਰ ਵਿਚ ਪਾਏ ਯੋਗਦਾਨ ਅਤੇ ਅਧਿਆਪਕ ਵਰਗ ਲਈ ਕੀਤੇ ਸੰਘਰਸ਼ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਉਨ੍ਹਾਂ ਦੇ ਪੁੱਤਰ ਦਵਿੰਦਰ ਸਿੰਘ ਤੇ ਜਸਵੀਰ ਸਿੰਘ ਵੀ ਸਮਾਜ ਸੇਵਾ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਅੰਤਿਮ ਅਰਦਾਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਜਗਜੀਤ ਸਿੰਘ ਆਈ.ਜੀ. ਪੰਜਾਬ ਪੁਲਿਸ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਜਥੇ. ਚਰਨ ਸਿੰਘ ਸਿੰਧੜ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਬਲਕਾਰ ਸਿੰਘ ਚੱਠਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਪੁਰ, ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਸਾਬਕਾ ਪ੍ਰਧਾਨ ਨਗਰ ਪੰਚਾਇਤ ਪਵਨ ਪੁਰੀ, ਮੰਡੀ ਕਮੇਟੀ ਪ੍ਰਧਾਨ ਪਵਨ ਅਗਰਵਾਲ, ਪਰਮਜੀਤ ਕੌਰ ਬਜਾਜ ਸਾਬਕਾ ਵਾਈਸ ਪ੍ਰਧਾਨ ਨਗਰ ਪੰਚਾਇਤ, ਤਰਸੇਮ ਅਗਰਵਾਲ ਸੀ.ਏ., ਯਸ਼ਪਾਲ ਗੁਪਤਾ ਸਾਬਕਾ ਵਾਈਸ ਚੇਅਰਮੈਨ, ਡਾ. ਜਗਤਾਰ ਸਿੰਘ ਚੰਦੀ ਸਾਬਕਾ ਮੈਂਬਰ ਸਟੀਲ ਅਥਾਰਟੀ ਆਫ਼ ਇੰਡੀਆ, ਹਰਦੇਵ ਸਿੰਘ ਬਦੇਸ਼ਾ ਸਾਬਕਾ ਐਮ.ਸੀ., ਕਰੁਣਾ ਜਿੰਦਲ ਐਮ.ਸੀ., ਬੀ.ਪੀ.ਈ.ਓ. ਰਾਮੇਸ਼ਵਰ ਚੰਦਰ, ਰਾਕੇਸ਼ ਚੰਦ ਅਰੋੜਾ, ਪ੍ਰਵੀਨ ਗਰੋਵਰ ਐਮ.ਸੀ., ਬੂਟਾ ਸਿੰਘ ਕਲਸੀ ਐਮ.ਸੀ., ਕਸ਼ਮੀਰ ਸਿੰਘ ਸਲੈਚਾਂ ਪ੍ਰਧਾਨ, ਮਨਜੀਤ ਸਿੰਘ ਡਾਇਰੈਕਟਰ ਰਾਮਗੜ੍ਹੀਆ ਸਕੂਲ, ਤਰਲੋਕ ਸਿੰਘ ਰੂਪਰਾ ਪ੍ਰਧਾਨ ਰਾਮਗੜ੍ਹੀਆ ਸਕੂਲ, ਪਵਨ ਕੁਮਾਰ ਰਿਹਾਨ, ਮਾਸਟਰ ਰਮਨ ਗੁਪਤਾ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ., ਹਰਭਜਨ ਸਿੰਘ ਰੂਪਰਾ, ਪਵਨ ਰਿਹਾਨ, ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ, ਤਾਰਾ ਚੰਦ ਸਾਬਕਾ ਐਮ.ਸੀ., ਵਰਿੰਦਰ ਚੌਧਰੀ, ਜਗਤਾਰ ਸਿੰਘ ਖ਼ਾਲਸਾ ਪ੍ਰਧਾਨ, ਰੇਸ਼ਮ ਗਿੱਲ, ਸੁਲਕਸ਼ਨ ਜਿੰਦਲ, ਡਾ. ਅਜਮੇਰ ਸਿੰਘ ਰੂਪਰਾ, ਸੁਨੀਲ ਉੱਪਲ, ਕਾ.ਵਰਿੰਦਰਪਾਲ ਸਿੰਘ ਕਾਲਾ, ਕਾ. ਚਰਨਜੀਤ ਥੰਮੂਵਾਲ, ਡਾ. ਅਮਨਦੀਪ ਸੀਨੀਅਰ ਵੈਟਰਨਰੀ ਅਫ਼ਸਰ, ਡਾ. ਅਰਵਿੰਦਰ ਸਿੰਘ ਰੂਪਰਾ, ਜਰਨੈਲ ਸਿੰਘ ਬਾਹਮਣੀਆਂ, ਟਿੰਪੀ ਕੁਮਰਾ, ਰਣਧੀਰ ਸਿੰਘ ਧੀਰਾ ਜਲੰਧਰ, ਐਡਵੋਕੇਟ ਸ਼ਿਵਕਰਨ ਮਲਹੋਤਰਾ, ਪਿ੍ੰਸੀਪਲ ਰਾਜੇਸ਼ ਪਰਾਸ਼ਰ, ਪਿ੍ੰਸੀਪਲ ਜਸਵੀਰ ਸਿੰਘ ਵਿਰਦੀ, ਅਮਰਜੀਤ ਕੌਰ ਸਚਦੇਵਾ ਚੇਅਰਪਰਸਨ ਮਹਿਲਾ ਮੰਡਲ, ਸੁਰਿੰਦਰ ਵਿੱਗ, ਜਗਮੋਹਨ ਡਾਬਰ ਹੈਪੀ, ਗੁਰਮੀਤ ਸਿੰਘ ਬਜਾਜ, ਮੋਹਨ ਮਤਿਆਲਵੀ, ਸ਼ੈਂਟੀ ਚਾਵਲਾ, ਕਮਲ ਸ਼ਰਮਾ, ਗਿਆਨ ਸੈਦਪੁਰੀ, ਪਿ੍ਤਪਾਲ ਸਿੰਘ, ਸੋਨੂੰ ਮਿੱਤਲ, ਮਨਦੀਪ ਸਿੰਘ ਕਲਰਕ ਨਗਰ ਪੰਚਾਇਤ, ਸੁਖਪਾਲ ਸਿੰਘ ਦੇਵਗੁਣ, ਪਰਮਵੀਰ ਪੰਮਾ, ਕੁਲਜੀਤ ਸਿੰਘ ਪਨੇਸਰ, ਅਜੀਤ ਸਿੰਘ ਰੂਪਰਾ, ਹਰਜਿੰਦਰ ਸਿੰਘ ਜਿੰਦੀ, ਅੰਮਿ੍ਤ ਲਾਲ ਕਾਕਾ ਪ੍ਰਧਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਾੲੀਂ ਸਨਾਤਨ ਧਰਮ ਮੰਦਰ ਸ਼ਾਹਕੋਟ ਕਰੇਗਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਅਗਲੀ ਖ਼ਬਰ ਜੁਡੀਸ਼ੀਅਲ ਅਫ਼ਸਰਾਂ ਅਤੇ ਵਕੀਲ ਸਾਹਿਬਾਨਾਂ ਨੇ ਸੰਗੋਵਾਲ ਬੰਨ੍ਹ 'ਤੇ ਪਹੁੰਚ ਕੇ ਕੀਤੀ ਸੇਵਾ
Ad Position 24