20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਜੁਡੀਸ਼ੀਅਲ ਅਫ਼ਸਰਾਂ ਅਤੇ ਵਕੀਲ ਸਾਹਿਬਾਨਾਂ ਨੇ ਸੰਗੋਵਾਲ ਬੰਨ੍ਹ 'ਤੇ ਪਹੁੰਚ ਕੇ ਕੀਤੀ ਸੇਵਾ

Ad Position 21
No active advertisement
ਅਜੀਤ ਡੈਸਕ 06-09-2025
ਫਿਲੌਰ, 5 ਸਤੰਬਰ (ਵਿਪਨ ਗੈਰੀ)-ਸੂਬੇ ਅੰਦਰ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਬਹੁਤ ਸਾਰੇ ਜ਼ਿਲਿ੍ਹਆਂ ਸਮੇਤ ਤਕਰੀਬਨ 1400 ਤੋਂ ਵੱਧ ਪਿੰਡ ਹੜ੍ਹਾਂ ਦੇ ਪ੍ਰਭਾਵ ਹੇਠ ਹਨ, ਜਿਸ ਕਾਰਨ ਲੋਕਾਂ ਦੇ ਜੀਵਨ ਪੱਧਰ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ, ਇਸ ਲੜੀ ਦੇ ਤਹਿਤ ਅੱਜ ਡਿਸਟਿ੍ਕਟ ਲੀਗਲ ਸਰਵਿਸ ਅਥਾਰਿਟੀ ਦੇ ਚੈਅਰਮੇਨ ਨਿਰਭਉ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਜੱਜ ਸੀਨੀਅਰ ਡਵੀਜ਼ਨ ਫਿਲੌਰ ਗੁਰਵਿੰਦਰ ਸਿੰਘ ਜੌਹਲ, ਸਿਵਲ ਜੱਜ ਜੂਨੀਅਰ ਡਵੀਜ਼ਨ ਮੁਕੇਸ਼ ਸਿੰਗਲਾ, ਸਿਵਲ ਜੱਜ ਜੂਨੀਅਰ ਡਿਵੀਜ਼ਨ ਤਰਨਜੀਤ ਸਿੰਘ, ਸਿਵਲ ਜੱਜ ਜੂਨੀਅਰ ਡਵੀਜ਼ਨ ਮੈਡਮ ਬਰਿੰਦਾ ਮੜੀਆ, ਸਿਵਲ ਜੱਜ ਜੂਨੀਅਰ ਡਿਵੀਜ਼ਨ ਹਰਸਿਮਰਨਜੀਤ ਕੌਰ ਵਲੋਂ ਸੰਗੋਵਾਲ ਪਿੰਡ ਵਿਖੇ ਲੋਕਾਂ ਨੂੰ ਜ਼ਰੂਰੀ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਦੀਆਂ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਗੁਰਵਿੰਦਰ ਸਿੰਘ ਜੌਹਲ ਅਤੇ ਉਨ੍ਹਾਂ ਦੇ ਪੂਰੇ ਜੁਡੀਸ਼ੀਅਲ ਸਟਾਫ਼ ਵੱਲੋਂ ਸੰਗੋਵਾਲ ਧੁੱਸੀ ਬਨ ਵਿਖੇ ਪਹੁੰਚ ਕੇ ਬੰਨ੍ਹ ਨੂੰ ਰੋਕਣ ਵਾਲੇ ਯੋਧਿਆਂ ਨੂੰ ਲੰਗਰ ਵੀ ਛਕਾਇਆ ਗਿਆ ਇਸ ਮੌਕੇ ਬਾਰ ਐਸੋਸੀਏਸ਼ਨ ਫਿਲੌਰ ਦੇ ਸਕੱਤਰ ਐਡਵੋਕੇਟ ਸੁਰਜੀਤ ਖੈਤਾਨ ਤੋਂ ਇਲਾਵਾ ਪ੍ਰਧਾਨ ਅਮਰਿੰਦਰ ਸਿੰਘ ਐਡਵੋਕੇਟ, ਦਿਨੇਸ਼ ਲਖਨਪਾਲ ਐਡਵੋਕੇਟ, ਆਕਾਸ਼ਦੀਪ ਅਗਨੀਹੋਤਰੀ ਐਡਵੋਕੇਟ, ਵਿਸ਼ੂ ਭੰਡਾਰੀ ਐਡਵੋਕੇਟ, ਮਨਜੀਤ ਕੁਮਾਰ ਐਡਵੋਕੇਟ, ਨਰਾਇਣ ਸਿੰਘ ਠਾਕੁਰ ਐਡਵੋਕੇਟ, ਨਾਜ਼ਰ ਰਜਨੀਸ਼ ਸ਼ਰਮਾ ਅਤੇ ਹੋਰ ਸਮੂਹ ਸਟਾਫ਼ ਜੁਡੀਸ਼ੀਅਲ ਸਟਾਫ਼ ਹਾਜ਼ਰ ਸਨ | ਇਸ ਦੌਰਾਨ ਸਮੂਹ ਜੁਡੀਸ਼ੀਅਲ ਅਫ਼ਸਰਾਂ ਵਕੀਲ ਸਾਹਿਬਾਨ ਅਤੇ ਸਟਾਫ਼ ਵਲ਼ੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਮਾਂਉ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਗੁਰਦੀਪ ਸਿੰਘ ਆਹਲੂਵਾਲੀਆ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਚਿੱਟੀ ਵੇੲੀਂ 'ਚ ਹੜ੍ਹ ਵਰਗੀ ਸਥਿਤੀ ਪੂਰੀ ਤਰ੍ਹਾਂ ਬਰਕਰਾਰ
Ad Position 24