20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਚਿੱਟੀ ਵੇੲੀਂ 'ਚ ਹੜ੍ਹ ਵਰਗੀ ਸਥਿਤੀ ਪੂਰੀ ਤਰ੍ਹਾਂ ਬਰਕਰਾਰ

Ad Position 21
No active advertisement
ਅਜੀਤ ਡੈਸਕ 06-09-2025

ਮਲਸੀਆਂ, 5 ਸਤੰਬਰ (ਸੁਖਦੀਪ ਸਿੰਘ)-ਪਿਛਲੇ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਮਲਸੀਆਂ ਨਜ਼ਦੀਕ ਵਗਦੀ ਚਿੱਟੀ ਵੇੲੀਂ 'ਚ ਹੜ੍ਹ ਵਰਗੀ ਸਥਿਤੀ ਅਜੇ ਵੀ ਪੂਰੀ ਤਰ੍ਹਾਂ ਬਰਕਰਾਰ ਹੈ, ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਈ ਪਿੰਡਾਂ 'ਚ ਪਾਣੀ ਲੋਕਾਂ ਦੇ ਘਰਾਂ ਤੱਕ ਪੁੱਜ ਚੁੱਕਾ ਹੈ ਤੇ ਵੇੲੀਂ ਦੇ ਆਸੇ-ਪਾਸੇ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਪਾਣੀ 'ਚ ਡੁੱਬੀਆਂ ਹੋਈਆਂ ਹਨ | ਸੜਕਾਂ 'ਤੇ ਪਾਣੀ ਭਰਨ ਕਾਰਨ ਪਿੰਡਾਂ ਦਾ ਆਪਸੀ ਸੰਪਰਕ ਟੁੱਟਣ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਲੋਕਾਂ ਦਾ ਕਿਤੇ ਆਉਣਾ-ਜਾਣਾ ਵੀ ਮੁਸ਼ਕਿਲ ਹੋਇਆ ਪਿਆ ਹੈ | ਇਸ ਤੋਂ ਇਲਾਵਾ ਪਸ਼ੂਆਂ ਦਾ ਹਰਾ ਚਾਰਾ ਵੀ ਪਾਣੀ 'ਚ ਡੁੱਬਿਆ ਪਿਆ ਹੈ | ਕਿਸੇ ਵਿਅਕਤੀ ਦੀ ਮੌਤ ਹੋਣ ਜਾਣ 'ਤੇ ਅੰਤਿਮ ਸਸਕਾਰ ਦੀਆਂ ਰਸਮਾਂ ਲਈ ਲੋਕਾਂ ਕੋਲ ਨਹੀਂ ਪਹੁੰਚਿਆ ਜਾ ਰਿਹਾ | ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਨਤਕ ਟਰਾਂਸਪੋਰਟ ਵੀ ਬੰਦ ਵਰਗੀ ਹੈ | ਬਹੁਤੇ ਪਿੰਡਾਂ 'ਚ ਸੰਪਰਕ ਸੜਕਾਂ ਪਾਣੀ ਨਾਲ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਜਿੱਥੋਂ ਕਿ ਲੋਕ ਲੰਘਣ ਲੱਗਿਆ ਵੀ ਡਰਦੇ ਹਨ | ਬੱਸ ਹੁਣ ਲੋਕ ਰੱਬ ਅੱਗੇ ਇਹੋ ਅਰਦਾਸਾਂ ਕਰ ਰਹੇ ਹਨ ਕਿ ਜਲਦੀ ਤੋਂ ਜਲਦੀ ਮੀਂਹ ਬੰਦ ਹੋ ਜਾਣ ਤੇ ਸਾਰਿਆਂ ਨੂੰ ਸੁੱਖ ਦਾ ਸਾਹ ਆਵੇ |

Ad Position 22
No active advertisement
ਪਿਛਲੀ ਖ਼ਬਰ ਜੁਡੀਸ਼ੀਅਲ ਅਫ਼ਸਰਾਂ ਅਤੇ ਵਕੀਲ ਸਾਹਿਬਾਨਾਂ ਨੇ ਸੰਗੋਵਾਲ ਬੰਨ੍ਹ 'ਤੇ ਪਹੁੰਚ ਕੇ ਕੀਤੀ ਸੇਵਾ ਅਗਲੀ ਖ਼ਬਰ ਉਬਾਲਾ ਮਾਰ ਗਈ 'ਚਿੱਟੀ ਵੇਈ' ਦੇ ਪਾਣੀ ਨੇ 'ਕੰਗ ਖੁਰਦ-ਮੁਰਾਜਵਾਲਾ' ਅਤੇ ਸਿੱਧੂਪੁਰ ਸਮੇਤ ਕਈ ਸੜਕਾਂ ਰੋੜੀਆਂ
Ad Position 24