20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਉਬਾਲਾ ਮਾਰ ਗਈ 'ਚਿੱਟੀ ਵੇਈ' ਦੇ ਪਾਣੀ ਨੇ 'ਕੰਗ ਖੁਰਦ-ਮੁਰਾਜਵਾਲਾ' ਅਤੇ ਸਿੱਧੂਪੁਰ ਸਮੇਤ ਕਈ ਸੜਕਾਂ ਰੋੜੀਆਂ

Ad Position 21
No active advertisement
ਅਜੀਤ ਡੈਸਕ 06-09-2025
ਲੋਹੀਆਂ ਖਾਸ, 5 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬੀਤੇ ਦਿਨੀਂ ਲੋਹੀਆਂ ਇਲਾਕੇ ਦੇ ਪਿੰਡ ਨਵਾਂ ਪਿੰਡ ਦੋਨੇਵਾਲ, ਪਿੰਡ ਮੱਖੀ, ਸਿੰਧੜ, ਖੋਸਾ, ਫੁੱਲ, ਘੁੱਦੂਵਾਲ, ਡੁਮਾਣਾ, ਨਵਾਂ ਪਿੰਡ ਖਾਲੇਵਾਲ, ਨੱਲ੍ਹ, ਕੋਟਲੀ ਕੰਬੋਜ, ਕੰਗ ਕਲਾਂ, ਕੰਗ ਖੁਰਦ, ਮੁਰਾਜਵਾਲਾ ਸਮੇਤ ਹਰ ਪਿੰਡ ਨੇੜਿੳਾ ਲੰਘਦੀ ਚਿੱਟੀ ਵੇਂਈ ਨੇ ਜਿਥੇ ਜਿਥੇ ਵੀ ਉਬਾਲੇ ਮਾਰੇ ਹਨ, ਉਥੋਂ ਦੀਆਂ ਨੇੜਲੀਆਂ ਫਸਲਾਂ ਨੂੰ ਤਾਂ ਕਈ ਦਿਨਾਂ ਤੋਂ ਡੋਬਿਆ ਹੀ ਹੋਇਆ ਸੀ, ਪਰ ਹੁਣ ਇਸ ਦੇ ਤੇਜ ਪਾਣੀ ਦੇ ਪ੍ਰਕੋਪ ਨੇ ਕਈ ਪਿੰਡਾਂ ਦੀਆਂ ਸੜਕਾਂ ਰੋੜ ਦਿੱਤੀਆਂ ਹਨ ਅਤੇ ਉਨ੍ਹਾਂ ਪਿੰਡਾਂ ਦੇ ਦੂਜੇ ਪਿੰਡਾਂ ਅਤੇ ਸ਼ਹਿਰ ਲੋਹੀਆਂ ਨਾਲੋਂ ਸੰਪਰਕ ਟੁੱਟ ਚੁੱਕਾ ਹੈ | ਇਸ ਆਪ ਹੁਦਰੇ ਪਾਣੀ ਨੇ ਜਿਥੇ ਲੋਹੀਆਂ ਤੋਂ ਸਿੱਧੂਪੁਰ ਨੂੰ ਜਾਂਦੀ ਸੜਕ ਨੂੰ ਰੋੜ ਦਿੱਤਾ ਹੈ, ਉਥੇ ਹੀ ਕਈ ਪਿੰਡਾਂ ਨੂੰ ਜੋੜਦੀ ਪਿੰਡ ਕੰਗ ਕਲਾਂ ਤੋਂ ਮੁਰਾਜਵਾਲਾ, ਜਾਣੀਆਂ ਆਦਿ ਨੂੰ ਜਾਂਦੀ ਸੜਕ ਨੂੰ ਡੰੂਗੀ ਅਤੇ ਖਤਰਨਾਕ ਤਰੀਕੇ ਨਾਲ ਰੋੜ ਦਿੱਤਾ ਹੈ | ਪਿੰਡ ਸਿੱਧੂਪੁਰ ਦੇ ਸਰਪੰਚ ਆਗੂ ਯਾਦਵਿੰਦਰ ਸਿੰਘ, ਪੰਚ ਆਗੂ ਸਾਧੂ ਸਿੰਘ, ਨੰਬਰਦਾਰ ਹਰਨੇਕ ਸਿੰਘ ਜੋਸਨ, ਪ੍ਰਧਾਨ ਕੁਲਵਿੰਦਰ ਸਿੰਘ ਜੋਸਨ, ਕੁਲਜੀਤ ਸਿੰਘ ਸਾ. ਪੰਚ, ਸੁਖਵਿੰਦਰ ਸਿੰਘ, ਡਾ. ਸੋਨੂੰ ਜੋਸਨ, ਸੀਨਅਰ ਕਾਮਰੇਡ ਆਗੂ ਸੁਰਿੰਦਰ ਡੁਮਾਣਾ, ਪਿੰਡ ਸਿੰਧੜ ਦੇ ਸਰਪੰਚ ਸੁਰਜੀਤ ਸਿੰਘ ਸਿੰਧੜ, ਪੰਚ ਦਰਸ਼ਨ ਸਿੰਘ ਸਿੰਧੜ, ਮਾ. ਅਮਰਜੀਤ ਸਿੰਘ ਖੋਸਾ, ਦਵਿੰਦਰ ਜਲਾਲਪੁਰ ਸਮੇਤ ਹੋਰਾਂ ਨੇ ਕਿਹਾ ਕਿ ਪਾਣੀ ਥੱਲੇ ਹੋਣ ਉਪਰੰਤ ਪੰਜਾਬ ਸਰਕਾਰ ਇਨ੍ਹਾਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾ ਕੇ ਲੋਕਾਂ ਦੀ ਆਵਾਜਾਈ ਬਹਾਲ ਕਰੇ |
Ad Position 22
No active advertisement
ਪਿਛਲੀ ਖ਼ਬਰ ਚਿੱਟੀ ਵੇੲੀਂ 'ਚ ਹੜ੍ਹ ਵਰਗੀ ਸਥਿਤੀ ਪੂਰੀ ਤਰ੍ਹਾਂ ਬਰਕਰਾਰ ਅਗਲੀ ਖ਼ਬਰ ਪੰਜਾਬੀ ਹਿੰਦੂ ਗਰੁੱਪ ਨੇ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਨੂੰ ਸੌਂਪਿਆ ਮੰਗ-ਪੱਤਰ <br/>
Ad Position 24